ਪਾਕਿਸਤਾਨ : ਸੁਰੱਖਿਆ ਬਲਾਂ ਨਾਲ ਮੁਕਾਬਲੇ 'ਚ ਮਾਰੇ ਗਏ 6 ਅੱਤਵਾਦੀ

10/15/2023 5:54:11 PM

ਪੇਸ਼ਾਵਰ (ਪੋਸਟ ਬਿਊਰੋ)- ਪਾਕਿਸਤਾਨ ਦੇ ਉੱਤਰ-ਪੱਛਮੀ ਹਿੱਸੇ ਵਿੱਚ ਰਾਤ ਭਰ ਛਾਪੇਮਾਰੀ ਦੌਰਾਨ ਸੁਰੱਖਿਆ ਬਲਾਂ ਨੇ ਇੱਕ ਮੁਕਾਬਲੇ ਵਿੱਚ ਛੇ ਦਹਿਸ਼ਤਗਰਦਾਂ ਨੂੰ ਮਾਰ ਮੁਕਾਇਆ ਜਦਕਿ ਅੱਠ ਹੋਰ ਜ਼ਖ਼ਮੀ ਹੋ ਗਏ। ਫੌਜ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਫੌਜ ਨੇ ਕਿਹਾ ਕਿ ਖੁਫੀਆ ਸੂਚਨਾ ਦੇ ਆਧਾਰ 'ਤੇ ਸੁਰੱਖਿਆ ਬਲਾਂ ਨੇ ਉੱਤਰੀ ਵਜ਼ੀਰਿਸਤਾਨ ਜ਼ਿਲੇ ਦੇ ਮੀਰ ਅਲੀ ਇਲਾਕੇ 'ਚ ਮੁਹਿੰਮ ਚਲਾਈ, ਜਿਸ ਦੌਰਾਨ ਉਨ੍ਹਾਂ ਦਾ ਅੱਤਵਾਦੀਆਂ ਨਾਲ ਮੁਕਾਬਲਾ ਹੋਇਆ। 

ਉਨ੍ਹਾਂ ਦੱਸਿਆ ਕਿ ਇਸ ਮੁਕਾਬਲੇ ਵਿੱਚ ਇੱਕ ਜਵਾਨ ਵੀ ਸ਼ਹੀਦ ਹੋ ਗਿਆ ਅਤੇ ਅੱਤਵਾਦੀਆਂ ਦੇ ਟਿਕਾਣਿਆਂ ਤੋਂ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ। ਉੱਤਰੀ ਵਜ਼ੀਰਿਸਤਾਨ ਦਹਾਕਿਆਂ ਤੱਕ ਅੱਤਵਾਦੀਆਂ ਦਾ ਪਨਾਹਗਾਹ ਰਿਹਾ ਹੈ। ਪੇਸ਼ਾਵਰ 'ਚ ਫੌਜ ਦੁਆਰਾ ਚਲਾਏ ਜਾ ਰਹੇ ਸਕੂਲ 'ਤੇ ਹੋਏ ਅੱਤਵਾਦੀ ਹਮਲੇ 'ਚ 150 ਤੋਂ ਵੱਧ ਲੋਕ ਮਾਰੇ ਗਏ ਸਨ, ਜਿਨ੍ਹਾਂ 'ਚ ਜ਼ਿਆਦਾਤਰ ਬੱਚੇ ਸਨ। 

ਪੜ੍ਹੋ ਇਹ ਅਹਿਮ ਖ਼ਬਰ- ਇਜ਼ਰਾਈਲ ਦੀ ਗਾਜ਼ਾ 'ਤੇ ਹਮਲੇ ਦੀ ਤਿਆਰੀ; ਲੋਕਾਂ ਨੂੰ ਨਿਕਲਣ ਲਈ ਦਿੱਤੇ ਸਿਰਫ਼ 3 ਘੰਟੇ 

ਇਸ ਤੋਂ ਬਾਅਦ ਫੌਜ ਨੇ ਇਸ ਇਲਾਕੇ 'ਚ ਵੱਡਾ ਆਪਰੇਸ਼ਨ ਚਲਾਇਆ। ਇਕ ਸਾਲ ਤੱਕ ਚੱਲੇ ਆਪ੍ਰੇਸ਼ਨ ਤੋਂ ਬਾਅਦ ਫੌਜ ਨੇ ਐਲਾਨ ਕੀਤਾ ਸੀ ਕਿ ਉਸ ਨੇ ਇਲਾਕੇ 'ਚੋਂ ਸਥਾਨਕ ਅਤੇ ਵਿਦੇਸ਼ੀ ਅੱਤਵਾਦੀਆਂ ਨੂੰ ਖਦੇੜ ਦਿੱਤਾ ਹੈ। ਪਰ ਹਮਲੇ ਰੁਕ-ਰੁਕ ਕੇ ਜਾਰੀ ਰਹੇ, ਜਿਸ ਨਾਲ ਇਹ ਚਿੰਤਾ ਵਧ ਗਈ ਕਿ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਵਜੋਂ ਜਾਣੇ ਜਾਂਦੇ ਸਥਾਨਕ ਤਾਲਿਬਾਨ ਨੇ ਅਫਗਾਨਿਸਤਾਨ ਵਿਚ ਸ਼ਰਨ ਲਈ ਹੈ ਅਤੇ ਖੇਤਰ ਵਿਚ ਮੁੜ ਇਕੱਠੇ ਹੋ ਰਹੇ ਹਨ। ਪਾਕਿਸਤਾਨੀ ਤਾਲਿਬਾਨ ਇੱਕ ਵੱਖਰਾ ਸਮੂਹ ਹੈ ਪਰ ਇਹ ਅਫਗਾਨ ਤਾਲਿਬਾਨ ਦਾ ਇੱਕ ਸਹਿਯੋਗੀ ਹੈ ਜਿਸਨੇ 2021 ਵਿੱਚ ਅਫਗਾਨਿਸਤਾਨ ਵਿੱਚ ਸੱਤਾ ਹਾਸਲ ਕੀਤੀ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।     


Vandana

Content Editor

Related News