ਪਾਕਿਸਤਾਨ : ਨਦੀ ''ਚ ਡਿੱਗੀ ਯਾਤਰੀ ਵੈਨ, 17 ਲੋਕਾਂ ਦੀ ਮੌਤ

Tuesday, Jun 08, 2021 - 01:39 PM (IST)

ਪਾਕਿਸਤਾਨ : ਨਦੀ ''ਚ ਡਿੱਗੀ ਯਾਤਰੀ ਵੈਨ, 17 ਲੋਕਾਂ ਦੀ ਮੌਤ

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਵਿਚ ਇਕ ਵੱਡਾ ਹਾਦਸਾ ਵਾਪਰਨ ਦੀ ਖ਼ਬਰ ਹੈ। ਜਾਣਕਾਰੀ ਮੁਤਾਬਕ ਇੱਥੇ ਨਦੀ ਵਿਚ ਇਕ ਯਾਤਰੀ ਵੈਨ ਡਿੱਗ ਪਈ। ਇਸ ਹਾਦਸੇ ਵਿਚ 17 ਲੋਕਾਂ ਦੀ ਮੌਤ ਹੋ ਗਈ। ਹਾਦਸਾ ਖੈਬਰ ਪਖਤੂਨਖਵਾ ਸੂਬੇ ਵਿਚ ਵਾਪਰਿਆ। ਡਾਨ ਨਿਊਜ਼ ਦੀ ਰਿਪੋਰਟ ਮੁਤਾਬਕ ਵੈਨ ਜਦੋਂ ਕੋਹਿਸਤਾਨ ਜ਼ਿਲ੍ਹੇ ਦੇ ਪਾਨੀਬਾ ਇਲਾਕੇ ਵਿਚ ਸਿੰਧੂ ਨਦੀ ਵਿਚ ਡਿੱਗੀ, ਉਦੋਂ ਉਹ ਚਿਲਾਸ ਤੋਂ ਰਾਵਲਪਿੰਡੀ ਵੱਲ ਜਾ ਰਹੀ ਸੀ। 

ਪੜ੍ਹੋ ਇਹ ਅਹਿਮ ਖਬਰ- ਪਾਕਿ : ਗੈਸ ਸਿਲੰਡਰ 'ਚ ਧਮਾਕਾ, 8 ਲੋਕਾਂ ਦੀ ਮੌਤ ਤੇ ਕਈ ਜ਼ਖਮੀ

ਯਾਤਰਾ ਲਈ ਪਰਿਵਾਰ ਵੱਲੋਂ ਨਿੱਜੀ ਤੌਰ 'ਤੇ ਕਿਰਾਏ 'ਤੇ ਲਈ ਗਈ ਵੈਨ ਵਿਚ ਡਰਾਈਵਰ ਸਮੇਤ 17 ਲੋਕ ਸਵਾਰ ਸਨ। ਰਿਪੋਰਟ ਮੁਤਾਬਕ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਡਰਾਈਵਰ ਨੇ ਇਕ ਮੋੜ 'ਤੇ ਕੰਟਰੋਲ ਗਵਾ ਦਿੱਤਾ। ਪੁਲਸ ਨੇ ਦੱਸਿਆ ਕਿ ਡਰਾਈਵਰ ਦੇ ਵੈਨ ਤੋਂ ਕੰਟਰੋਲ ਗਵਾਉਣ ਮਗਰੋਂ ਵੈਨ ਸਿੰਧੂ ਨਦੀ ਵਿਚ ਡਿੱਗ ਪਈ ਅਤੇ ਪਾਣੀ ਵਿਚ ਡੁੱਬ ਗਈ। ਪੁਲਸ ਨੇ ਕਿਹਾ ਕਿ ਇਸ ਘਟਨਾ ਵਿਚ 17 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਬਚਾਅ ਦਲ ਲਾਪਤਾ ਯਾਤਰੀਆਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਵਿਚ ਜੁਟਿਆ ਹੋਇਆ ਹੈ ਪਰ ਨਦੀ ਦੀ ਡੂੰਘਾਈ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


author

Vandana

Content Editor

Related News