ਪਾਕਿ ਨੇ 17 ਭਾਰਤੀ ਮਛੇਰੇ ਕੀਤੇ ਗ੍ਰਿਫ਼ਤਾਰ

02/28/2021 5:58:05 PM

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਨੇ 17 ਭਾਰਤੀ ਮਛੇਰਿਆਂ ਨੂੰ ਦੇਸ਼ ਦੇ ਜਲ ਖੇਤਰ ਵਿਚ ਕਥਿਤ ਤੌਰ 'ਤੇ ਦਾਖਲ ਹੋਣ ਮਗਰੋਂ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੇ ਨਾਲ ਹੀ ਉਹਨਾਂ ਦੀਆਂ ਤਿੰਨ ਕਿਸ਼ਤੀਆਂ ਨੂੰ ਜ਼ਬਤ ਕਰ ਲਿਆ ਹੈ। ਪਾਕਿਸਤਾਨੀ ਸਮੁੰਦਰੀ ਸੁਰੱਖਿਆ ਏਜੰਸੀ (ਪੀ.ਐੱਮ.ਐੱਸ.ਏ.) ਦੇ ਇਕ ਬੁਲਾਰੇ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਗ੍ਰਿਫ਼ਤਾਰ ਕੀਤੇ ਗਏ ਮਛੇਰਿਆਂ ਨੂੰ ਸ਼ਨੀਵਾਰ ਨੂੰ ਨਿਆਂਇਕ ਮਜਿਸਟ੍ਰੇਟ ਸਾਹਮਣੇ ਪੇਸ਼ ਕੀਤਾ ਗਿਆ ਅਤੇ ਪੁਲਸ ਨੂੰ ਸੌਂਪ ਦਿੱਤਾ ਗਿਆ ਹੈ। 

PunjabKesari

ਅਧਿਕਾਰੀ ਨੇ ਕਿਹਾ ਕਿ ਭਾਰਤੀ ਮਛੇਰਿਆਂ ਨੂੰ ਚਿਤਾਵਨੀ ਦਿੱਤੀ ਗਈ ਸੀ ਕਿ ਉਹ ਪਾਕਿਸਤਾਨ ਦੇ ਜਲ ਖੇਤਰ ਵਿਚ ਹਨ ਅਤੇ ਉਹਨਾਂ ਨੂੰ ਦੂਰ ਚਲੇ ਜਾਣਾ ਚਾਹੀਦਾ ਹੈ ਪਰ ਉਹਨਾਂ ਨੇ ਚਿਤਾਵਨੀ ਨਹੀਂ ਸੁਣੀ। ਬੁਲਾਰੇ ਨੇ ਕਿਹਾ ਕਿ 17 ਮਛੇਰਿਆਂ ਨੂੰ ਗ੍ਰਿਫ਼ਤਾਰ ਕਰਨ ਲਈ ਤੇਜ਼ ਗਤੀ ਵਾਲੀ ਕਿਸ਼ਤੀਆਂ ਦੀ ਵਰਤੋਂ ਕੀਤੀ ਗਈ ਜੋ ਪਾਕਿਸਤਾਨ ਅਤੇ ਭਾਰਤ ਦਰਮਿਆਨ ਤਟੀ ਸੀਮਾ ਸਰ ਕ੍ਰੀਕ ਨੇੜੇ ਪਾਕਿਸਤਾਨ ਦੇ ਜਲ ਖੇਤਰ ਵਿਚ 10-15 ਸਮੁੰਦਰੀ ਮੀਲ ਅੰਦਰ ਸਨ। ਭਾਰਤੀ ਮਛੇਰਿਆਂ ਨੂੰ ਕਰਾਚੀ ਵਿਚ ਮਲਿਰ ਜਾਂ ਲਾਂਧੀ ਜੇਲ੍ਹ ਭੇਜਿਆ ਜਾਂਦਾ ਹੈ। 

ਪੜ੍ਹੋ ਇਹ ਅਹਿਮ ਖਬਰ- ਪਾਕਿ : ਟਿਕਟਾਕ ਸਟਾਰ ਨੇ ਬਿਲਾਵਲ ਭੁੱਟੋ ਨੂੰ ਦੱਸਿਆ ਆਪਣਾ ਪਿਆਰ, ਵੀਡੀਓ ਵਾਇਰਲ

ਇਹ ਗ੍ਰਿਫ਼ਤਾਰੀ ਇਕ ਸਾਲ ਦੇ ਅੰਤਰਾਲ ਦੇ ਬਾਅਦ ਹੋਈ ਹੈ ਜਦੋਂ 23 ਭਾਰਤੀ ਮਛੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਮੱਛੀ ਫੜਨ ਵਾਲੀਆਂ ਉਹਨਾਂ ਦੀਆਂ ਚਾਰ ਕਿਸ਼ਤੀਆਂ ਨੂੰ ਸਮੁੰਦਰੀ ਸੁਰੱਖਆ ਏਜੰਸੀ ਨੇ ਜ਼ਬਤ ਕੀਤਾ ਸੀ। ਪਾਕਿਸਤਾਨ ਅਤੇ ਭਾਰਤ ਅਕਸਰ ਇਕ-ਦੂਜੇ ਦੇ ਮਛੇਰਿਆਂ ਨੂੰ ਗ੍ਰਿਫ਼ਤਾਰ ਕਰਨ ਰਹਿੰਦੇ ਹਨ ਕਿਉਂਕਿ ਅਰਬ ਸਾਗਰ ਵਿਚ ਸਮੁੰਦਰੀ ਸਰਹੱਦ ਦੀ ਕੋਈ ਸਪੱਸ਼ਟ ਹੱਦਬੰਦੀ ਨਹੀਂ ਹੈ ਅਤੇ ਮਛੇਰਿਆਂ ਕੋਲ ਉਹਨਾਂ ਦੇ ਸਹੀ ਸਥਾਨ ਨੂੰ ਜਾਨਣ ਲਈ ਤਕਨੀਕ ਨਾਲ ਲੈਸ ਕਿਸ਼ਤੀਆਂ ਨਹੀਂ ਹਨ। ਸੁਸਤ ਨੌਕਰਸ਼ਾਹੀ ਅਤੇ ਲੰਬੀ ਕਾਨੂੰਨੀ ਪ੍ਰਕਿਰਿਆ ਕਾਰਨ ਮਛੇਰੇ ਆਮਤੌਰ 'ਤੇ ਕਈ ਮਹੀਨਿਆਂ ਤੱਕ ਜੇਲ੍ਹਾਂ ਵਿਚ ਰਹਿੰਦੇ ਹਨ ਅਤੇ ਕਦੇ-ਕਦੇ ਸਾਲਾਂ ਤੱਕ ਵੀ।

 ਪੜ੍ਹੋ ਇਹ ਅਹਿਮ ਖਬਰ - ਹਾਂਗਕਾਂਗ ਪੁਲਸ ਨੇ ਹਿਰਾਸਤ 'ਚ ਲਏ ਲੋਕਤੰਤਰ ਸਮਰਥਕ 47 ਕਾਰਕੁਨ


Vandana

Content Editor

Related News