ਸੰਯੁਕਤ ਰਾਸ਼ਟਰ ’ਚ ਪਾਕਿਸਤਾਨ ਨੇ ਫਿਰ ਅਲਾਪਿਆ ‘ਕਸ਼ਮੀਰ ਰਾਗ’

Saturday, Sep 26, 2026 - 09:28 AM (IST)

ਸੰਯੁਕਤ ਰਾਸ਼ਟਰ ’ਚ ਪਾਕਿਸਤਾਨ ਨੇ ਫਿਰ ਅਲਾਪਿਆ ‘ਕਸ਼ਮੀਰ ਰਾਗ’

ਨਿਊਯਾਰਕ (ਏਜੰਸੀ)- ਸੰਯੁਕਤ ਰਾਸ਼ਟਰ ਮਹਾਸਭਾ ਨੂੰ ਸੰਬੋਧਨ ਕਰਦਿਆਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਇਕ ਵਾਰ ਫਿਰ ਕਸ਼ਮੀਰ, ਸਿੰਧੂ ਜਲ ਸੰਧੀ, ਈਰਾਨ ਜੰਗ ਅਤੇ ਫਿਲਸਤੀਨ ਵਰਗੇ ਮੁੱਦੇ ਚੁੱਕੇ। ਸ਼ਰੀਫ ਨੇ ਦੋਸ਼ ਲਾਇਆ ਕਿ ਕਸ਼ਮੀਰ ਵਿਚ ਮਨੁੱਖੀ ਅਧਿਕਾਰਾਂ ਦੀ ਉਲੰਘਣ ਹੋ ਰਹੀ ਹੈ ਅਤੇ ਇਸ ਮੁੱਦੇ ਨੂੰ ਯੂ. ਐੱਨ. ਦੇ ਨਿਯਮਾਂ ਅਨੁਸਾਰ ਹੱਲ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਬੀਤੇ ਸਾਲ ਭਾਰਤ-ਪਾਕਿਸਤਾਨ ਵਿਚਾਲੇ ਹੋਏ ਤਣਾਅ ਲਈ ਦਿੱਲੀ ਦੇ ਰੁੱਖ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਡੋਨਾਲਡ ਟਰੰਪ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਵਜ੍ਹਾ ਨਾਲ ਵੱਡਾ ਨੁਕਸਾਨ ਟਲ ਗਿਆ।

ਸਿੰਧੂ ਜਲ ਸੰਧੀ ਅਤੇ ਹੋਰ ਦੋਸ਼

ਸਿੰਧੂ ਜਲ ਸੰਧੀ 'ਤੇ ਬੋਲਦਿਆਂ ਪਾਕਿਸਤਾਨੀ ਪੀ. ਐੱਮ. ਨੇ ਚਿਤਾਵਨੀ ਦਿੱਤੀ ਕਿ ਪਾਣੀ ਰੋਕਣ ਦੀ ਕੋਸ਼ਿਸ਼ ਦੱਖਣੀ ਏਸ਼ੀਆ ਵਿਚ ਵੱਡੇ ਤਣਾਅ ਦਾ ਕਾਰਨ ਬਣ ਸਕਦੀ ਹੈ। ਜੇਕਰ ਭਾਰਤ ਪਾਣੀ ਰੋਕਦਾ ਹੈ ਤਾਂ ਪਾਕਿਸਤਾਨ ਇਸ ਨੂੰ ‘ਜੰਗ ਦੀ ਕਾਰਵਾਈ’ ਮੰਨਦੇ ਹੋਏ ਜਵਾਬੀ ਕਾਰਵਾਈ ਕਰੇਗਾ। ਇਸ ਤੋਂ ਇਲਾਵਾ ਉਨ੍ਹਾਂ ਦੋਸ਼ ਲਾਇਆ ਕਿ ਅਫ਼ਗਾਨਿਸਤਾਨ ਵਿਚ ਭਾਰਤ ਵਲੋਂ ਮਦਦ ਪ੍ਰਾਪਤ ਗੁੱਟ ਪਾਕਿਸਤਾਨ ਵਿਚ ਅਸ਼ਾਂਤੀ ਫੈਲਾਅ ਰਹੇ ਹਨ। ਸ਼ਰੀਫ਼ ਨੇ ਇਹ ਵੀ ਦਾਅਵਾ ਕੀਤਾ ਕਿ ਈਰਾਨ ਅਤੇ ਅਮਰੀਕਾ ਨੂੰ ਗੱਲਬਾਤ ਦੀ ਮੇਜ਼ ’ਤੇ ਲਿਆ ਕੇ ਪਾਕਿਸਤਾਨ ਨੇ ਅਮਨ-ਸ਼ਾਂਤੀ ਲਈ ਕੰਮ ਕੀਤਾ ਹੈ।

 


author

cherry

Content Editor

Related News