ਪਾਕਿ ''ਚ ਗ੍ਰਹਿ ਮੰਤਰਾਲਾ ਨੇ ਸਿੱਖ ਹਕੀਮ ਦੇ ਕਤਲ ਮਾਮਲੇ ਦੀ ਮੰਗੀ ਰਿਪੋਰਟ

Sunday, Oct 03, 2021 - 12:21 AM (IST)

ਪਾਕਿ ''ਚ ਗ੍ਰਹਿ ਮੰਤਰਾਲਾ ਨੇ ਸਿੱਖ ਹਕੀਮ ਦੇ ਕਤਲ ਮਾਮਲੇ ਦੀ ਮੰਗੀ ਰਿਪੋਰਟ

ਪੇਸ਼ਾਵਰ-ਪਾਕਿਸਤਾਨ ਦੇ ਗ੍ਰਹਿ ਮੰਤਰਾਲਾ ਨੇ ਦੇਸ਼ ਦੇ ਅਸ਼ਾਂਤ ਉੱਤਰ-ਪੱਛਮੀ ਸ਼ਹਿਰ ਪੇਸ਼ਾਵਰ 'ਚ ਇਕ ਮਸ਼ਹੂਰ ਸਿੱਖ 'ਹਕੀਮ' ਦੇ ਕਤਲੇ ਦੇ ਮਾਮਲੇ 'ਚ ਖੈਬਰ ਪਖਤੂਨਖਲਾ ਦੀ ਸੂਬਾਈ ਸਰਕਾਰ ਤੋਂ ਰਿਪੋਰਟ ਮੰਗੀ ਹੈ। ਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਕਿਹਾ ਕਿ ਯੂਨਾਨੀ ਵਿਧੀ ਨਾਲ ਇਲਾਜ ਕਰਨ ਵਾਲੇ 45 ਸਾਲਾ 'ਹਕੀਮ' ਸਰਦਾਰ ਸਤਨਾਮ ਸਿੰਘ (ਖਾਲਸਾ) ਵੀਰਵਾਰ ਨੂੰ ਆਪਣੇ ਕਲੀਨਿਕ 'ਚ ਸਨ। ਪੁਲਸ ਨੇ ਦੱਸਿਆ ਕਿ ਕੁਝ ਅਣਜਾਣ ਬੰਦੂਕਧਾਰੀ ਉਨ੍ਹਾਂ ਕੈਬਿਨ 'ਚ ਦਾਖਲ ਹੋਏ ਅਤੇ ਗੋਲੀਆਂ ਚਲਾਈਆਂ, ਜਿਸ ਨਾਲ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਇਹ ਵੀ ਪੜ੍ਹੋ : ਇਸਲਾਮਿਕ ਸਟੇਟ ਨਾਲ ਜੁੜੇ ਵਿਅਕਤੀ 'ਤੇ ਅੱਤਵਾਦੀ ਸੰਗਠਨ ਦੇ ਸਮਰਥਨ ਦਾ ਦੋਸ਼ ਤੈਅ

ਪੁਲਸ ਮੁਤਾਬਕ ਘਟਨਾ ਵਾਲੀ ਥਾਂ ਤੋਂ ਫਰਾਰ ਹੋਣ 'ਚ ਸਫਲ ਰਹੇ ਹਮਲਾਵਾਰਾਂ ਨੇ ਚਾਰ ਵਾਰ ਗੋਲੀਬਾਰੀ ਕੀਤੀ। ਇਕ ਅਧਿਕਾਰੀ ਮੁਤਾਬਕ ਸੰਘੀ ਗ੍ਰਹਿ ਮੰਤਰਾਲਾ ਨੇ ਕਿਹਾ ਕਿ ਸ਼ੁਰੂਆਤੀ ਰਿਪੋਰਟ ਗ੍ਰਹਿ ਮੰਤਰਾਲਾ ਨੂੰ ਭੇਜੇ ਦਿੱਤੀ ਗਈ ਹੈ ਜਦਕਿ ਪੁਲਸ ਨੇ ਆਪਣੀ ਜਾਂਚ ਦਾ ਦਾਇਰਾ ਵਧਾਇਆ ਹੈ। ਅਧਿਕਾਰੀ ਮੁਤਾਬਕ ਸਿੰਘ ਦਾ ਅੰਤਿਮ ਸੰਸਕਾਰ ਸ਼ੁੱਕਰਵਾਰ ਨੂੰ ਕੀਤਾ ਗਿਆ। ਸੂਬਾਈ ਪੁਲਸ ਮੁਖਈ ਮੋਅੱਜਮ ਜਾਹ ਅੰਸਾਰੀ ਨੇ ਸਿੰਘ ਦੀ ਰਿਹਾਇਸ਼ ਦਾ ਦੌਰਾ ਕੀਤਾ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਦਿਲਾਸਾ ਦਿੱਤਾ।

