CPEC ਲਈ ਪਾਕਿ ਨੇ ਚੀਨ ਤੋਂ ਮੰਗਿਆ 9 ਅਰਬ ਡਾਲਰ ਦਾ ਕਰਜ਼

Wednesday, Nov 06, 2019 - 04:25 PM (IST)

CPEC ਲਈ ਪਾਕਿ ਨੇ ਚੀਨ ਤੋਂ ਮੰਗਿਆ 9 ਅਰਬ ਡਾਲਰ ਦਾ ਕਰਜ਼

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਨੇ ਚੀਨ ਤੋਂ ਹੁਣ 9 ਅਰਬ ਡਾਲਰ ਕਰਜ਼ ਦੀ ਮੰਗ ਕੀਤੀ ਹੈ। ਉਸ ਨੇ ਇਹ ਕਰਜ਼ ਚੀਨ ਪਾਕਿਸਤਾਨ ਆਰਥਿਕ ਕੋਰੀਡੋਰ (CPEC) ਪ੍ਰਾਜੈਕਟ ਦੇ ਕੰਮ ਨੂੰ ਅੱਗੇ ਵਧਾਉਣ ਲਈ ਕੀਤੀ ਹੈ। ਇਕ ਅੰਗਰੇਜ਼ੀ ਅਖਬਾਰ ਡਾਨ ਦੀ ਰਿਪੋਰਟ ਦੇ ਮੁਤਾਬਕ,''9ਵੀਂ ਜੁਆਇੰਟ ਕੋ-ਆਪਰੇਸ਼ਨ ਕਮੇਟੀ (JCC) ਦੀ ਬੈਠਕ ਵਿਚ ਗਵਾਦਰ ਸਮਾਰਟ ਸਿਟੀ ਮਾਸਟਰ ਪਲਾਨ ਨੂੰ ਮਨਜ਼ੂਰੀ ਦਿੱਤੀ ਗਈ।'' ਦੋਹਾਂ ਦੇਸ਼ਾਂ ਦੇ ਪ੍ਰਤੀਨਿਧੀਆਂ ਨੇ ਇੱਥੇ ਸਿਹਤ ਅਤੇ ਵਪਾਰ 'ਤੇ ਦੋ ਆਪਸੀ ਸਮਝ ਪੱਤਰਾਂ (MoUs) 'ਤੇ ਦਸਤਖਤ ਕੀਤੇ।

ਇਸ ਦੌਰਾਨ 392 ਕਿਲੋਮੀਟਰ ਲੰਬੇ ਮੁਲਤਾਨ-ਸੁੱਕੁਰ ਮੋਟਰਵੇਅ ਦਾ ਉਦਘਾਟਨ ਕੀਤਾ ਗਿਆ। ਇਸ ਮੋਟਰਵੇਅ ਦੇ ਨਿਰਮਾਣ ਲਈ ਚੀਨ ਨੇ 294 ਅਰਬ ਪਾਕਿਸਤਾਨੀ ਰੁਪਏ ਦਾ ਸਹਿਯੋਗ ਦਿੱਤਾ ਹੈ। ਜੇ.ਸੀ.ਸੀ. ਦੀ ਬੈਠਕ ਵਿਚ ਪਾਕਿਸਤਾਨ ਦੇ ਯੋਜਨਾ ਮੰਤਰੀ ਮਖਦੂਮ ਖੁਸਰੋ ਬਖਤਿਆਰ ਅਤੇ ਚੀਨ ਦੇ ਨੈਸ਼ਨਲ ਡਿਵੈਲਪਮੈਂਟ ਐਂਡ ਰਿਫੌਰਮ ਕਮਿਸ਼ਨ (NDRC) ਦੇ ਵਾਈਸ ਚੇਅਰਮੈਨ ਨਿੰਗ ਜਿਝੇ ਸ਼ਾਮਲ ਹੋਏ। 

ਇਸ ਬੈਠਕ ਵਿਚ ਈਰਾਨ ਅਤੇ ਅਫਗਾਨਿਸਤਾਨ ਨਾਲ ਲੱਗਦੀ ਪਾਕਿਸਤਾਨ ਦੀ ਸੀਮਾ 'ਤੇ ਵਾੜ ਲਗਾਉਣ ਦਾ ਕੰਮ ਪੂਰਾ ਕਰਨ 'ਤੇ ਵੀ ਸਹਿਮਤੀ ਹੋਈ। ਪਾਕਿਸਤਾਨ ਦੇ ਯੋਜਨਾ ਮੰਤਰੀ ਨੇ ਆਸ ਜ਼ਾਹਰ ਕੀਤੀ ਹੈ ਕਿ ਵਾੜ ਲਗਾਉਣ ਦਾ ਕੰਮ 2020 ਤੱਕ ਪੂਰਾ ਕਰ ਲਿਆ ਜਾਵੇਗਾ। ਖੁਸਰੋ ਬਖਤਿਆਰ ਨੇ ਕਿਹਾ ਕਿ ਜਦੋਂ ਤੱਕ ਇਹ ਕੰਮ ਪੂਰਾ ਨਹੀਂ ਹੋ ਜਾਂਦਾ ਹੈ ਉਦੋਂ ਤੱਕ ਪਾਕਿਸਤਾਨ ਦੀ ਸੁਰੱਖਿਆ ਪੂਰੀ ਤਰ੍ਹਾਂ ਸਾਡੇ ਹੱਥਾਂ ਵਿਚ ਨਹੀਂ ਹੋਵੇਗੀ।


author

Vandana

Content Editor

Related News