ਅਮਰੀਕਾ ਕੋਰੋਨਾ ਨਾਲ ਨਜਿੱਠਣ ਲਈ ਪਾਕਿ ਨੂੰ ਦੇਵੇਗਾ 60 ਲੱਖ ਡਾਲਰ

Monday, May 25, 2020 - 06:06 PM (IST)

ਅਮਰੀਕਾ ਕੋਰੋਨਾ ਨਾਲ ਨਜਿੱਠਣ ਲਈ ਪਾਕਿ ਨੂੰ ਦੇਵੇਗਾ 60 ਲੱਖ ਡਾਲਰ

ਇਸਲਾਮਾਬਾਦ (ਭਾਸ਼ਾ): ਅਮਰੀਕਾ ਨੇ ਕਿਹਾ ਹੈ ਕਿ ਉਹ ਗਲੋਬਲ ਮਹਾਮਾਰੀ ਕੋਰੋਨਾਵਾਇਰਸ ਨਾਲ ਨਜਿੱਠਣ ਲਈ ਪਾਕਿਸਤਾਨ ਦੀਆਂ ਕੋਸ਼ਿਸ਼ਾਂ ਵਿਚ ਮਦਦ ਲਈ ਉਸ ਨੂੰ 60 ਲੱਖ ਡਾਲਰ ਦੇਵੇਗਾ। ਪਾਕਿਸਤਾਨ ਵਿਚ ਅਮਰੀਕੀ ਰਾਜਦੂਤ ਪਾਲ ਜੌਨਸ ਨੇ ਸ਼ਨੀਵਾਰ ਨੂੰ ਇਕ ਵੀਡੀਓ ਸੰਦੇਸ਼ ਵਿਚ ਕਿਹਾ,''ਇਹ ਰਾਸ਼ੀ ਪਾਕਿਸਤਾਨ ਨੂੰ ਉਹਨਾਂ ਸਿਹਤਕਰਮੀਆਂ ਨੂੰ ਹੋਰ ਸਿਖਲਾਈ ਦੇਣ ਵਿਚ ਕੰਮ ਆਵੇਗੀ ਜੋ ਹਸਪਤਾਲਾਂ ਵਿਚ ਕੋਰੋਨਾਵਾਇਰਸ ਇਨਫੈਕਸ਼ਨ ਦੇ ਗੰਭੀਰ ਹਾਲਤ ਵਾਲੇ ਮਰੀਜ਼ਾਂ ਦੀ ਦੇਖਭਾਲ ਕਰਦੇ ਹਨ। ਇਸ ਨਾਲ ਮੈਡੀਕਲ ਕੇਂਦਰਾਂ ਵਿਚ ਕੋਰੋਨਾਵਾਇਰਸ ਫੈਲਣ ਤੋਂ ਰੁਕੇਗਾ। ਇਸ ਦੇ ਇਲਾਵਾ ਇਸ ਨਾਲ ਪੀੜਤ ਇਲਾਕਿਆਂ ਵਿਚ ਰਹਿਣ ਵਾਲੇ ਪਾਕਿਸਤਾਨੀ ਨਾਗਰਿਕਾਂ ਦੀ ਜਾਂਚ ਦੇ ਲਈ ਮੋਬਾਈਲ ਪ੍ਰਯੋਗਸ਼ਾਲਾ ਵੀ ਬਣਾਈ ਜਾਵੇਗੀ।'' 

ਜੋਨਸ ਨੇ ਪਾਕਿਸਤਾਨ ਨੂੰ ਈਦ-ਉਲ-ਫਿਤਰ ਦੀਆਂ ਸ਼ੁੱਭਕਾਮਨਾਵਾਂ ਵੀ ਦਿੱਤੀਆਂ। ਉਹਨਾਂ ਨੇ ਕਿਹਾ,''ਰਮਜ਼ਾਨ ਦਾ ਮਹੀਨਾ ਪੂਰਾ ਹੋਣ 'ਤੇ ਮੈਂ ਸਾਰੇ ਪਾਕਿਸਤਾਨੀ ਨਾਗਰਿਕਾਂ ਨੂੰ ਵਧਾਈ ਦੇਣਾ ਚਾਹੁੰਦਾ ਹਾਂ।'' ਰਾਜਦੂਤ ਨੇ ਹਾਲ ਹੀ ਵਿਚ ਪਾਕਿਸਤਾਨ ਤੋਂ ਪ੍ਰਾਪਤ ਮੈਡੀਕਲ ਸਪਲਾਈ ਦੇ ਲਈ ਇਸਲਾਮਾਬਾਦ ਦਾ ਧੰਨਵਾਦ ਪ੍ਰਗਟ ਕੀਤਾ। ਇਹ ਸਪਲਾਈ ਦੋਹਾਂ ਦੇਸ਼ਾਂ ਦੇ ਵਿਚਾਲੇ ਦੋਸਤੀ ਅਤੇ ਹਿੱਸੇਦਾਰੀ ਦੇ ਪ੍ਰਤੀਕ ਦੇ ਰੂਪ ਦੇ ਵਿਚ ਕੀਤੀ ਗਈ ਸੀ।ਇੱਥੇ ਦੱਸ ਦਈਏ ਕਿ ਜਾਨਲੇਵਾ ਕੋਰੋਨਾਵਾਇਰਸ ਨਾਲ ਪਾਕਿਸਤਾਨ ਵਿਚ ਹੁਣ ਤੱਕ 1,133 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 54,601 ਲੋਕ ਪੀੜਤ ਹਨ।


author

Vandana

Content Editor

Related News