ਤਾਲਿਬਾਨ ਨੂੰ ਸਮਰਥਨ ਕਰਨ ’ਤੇ ਪਾਕਿਸਤਾਨ ਦੇ ਖ਼ਿਲਾਫ ਦੁਨੀਆ ਭਰ ’ਚ ਪ੍ਰਦਰਸ਼ਨ

Thursday, Jul 29, 2021 - 01:44 PM (IST)

ਤਾਲਿਬਾਨ ਨੂੰ ਸਮਰਥਨ ਕਰਨ ’ਤੇ ਪਾਕਿਸਤਾਨ ਦੇ ਖ਼ਿਲਾਫ ਦੁਨੀਆ ਭਰ ’ਚ ਪ੍ਰਦਰਸ਼ਨ

ਵਾਸ਼ਿੰਗਟਨ: ਅਫ਼ਗਾਨ ਪ੍ਰਵਾਸੀਆਂ ਨੇ ਅਫ਼ਗਾਨਿਸਤਾਨ ’ਚ ਤਾਲਿਬਾਨ ਨੂੰ ਸਮਰਥਨ ਕਰਨ ਲਈ ਪਾਕਿਸਤਾਨ ਦੇ ਖ਼ਿਲਾਫ ਦੁਨੀਆ ਭਰ ’ਚ ਪ੍ਰਦਰਸ਼ਨ ਕੀਤੇ। ਉਨ੍ਹਾਂ ਨੇ ਪਾਕਿਸਤਾਨ ਵਲੋਂ ਤਾਲਿਬਾਨ ਨੂੰ ਸਮਰਥਨ ਅਤੇ ਅਫ਼ਗਾਨ ਮਾਮਲਿਆਂ ’ਚ ਉਨ੍ਹਾਂ ਦੇ ਦਸਤਖ਼ਤ ਦਾ ਵਿਰੋਧ ਕਰਦੇ ਹੋਏ ਵਾਸ਼ਿੰਗਟਨ, ਬਰਸੇਲਸ, ਡੈਨਮਾਰਕ, ਜਰਮਨੀ ਅਤੇ ਬ੍ਰਿਟੇਨ ’ਚ ਪ੍ਰਦਰਸ਼ਨ ਕੀਤਾ।ਅਫ਼ਗਾਨ ਵਾਸੀਆਂ ਨੇ 16 ਜੁਲਾਈ ਨੂੰ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ’ਚ ਅਫ਼ਗਾਨ ਦੂਤ ਨਜੀਬੁਲਲਾਹ ਅਲੀਖਿਲ ਦੀ ਧੀ ਸਿਲਸਿਲਾ ਅਲੀਖਿਲ ਦੇ ਅਗਵਾ ਨੂੰ ਲੈ ਕੇ ਵਿਰੋਧ ਜਤਾਇਆ।

ਜਾਣਕਾਰੀ ਮੁਤਾਬਕ ਤਾਲਿਬਾਨ ਦੇ ਨਾਲ ਰਿਸ਼ਤਿਆਂ ਨੂੰ ਲੈ ਕੇ ਵਾਸ਼ਿੰਗਟਨ ’ਚ 23ਜੁਲਾਈ ਨੂੰ ਅਤੇ ਬਰਸੇਲਸ ’ਚ 25 ਜੁਲਾਈ ਨੂੰ ਪ੍ਰਦਰਸ਼ਨ ਹੋਏ। ਪ੍ਰਦਰਸ਼ਨਕਾਰੀਆਂ ਨੇ ਪਾਕਿਸਤਾਨ ’ਚ ਅੱਤਵਾਦੀ ਸੰਗਠਨਾਂ ਦੀ ਮੌਜੂਦਗੀ ਅਤੇ ਗਤੀਵਿਧੀਆਂ ’ਤੇ ਧਿਆਨ ਦਿੱਤਾ, ਜਿਨ੍ਹਾਂ ਨੇ ਚੀਨ ਦੇ ਸਮਰਥਨ ਨੂੰ ਬੜਾਵਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ’ਚ ਧਾਰਮਿਕ ਮਦਰੱਸੇ ਅੱਤਵਾਦੀਆਂ ਦੀ ਜਨਮ ਭੂਮੀ ਬਣੇ ਹੋਏ ਹਨ ਅਤੇ ਪਾਕਿਸਤਾਨ ਫੌਜ ਨੇ ਬੀਜਿੰਗ ਦੀ ਸਹਾਇਤਾ ਨਾਲ ਗਿਲਗਿਤ-ਬਾਲਟੀਸਤਾਨ ’ਤੇ ਕਬਜ਼ਾ ਕਰ ਲਿਆ ਹੈ।ਉਨ੍ਹਾਂ ਨੇ ਅਫ਼ਗਾਨਿਸਤਾਨ ’ਚ ਸਥਾਈ ਜੰਗਬੰਦੀ ਦੀ ਅਪੀਲ ਕੀਤੀ।

ਡੈਨਮਾਰਕ ਦੇ ਕੋਪੇਨਹੇਗਨ ’ਚ ਪਸ਼ਤੂਨ ਤਹਿਫੂਜ ਮੂਵਮੈਂਟ (ਪੀ.ਟੀ.ਐੱਮ) ਨਾਲ ਜੁੜੇ ਤੱਤਾਂ ਨੇ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਵਲੋਂ 11 ਸਾਲਾ ਯੂਲੂਸ ਯਾਰ ਖ਼ਾਨ ਦੇ ਕਥਿਤ ਅਗਵਾ ਦੇ ਖ਼ਿਲਾਫ਼ 23 ਜੁਲਾਈ ਨੂੰ ਜਰਮਨੀ ’ਚ ਪਾਕਿਸਤਾਨ ਦੂਤਾਵਾਸ ਦੇ ਸਾਹਮਣੇ ਵਿਰੋਧ ਪ੍ਰਦਰਸ਼ਨ ਕੀਤਾ। 24 ਜੁਲਾਈ ਨੂੰ ਅਫ਼ਗਾਨ ਪ੍ਰਵਾਸੀਆਂ ਨੇ ਬਰਲਿਨ ’ਚ ਬ੍ਰੈਂਡੇਨਬਰਗ ਗੇਟ ਦੇ ਸਾਹਮਣੇ ਕੀਤੇ ਪ੍ਰਦਰਸ਼ਨ ਦੌਰਾਨ ਅਫ਼ਗਾਨਿਸਤਾਨ ਦੇ ਮਾਮਲਿਆਂ ’ਚ ਪਾਕਿਸਤਾਨ ਦੇ ਦਸਤਖ਼ਤ ਦਾ ਵਿਰੋਧ ਕੀਤਾ ਅਤੇ ਅਫ਼ਗਾਨ ਸਰਕਾਰ ਦੇ ਨਾਲ ਇਕਜੁੱਟਤਾ ਪ੍ਰਗਟ ਕੀਤੀ।


author

Shyna

Content Editor

Related News