ਪਾਕਿਸਤਾਨ ਦੇ ਪੀ.ਐੱਮ. ਇਮਰਾਨ ਖਾਨ ਇਕ ਝੂਠੇ ਇਨਸਾਨ: ਬਿਲਾਵਲ ਭੁੱਟੋ

Wednesday, Nov 04, 2020 - 03:28 PM (IST)

ਪਾਕਿਸਤਾਨ ਦੇ ਪੀ.ਐੱਮ. ਇਮਰਾਨ ਖਾਨ ਇਕ ਝੂਠੇ ਇਨਸਾਨ: ਬਿਲਾਵਲ ਭੁੱਟੋ

ਇੰਟਰਨੈਸ਼ਨਲ ਡੈਸਕ: ਪਾਕਿਸਤਾਨ ਪੀਪੁਲਸ ਪਾਰਟੀ ਦੇ ਪ੍ਰਧਾਨ ਬਿਲਾਵਲ ਭੁੱਟੋ ਜਰਦਾਰੀ ਨੇ ਬਾਲਟੀਸਤਾਨ ਨਾਲ ਸੰਬੰਧਤ ਇਕ ਕਾਰਨਰ ਮੀਟਿੰਗ ਨੂੰ ਸੰਬੋਧਤ ਕਰਦੇ ਹੋਏ ਕਿਹਾ ਕਿ ਨਕੀ ਪਾਰਟੀ ਦਾ ਮੈਨੀਫੈਸਟੋ ਕਿਸੇ ਦੇ ਇਸ਼ਾਰਿਆਂ 'ਤੇ ਨਹੀਂ ਸਗੋਂ ਪਾਰਟੀ ਨੇ ਖੁਦ ਬਣਾਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਿਸ਼ਾਨਾ ਵਿੰਨ੍ਹਦੇ ਹੋਏ ਝੂਠਾ ਇਨਸਾਨ ਦੱਸਿਆ।
ਉਨ੍ਹਾਂ ਨੇ ਕਿਹਾ ਕਿ ਇਮਰਾਨ ਖਾਨ ਨੇ ਦੋ ਸਾਲ ਦੇ ਸ਼ਾਸਨਕਾਲ 'ਚ ਸਿਰਫ ਭ੍ਰਿਸ਼ਟਾਚਾਰ ਦੀ ਰਾਜਨੀਤੀ ਕੀਤੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਇਮਰਾਨ ਖਾਨ ਨੇ ਵਾਅਦਾ ਕੀਤਾ ਸੀ ਕਿ 90 ਦਿਨ ਦੇ ਭ੍ਰਿਸ਼ਟਾਚਾਰ ਨੂੰ ਖਤਮ ਕਰ ਦੇਣਗੇ ਪਰ ਹੁਣ ਉਹ ਕਹਿ ਰਹੇ ਹਨ ਕਿ ਉਸ ਨੂੰ ਖਤਮ ਕਰਨ ਦਾ ਉਨ੍ਹਾਂ ਦੇ ਕੋਲ ਕੋਈ ਬਟਨ ਨਹੀਂ ਹੈ। ਅਸੀਂ ਇਕ ਕਠਪੁੱਤਲੀ ਪ੍ਰਧਾਨ ਮੰਤਰੀ ਨੂੰ ਲੋਕਾਂ ਦੇ ਹੱਕਾਂ ਨੂੰ ਖੋਹਣ ਨਹੀਂ ਦੇਵਾਂਗੇ। ਇਸ ਦੇ ਨਾਲ ਹੀ ਅਸੀਂ ਉਨ੍ਹਾਂ ਦੇ ਭ੍ਰਿਸ਼ਟਾਚਾਰ ਅਤੇ ਲੁੱਟ ਨੂੰ ਲੋਕਾਂ ਦੇ ਸਾਹਮਣੇ ਲਿਆਵਾਂਗੇ। 
ਜਰਦਾਰੀ ਤੋਂ ਜਦੋਂ ਪੁੱਛਿਆ ਗਿਆ ਕਿ ਇਮਰਾਨ ਖਾਨ ਨੇ ਅਚਾਨਕ ਤੋਂ ਗਿਲਗਿਤ ਬਾਲਟੀਸਤਾਨ ਦੇ ਖੇਤਰ ਦਾ ਦੌਰ ਕਿੰਝ ਕੀਤਾ ਜਦੋਂਕਿ ਉਨ੍ਹਾਂ ਨੇ ਪਿਛਲੇ ਦੋ ਸਾਲ 'ਚ ਅਜਿਹਾ ਨਹੀਂ ਕੀਤਾ ਇਸ 'ਤੇ ਬਿਲਾਵਲ ਭੁੱਟੋ ਜਰਦਾਰੀ ਨੇ ਕਿਹਾ ਕਿ ਉਹ ਪੀ.ਪੀ.ਪੀ. ਦੇ ਕਾਰਨਰ ਮੀਟਿੰਗ 'ਚ ਲੋਕਾਂ ਦੀ ਭੀੜ ਨੂੰ ਦੇਖ ਕੇ ਡਰ ਗਏ ਹਨ। ਉਹ ਸ਼ਾਇਦ ਇਹ ਨਹੀਂ ਜਾਣਦੇ ਕਿ ਗਿਲਗਿਤ ਬਾਲਟੀਸਤਾਨ ਦੇ ਲੋਕ ਸਨਮਾਨਿਤ ਅਤੇ ਨਿਸ਼ਠਾਵਾਨ ਹਨ ਅਤੇ ਕਦੇ ਵੀ ਸ਼ਹੀਦਾਂ ਦੀ ਪਾਰਟੀ ਦੇ ਨਾਲ ਹੀ ਰਹਿਣਗੇ।


author

Aarti dhillon

Content Editor

Related News