ਪਾਕਿ ਨੇ ਗਲੋਬਲ ਪੱਤਰਕਾਰਾਂ ਦੇ ਸਮੂਹ ਦੇ ਨੇਤਾ ਨੂੰ ਕੀਤਾ ਬਲੈਕਲਿਸਟ, ਕੱਢਿਆ ਬਾਹਰ
Friday, Oct 18, 2019 - 02:13 PM (IST)

ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਵਿਚ ਇਕ ਵਾਰ ਫਿਰ ਪ੍ਰੈੱਸ ਦੀ ਆਜ਼ਾਦੀ 'ਤੇ ਹਮਲਾ ਹੋਇਆ ਹੈ। ਪਾਕਿਸਤਾਨ ਸਰਕਾਰ ਨੇ ਗਲੋਬਲ ਪ੍ਰੈੱਸ ਸੁਤੰਤਰ ਸਮੂਹ ਦੀ ਏਸ਼ੀਆ ਈਕਾਈ ਦੇ ਨੇਤਾ ਨੂੰ ਬਲੈਕਲਿਸਟ ਕਰ ਕੇ ਬਾਹਰ ਕੱਢ ਦਿੱਤਾ ਹੈ। ਗਲੋਬਲ ਪ੍ਰੈੱਸ ਸੁੰਤਤਰਤਾ ਸਮੂਹ ਦੇ ਏਸ਼ੀਆ ਈਕਾਈ ਦੇ ਕਾਰਜਕਾਰੀ ਨਿਦੇਸ਼ਕ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ।
ਜੋਏਲ ਸਾਈਮਨ ਨੇ ਸਟੀਵਨ ਬਟਲਰ (ਗਲੋਬਲ ਪ੍ਰੈੱਸ ਸੁੰਤਤਰਤਾ ਸਮੂਹ ਦੀ ਏਸ਼ੀਆ ਈਕਾਈ ਦੇ ਨੇਤਾ) ਦੇ ਬਾਹਰ ਕੱਢੇ ਜਾਣ ਨੂੰ ਹੈਰਾਨ ਕਰ ਦੇਣ ਵਾਲਾ ਮਾਮਲਾ ਅਤੇ ਪਾਕਿਸਤਾਨ ਵਿਚ ਪ੍ਰੈੱਸ ਦੀ ਆਜ਼ਾਦੀ 'ਤੇ ਹਮਲਾ ਦੱਸਿਆ ਹੈ। ਇੱਥੇ ਦੱਸ ਦਈਏ ਕਿ ਇਹ ਸੰਸਥਾ ਪਾਕਿਸਤਾਨ ਵਿਚ ਪ੍ਰੈੱਸ ਦੀ ਆਜ਼ਾਦੀ ਨੂੰ ਲੈ ਕੇ ਕਾਫੀ ਚਿੰਤਤ ਸੀ। ਸਟੀਵਨ ਬਟਲਰ ਨੂੰ ਵੈਧ ਵੀਜ਼ਾ ਹੋਣ ਦੇ ਬਾਵਜੂਦ ਲਾਹੌਰ ਦੇ ਇਕਬਾਲ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ ਅਤੇ ਉੱਥੋਂ ਹੀ ਅਮਰੀਕਾ ਭੇਜ ਦਿੱਤਾ ਗਿਆ।