ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ’ਚ ਪਾਕਿ ਨੇ ਫਿਰ ਅਲਾਪਿਆ ਕਸ਼ਮੀਰ ਦਾ ਰਾਗ

10/26/2023 5:50:17 PM

ਸੰਯੁਕਤ ਰਾਸ਼ਟਰ–ਭਾਰਤ ਨੇ ਕਿਹਾ ਕਿ ਉਹ ਇਜ਼ਰਾਈਲ-ਗਾਜ਼ਾ ਸਥਿਤੀ ’ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ’ਚ ਸਪੰਨ ਬੈਠਕ ਦੌਰਾਨ ਪਾਕਿਸਤਾਨ ਵਲੋਂ ਕਸ਼ਮੀਰ ਦਾ ਰਾਗ ਅਲਾਪੇ ਜਾਣ ਨੂੰ ਕੋਈ ਮਹੱਤਵ ਨਹੀਂ ਦੇਵੇਗਾ। ਸੰਯੁਕਤ ਰਾਸ਼ਟਰ ’ਚ ਭਾਰਤ ਦੇ ਉਪ ਸਥਾਈ ਪ੍ਰਤੀਨਿਧੀ ਆਰ. ਰਵਿੰਦਰ ਨੇ ਇਹ ਬਿਆਨ ਦਿੱਤਾ।

ਪੜ੍ਹੋ ਇਹ ਅਹਿਮ ਖ਼ਬਰ-ਚੀਨ ਨੇ ਪੁਲਾੜ 'ਚ ਭੇਜਿਆ ਆਪਣਾ ਸਭ ਤੋਂ ਘੱਟ ਉਮਰ ਦਾ ਚਾਲਕ ਦਲ 
ਪੱਛਮੀ ਏਸ਼ੀਆ ਦੀ ਸਥਿਤੀ ’ਤੇ ਬੈਠਕ ’ਚ ਸੁਰੱਖਿਆ ਪਰਿਸ਼ਦ ’ਚ ਪਾਕਿਸਤਾਨ ਦੇ ਰਾਜਦੂਤ ਮੁਨੀਰ ਅਕਰਮ ਨੇ ਕਸ਼ਮੀਰ ਦਾ ਰਾਗ ਅਲਾਪਿਆ ਸੀ। ਰਵਿੰਦਰ ਨੇ ਕਿਹਾ ਇਕ ਪ੍ਰਤੀਨਿਧੀ ਨੇ ਆਦਤਨ ਉਸ ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਜਿਕਰ ਕੀਤਾ, ਜੋ ਸਾਡੇ ਦੇਸ਼ ਦਾ ਅਟੁੱਟ ਅੰਗ ਹੈ। ਰਵਿੰਦਰ ਨੇ ਇਜ਼ਰਾਈਲ-ਹਮਾਸ ਵਿਚਾਲੇ ਜਾਰੀ ਸੰਘਰਸ਼ ’ਚ ਵੱਡੇ ਪੱਧਰ ’ਤੇ ਆਮ ਨਾਗਰਿਕਾਂ ਦੀ ਮੌਤ ਅਤੇ ਸੁਰੱਖਿਆ ਦੇ ਖਰਾਬ ਹਾਲਾਤਾਂ ਅਤੇ ਤਣਾਅ ਨੂੰ ਘੱਟ ਕਰਕੇ ਸਿੱਧੀ ਗੱਲਬਾਤ ਮੁੜ ਸ਼ੁਰੂ ਕਰਨ ਦੀ ਦਿਸ਼ਾ ’ਚ ਕੰਮ ਕਰਨ ਦੀ ਅਪੀਲ ਕੀਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।  


Aarti dhillon

Content Editor

Related News