ਪਾਕਿ 'ਚ 2014 ਨੂੰ ਹੋਈ ਗੋਲੀਬਾਰੀ ਦੇ ਸਿਲਸਿਲੇ 'ਚ 116 ਪੁਲਸ ਕਰਮਚਾਰੀ ਮੁਅੱਤਲ

10/18/2018 5:53:38 PM

ਲਾਹੌਰ (ਭਾਸ਼ਾ)- ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਅਧਿਕਾਰੀਆਂ ਨੇ 2014 ਵਿਚ ਪ੍ਰਦਰਸ਼ਨਕਾਰੀਆਂ 'ਤੇ ਅੰਨ੍ਹੇਵਾਹ ਗੋਲੀਬਾਰੀ ਕਰਨ ਅਤੇ ਕਈ ਲੋਕਾਂ ਦੀ ਜਾਨ ਲੈਣ ਦੇ ਮਾਮਲੇ ਵਿਚ ਕੋਈ ਚੋਟੀ ਦੇ ਅਧਿਕਾਰੀਆਂ ਸਣੇ ਘੱਟੋ-ਘੱਟ 116 ਪੁਲਸ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਪੁਲਸ ਗੋਲੀਬਾਰੀ ਦੀ ਇਹ ਘਟਨਾ ਲਾਹੌਰ ਦੇ ਮਾਡਲ ਟਾਉਨ ਇਲਾਕੇ ਵਿਚ 2014 ਵਿਚ ਹੋਈ ਸੀ। ਇਸ ਉਲੰਘਣਾ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੌਰਾਨ ਕੈਨੇਡੀਆਈ-ਪਾਕਿਸਤਾਨੀ ਮੌਲਵੀ ਤਾਹਿਰ ਉਲ ਕਾਦਰੀ ਦੇ ਘਰ ਦੇ ਬਾਹਰ ਜਮ੍ਹਾ ਪਾਕਿਸਤਾਨ ਆਵਾਮੀ ਤਹਿਰੀਕ (ਪੀ.ਏ.ਟੀ.) ਦੇ ਵਰਕਰਾਂ ਨੂੰ ਖਿੰਡਾਉਣ ਲਈ ਪੁਲਸ ਨੇ ਗੋਲੀਆਂ ਚਲਾਈਆਂ ਗਈਆਂ।

ਘਟਨਾ ਵਿਚ ਘੱਟੋ-ਘੱਟ 14 ਲੋਕ ਮਾਰੇ ਗਏ ਸਨ ਜਦੋਂ ਕਿ 100 ਜ਼ਖਮੀ ਹੋ ਗਏ ਸਨ। ਨਿਊਜ਼ ਇੰਟਰਨੈਸ਼ਨਲ ਦੀ ਖਬਰ ਮੁਤਾਬਕ ਪੰਜਾਬ ਦੇ ਨਵ-ਨਿਯੁਕਤ ਪੁਲਸ ਡੀ.ਆਈ.ਜੀ. ਅਮਜ਼ਦ ਜਾਵੇਦ ਸਲੀਮੀ ਨੇ 14 ਲੋਕਾਂ ਦੀ ਮੌਤ ਦੇ ਸਿਲਸਿਲੇ ਵਿਚ ਪੁਲਸ ਅਧਿਕਾਰੀਆਂ ਅਤੇ ਜਾਂਚ ਅਧਿਕਾਰੀਆਂ ਸਣੇ 116 ਪੁਲਸ ਮੁਲਾਜ਼ਮਾਂ ਨੂੰ ਇਸ ਹਫਤੇ ਉਨ੍ਹਾੰ ਦੇ ਅਹੁਦਿਆਂ ਤੋਂ ਹਟਾ ਦਿੱਤਾ। ਜਿਨ੍ਹਾਂ ਅਧਿਕਾਰੀਆਂ ਨੂੰ ਅਹੁਦੇ ਤੋਂ ਹਟਾਇਆ ਗਿਆ ਉਨ੍ਹਾਂ ਅਗਲੇ ਹੁਕਮ ਤੱਕ ਲਾਹੌਰ ਪੁਲਸ ਲਾਈਨ ਵਿਚ ਰਿਪੋਰਟ ਕਰਨ ਨੂੰ ਕਿਹਾ ਗਿਆ ਹੈ। ਕਤਲ ਦੀ ਜਾਂਚ ਦੇ ਸਿਲਸਿਲੇ ਵਿਚ ਚਾਰ ਪੁਲਸ ਅਧਿਕਾਰੀਆਂ ਅਤੇ ਹੋਰ ਸੀਨੀਅਰ ਅਧਿਕਾਰੀਆਂ ਦਾ ਪਹਿਲਾਂ ਹੀ ਤਬਾਦਲਾ ਹੋ ਚੁੱਕਾ ਹੈ। ਪੀ.ਏ.ਟੀ. ਦੇ ਮੁਖੀ ਕਾਦਰੀ ਨੇ ਮਾਮਲੇ ਵਿਚ ਇਨਸਾਫ ਦੀ ਮੰਗ ਕੀਤੀ ਸੀ ਅਤੇ ਸੁਤੰਤਰ ਅਤੇ ਨਿਰਪੱਖ ਜਾਂਚ ਯਕੀਨੀ ਕਰਨ ਲਈ ਸਾਰੇ ਦੋਸ਼ੀ ਪੁਲਸ ਮੁਲਾਜ਼ਮਾਂ ਨੂੰ ਮੁਅੱਤਲ ਕਰਨ ਦੀ ਅਪੀਲ ਕੀਤੀ ਸੀ।


Related News