ਪਾਕਿਸਤਾਨ : ਕਰਾਚੀ ਦੇ ਸੁਪਰਮਾਰਟ ’ਚ ਲੁੱਟ ਦੌਰਾਨ ਗੋਲੀਬਾਰੀ, 4 ਸਾਲਾ ਬੱਚੀ ਦੀ ਮੌਤ

Thursday, Dec 23, 2021 - 04:27 PM (IST)

ਪਾਕਿਸਤਾਨ : ਕਰਾਚੀ ਦੇ ਸੁਪਰਮਾਰਟ ’ਚ ਲੁੱਟ ਦੌਰਾਨ ਗੋਲੀਬਾਰੀ, 4 ਸਾਲਾ ਬੱਚੀ ਦੀ ਮੌਤ

ਕਰਾਚੀ/ਪਾਕਿਸਤਾਨ (ਭਾਸ਼ਾ): ਪਾਕਿਸਤਾਨ ਦੇ ਕਰਾਚੀ ਵਿਚ ਇਕ ਸੁਪਰਮਾਰਟ ਵਿਚ ਲੁੱਟ ਦੌਰਾਨ ਇਕ 4 ਸਾਲ ਦੀ ਬੱਚੀ ਦੀ ਮੌਤ ਹੋ ਗਈ। ਸਥਾਨਕ ਮੀਡੀਆ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਮਾਰਟ ਦੇ ਮੈਨੇਜਰ ਦੇ ਹਵਾਲੇ ਨਾਲ ਦਿ ਨਿਊਜ਼ ਇੰਟਰਨੈਸ਼ਨਲ ਨੇ ਦੱਸਿਆ ਕਿ ਸ਼ਾਹ ਲਤੀਫ ਟਾਊਨ ਵਿਚ ਸਥਿਤ ਇਕ ਮਾਰਟ ਵਿਚ ਬੁੱਧਵਾਰ ਰਾਤ 8 ਵਜੇ ਦੇ ਕਰੀਬ 6 ਹਥਿਆਰਬੰਦ ਵਿਅਕਤੀ ਦਾਖ਼ਲ ਹੋਏ ਅਤੇ ਬੰਦੂਕ ਦੀ ਨੋਕ ’ਤੇ ਸਾਰੇ ਕਰਮਚਾਰੀਆਂ ਨੂੰ ਬੰਧਕ ਬਣਾ ਲਿਆ। 

ਇਹ ਵੀ ਪੜ੍ਹੋ : ਪਾਕਿਸਤਾਨ 'ਚ ਕਾਰ ਅਤੇ ਟਰੱਕ ਦੀ ਟੱਕਰ 'ਚ 3 ਦੀ ਮੌਤ, 1 ਜ਼ਖ਼ਮੀ

ਉਸ ਨੇ ਇਹ ਵੀ ਖੁਲਾਸਾ ਕੀਤਾ ਕਿ ਲੁਟੇਰੇ ਮਾਰਟ ਵਿਚੋਂ 78,500 ਰੁਪਏ ਲੁੱਟ ਕੇ ਲੈ ਗਏ। ਜ਼ਖ਼ਮੀ ਕੁੜੀ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ, ਪਰ ਉਹ ਬੱਚ ਨਹੀਂ ਸਕੀ। ਦਿ ਨਿਊਜ਼ ਇੰਟਰਨੈਸ਼ਨਲ ਮੁਤਾਬਕ ਉਸ ਦੇ ਭਰਾ ਨੇ ਸਰਕਾਰ ਤੋਂ ਇਨਸਾਫ ਦੀ ਮੰਗ ਕੀਤੀ ਹੈ। ਪੁਲਸ ਨੇ ਮੈਨੇਜਰ ਦੀ ਨਿਗਰਾਨੀ ਵਿਚ ਮਾਮਲਾ ਦਰਜ ਕਰਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਅਮਰੀਕਾ ’ਚ ਕੋਵਿਡ-19 ਰੋਕੂ ਦਵਾਈ ਨੂੰ ਮਿਲੀ ਮਨਜ਼ੂਰੀ, ਬਾਈਡੇਨ ਨੇ ਦੱਸਿਆ ‘ਮਹੱਤਵਪੂਰਨ ਕਦਮ’


author

cherry

Content Editor

Related News