ਪਾਕਿ ''ਚ ਸਿੱਖ ਭਾਈਚਾਰਾ ਮੰਗਲਵਾਰ ਨੂੰ ਮਨਾਏਗਾ ਵਿਸਾਖੀ

04/13/2020 10:19:23 AM

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਵਿਚ ਸਿੱਖ ਭਾਈਚਾਰਾ ਮੰਗਲਵਾਰ ਨੂੰ ਵਿਸਾਖੀ ਦਾ ਰਵਾਇਤੀ ਬਸੰਤ ਤਿਉਹਾਰ ਅਤੇ ਖਾਲਸਾ ਦੀ ਸਥਾਪਨਾ ਦੀ 321ਵੀਂ ਵਰ੍ਹੇਗੰਢ ਮਨਾਏਗਾ। ਮੀਡੀਆ ਵਿਚ ਇਹ ਜਾਣਕਾਰੀ ਦਿੱਤੀ ਗਈ। ਦੀ ਐਕਸਪ੍ਰੈੱਸ ਟ੍ਰਿਬਿਊਨ ਦੀ ਇਕ ਰਿਪੋਰਟ ਮੁਤਾਬਕ ਰਵਾਇਤੀ ਰੂਪ ਨਾਲ ਲੋਕ ਦੋਹਾਂ ਨੂੰ ਬਹੁਤ ਧੂਮਧਾਮ ਨਾਲ ਮਨਾਉਂਦੇ ਹਨ ਪਰ ਦੇਸ਼ ਵਿਚ ਫੈਲੀ ਕੋਰੋਨਵਾਇਰਸ ਮਹਾਮਾਰੀ ਕਾਰਨ ਸਮਾਰੋਹ ਘੱਟ ਪੱਧਰ 'ਤੇ ਆਯੋਜਿਤ ਹੋਣਗੇ। 

ਪੜ੍ਹੋ ਇਹ ਅਹਿਮ ਖਬਰ- ਅਮਰੀਕੀ ਯੂਨੀਵਰਸਿਟੀ ਨੇ ਕੋਰੋਨਾ ਪ੍ਰਭਾਵਿਤ ਵਿਦਿਆਰਥੀਆਂ ਨੇ ਜਾਰੀ ਕੀਤਾ ਫੰਡ

ਵਿਸ਼ੇਸ਼ ਰੂਪ ਨਾਲ ਮਹੱਤਵਪੂਰਨ ਮੰਨੇ ਜਾਣ ਵਾਲੇ ਪੰਜਾਬ ਸੂਬੇ ਦੇ ਗੁਰਦੁਆਰਾ ਪੰਜਾ ਸਾਹਿਬ ਵਿਚ ਦੋ ਮੌਕਿਆਂ 'ਤੇ ਜਸ਼ਨ ਸਮਾਰੋਹ ਘੱਟ ਪੱਧਰ 'ਤੇ ਆਯੋਜਿਤ ਕੀਤਾ ਜਾਵੇਗਾ। ਇਸ ਸਾਲ ਭਾਰਤ ਅਤੇ ਦੁਨੀਆ ਦੇ ਹੋਰ ਹਿੱਸਿਆਂ ਤੋਂ ਸ਼ਰਧਾਲੂ ਉਤਸਵ ਵਿਚ ਸ਼ਾਮਲ ਨਹੀਂ ਹੋ ਸਕਣਗੇ ਕਿਉਂਕਿ ਦੇਸ਼ ਵਿਚ ਕੋਵਿਡ-19 ਦੇ ਪ੍ਰਸਾਰ ਨੂੰ ਰੋਕਣ ਲਈ ਲਾਕਡਾਊਨ ਲਗਾਇਆ ਗਿਆ ਹੈ। ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ  ਪਾਕਿਸਤਾਨ (SGPCP) ਦੇ ਪ੍ਰਧਾਨ ਸਰਦਾਰ ਸਤਵੰਤ ਸਿੰਘ ਨੇ ਦੀ ਐਕਸਪ੍ਰੈੱਸ ਟ੍ਰਿਬਿਊਨ ਨੂੰ ਦੱਸਿਆ,''ਸਧਾਰਨ ਹਾਲਤਾਂ ਵਿਚ ਵਿਸਾਖੀ ਦਾ ਤਿਉਹਾਰ ਅਤੇ ਖਾਲਸੇ ਦੀ ਵਰ੍ਹੇਗੰਢ ਸਮਾਰੋਹ ਵਿਚ ਸ਼ਾਮਲ ਹੋਣ ਲਈ ਭਾਰਤ, ਕੈਨੇਡਾ, ਬ੍ਰਿਟੇਨ, ਆਸਟ੍ਰੇਲੀਆ, ਅਮਰੀਕਾ ਅਤੇ ਦੁਨੀਆ ਦੇ ਹੋਰ ਹਿੱਸਿਆਂ ਤੋਂ 3000 ਸ਼ਰਧਾਲੂ ਆਉਂਦੇ ਹਨ।ਅਸੀਂ ਉਹਨਾਂ ਨੂੰ ਇਸ ਸਾਲ ਵੀ ਸੱਦਾ ਭੇਜਿਆ ਸੀ ਪਰ ਕੋਰੋਨਾਵਾਇਰਸ ਲਾਕਡਾਊਨ ਕਾਰਨ ਉਹ ਸ਼ਾਮਲ ਨਹੀਂ ਹੋ ਸਕਦੇ। ਵਿਸਾਖੀ ਭਾਰਤ ਵਿਚ 13 ਅਪ੍ਰੈਲ ਨੂੰ ਮਨਾਈ ਜਾਂਦੀ ਹੈ ਪਰ ਪਾਕਿਸਤਾਨ ਵਿਚ ਇਹ  ਨਾਨਕ ਸ਼ਾਹੀ ਕੈਲੰਡਰ ਦੇ ਮੁਤਾਬਕ 14 ਅਪ੍ਰੈਲ ਨੂੰ ਮਨਾਈ ਜਾਂਦੀ ਹੈ।


Vandana

Content Editor

Related News