ਪਾਕਿਸਤਾਨ ''ਚ ਅਮੀਰਾਂ ਨੂੰ ਅਦਾ ਕਰਨਾ ਪੈ ਸਕਦੈ ''ਜ਼ਿਆਦਾ ਟੈਕਸ''

06/12/2019 10:21:15 PM

ਇਸਲਾਮਾਬਾਦ - ਪਾਕਿਸਤਾਨ ਨੇ ਬੁੱਧਵਾਰ ਨੂੰ ਆਖਿਆ ਕਿ ਸਰਕਾਰ ਅਮੀਰ ਲੋਕਾਂ 'ਤੇ ਹੋਰ ਜ਼ਿਆਦਾ ਟੈਕਸ ਲਾਉਣ ਨੂੰ ਤਿਆਰ ਹੈ। ਉਸ ਨੇ ਕਿਹਾ ਕਿ ਹੋਰ ਦੇਸ਼ਾਂ 'ਚ ਵੀ ਅਮੀਰ ਵਰਗ ਜ਼ਿਆਦਾ ਟੈਕਸ ਅਦਾ ਕਰਦਾ ਹੈ। ਸਰਕਾਰ ਵੱਲੋਂ ਬਜਟ ਦੇ ਐਲਾਨ ਤੋਂ ਇਕ ਦਿਨ ਬਾਅਦ ਪੱਤਰਕਾਰ ਸੰਮੇਲਨ 'ਚ ਪ੍ਰਧਾਨ ਮੰਤਰੀ ਦੇ ਵਿੱਤ ਮਾਮਲਿਆਂ ਦੇ ਸਲਾਹਕਾਰ ਹਾਫਿਜ਼ ਸ਼ੇਖ ਨੇ ਕਿਹਾ ਕਿ ਪਾਕਿਸਤਾਨ ਦੀ ਉਸਤਨ ਦਰ 11-12 ਫੀਸਦੀ ਹੈ, ਜੋ ਦੁਨੀਆ 'ਚ ਸਭ ਤੋਂ ਘੱਟ ਦਰਾਂ 'ਚ ਸ਼ਾਮਲ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਸਾਨੂੰ ਇਸ ਦੇ ਲਈ ਕੁਝ ਲੋਕਾਂ ਨੂੰ ਨਰਾਜ਼ ਕਰਨਾ ਪਿਆ ਤਾਂ ਅਸੀਂ ਇਸ ਦੇ ਲਈ ਤਿਆਰ ਹਾਂ। ਇਸ ਸਾਲ ਲਈ ਟੈਕਸ ਹਾਸਲ ਕਰਨ ਦਾ ਟੀਚਾ 5550 ਅਰਬ ਰੁਪਏ ਰੱਖਿਆ ਗਿਆ ਹੈ। ਕਈ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਨੂੰ ਹਾਸਲ ਕਰਨਾ ਮੁਸ਼ਕਿਲ ਹੋਵੇਗਾ। ਸ਼ੇਖ ਨੇ 2019-20 ਲਈ ਟੈਕਸ ਟੀਚਿਆਂ ਦਾ ਬਚਾਅ ਕਰਦੇ ਹੋਏ ਕਿਹਾ ਕਿ ਪਾਕਿਸਤਾਨ ਦੀ ਜਨਤਾ ਨੂੰ ਖਾਸ ਕਰਕੇ ਅਮੀਰਾਂ ਨੂੰ ਦੇਸ਼ ਨੂੰ ਲੈ ਕੇ ਗੰਭੀਰ ਰਹਿਣਾ ਹੋਵੇਗਾ ਅਤੇ ਟੈਕਸ ਅਦਾ ਕਰਨਾ ਹੋਵੇਗਾ।


Khushdeep Jassi

Content Editor

Related News