ਇਹ ਵੀ ਪੜ੍ਹੋ : ਕੋਵਿਡ-19 : ਰੂਸੀ ਐਂਟੀਬਾਡੀ ਜਾਂਚ ਨਾਲ ਤੈਅ ਕਰ ਰਹੇ ਹਨ ਪ੍ਰਤੀਰੋਧਕ ਸਮਰੱਥਾ

ਇਸਲਾਮਿਕ ਸਟੇਟ ਦੇ ਅਫਗਾਨਿਸਤਾਨ ਸਹਿਯੋਗੀ ਸੰਗਠਨ, ਇਸਲਾਮਿਕ ਸਟੇਟ ਖੁਰਾਸਾਨ (ਆਈ.ਐੱਸ.ਆਈ.ਐੱਸ.-ਕੇ.) ਨੇ ਪੇਸ਼ਾਵਰ 'ਚ ਸਿੰਘ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਸਮਾਚਾਰ ਏਜੰਸੀ 'ਐਸੋਸੀਏਡੇ ਪ੍ਰੈੱਸ' ਨੇ ਅੱਤਵਾਦੀ ਸਮੂਹ ਦੇ ਹਵਾਲੇ ਤੋਂ ਕਿਹਾ ਕਿ ਆਈ.ਐੱਸ.ਆਈ.ਐੱਸ.-ਕੇ. ਨੇ ਸਿੰਘ ਨੂੰ 'ਬਹੁਦੇਵਵਾਦੀ' ਦੱਸਿਆ ਹੈ। ਸਿੰਘ ਪੇਸ਼ਾਵਰ ਦੇ ਚਾਰਸੱਦਾ ਰੋਡ 'ਤੇ ਆਪਣਾ ਕਲੀਨਿਕ ਚੱਲਾ ਰਹੇ ਸਨ।

ਇਹ ਵੀ ਪੜ੍ਹੋ : ਪਾਕਿਸਤਾਨ ਦੇ ਮਸ਼ਹੂਰ ਕਾਮੇਡੀਅਨ ਉਮਰ ਸ਼ਰੀਫ ਦਾ ਹੋਇਆ ਦਿਹਾਂਤ

ਉਹ ਪਿਛਲੇ 20 ਸਾਲ ਤੋਂ ਸ਼ਹਿਰ 'ਚ ਰਹਿ ਰਹੇ ਸਨ। ਸਿੰਘ ਦੇ ਪਰਿਵਾਰ 'ਚ ਉਨ੍ਹਾਂ ਦੀ ਪਤਨੀ, ਤਿੰਨ ਬੇਟੀਆਂ ਅਤੇ ਦੋ ਬੇਟੇ ਹਨ। ਪੇਸ਼ਾਵਰ 'ਚ ਲਗਭਗ 15,000 ਸਿੱਖ ਰਹਿੰਦੇ ਹਨ, ਜ਼ਿਆਦਾਤਰ ਸੂਬਾਈ ਰਾਜਧਾਨੀ ਦੇ ਜੋਗਨ ਸ਼ਾਹ ਗੁਆਂਢ 'ਚ ਰਹਿੰਦੇ ਹਨ। ਪੇਸ਼ਾਵਰ ਦੇ ਜ਼ਿਆਦਾਤਰ ਸਿੱਖ ਸਮੂਹ ਦੇ ਮੈਂਬਰ ਕਾਰੋਬਾਰ ਨਾਲ ਜੁੜੇ ਹਨ, ਜਦਕਿ ਕੁਝ ਦਵਾਈ ਦੇ ਕਾਰੋਬਾਰ ਨਾਲ ਜੁੜੇ ਹਨ। 

ਇਹ ਵੀ ਪੜ੍ਹੋ : ਪਾਕਿਸਤਾਨ 'ਚ ਸੜਕ ਹਾਦਸੇ 'ਚ ਸੱਤ ਦੀ ਮੌਤ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News