ਬਲੋਚਿਸਤਾਨ ਧਮਾਕੇ ''ਚ ਢਹਿ-ਢੇਰੀ ਹੋਇਆ ਪਾਕਿਸਤਾਨ ਦੇ ਸੰਸਥਾਪਕ ਜਿਨਾਹ ਦਾ ''ਬੁੱਤ''

09/27/2021 2:22:57 PM

ਕਰਾਚੀ (ਪੀ.ਟੀ.ਆਈ.): ਅਸ਼ਾਂਤ ਬਲੋਚਿਸਤਾਨ ਸੂਬੇ ਦੇ ਤੱਟਵਰਤੀ ਸ਼ਹਿਰ ਗਵਾਦਰ ਵਿੱਚ ਬਲੋਚ ਅੱਤਵਾਦੀਆਂ ਨੇ ਬੰਬ ਧਮਾਕੇ ਵਿੱਚ ਪਾਕਿਸਤਾਨ ਦੇ ਸੰਸਥਾਪਕ ਮੁਹੰਮਦ ਅਲੀ ਜਿਨਾਹ ਦੇ ਬੁੱਤ ਨੂੰ ਤਬਾਹ ਕਰ ਦਿੱਤਾ। 'ਡਾਨ' ਅਖ਼ਬਾਰ ਵਿਚ ਸੋਮਵਾਰ ਨੂੰ ਛਪੀ ਖ਼ਬਰ ਮੁਤਾਬਕ, ਸੁਰੱਖਿਅਤ ਖੇਤਰ ਮੰਨੇ ਜਾਣ ਵਾਲੇ ਮਰੀਨ ਡਰਾਈਵ 'ਤੇ ਜੂਨ ਵਿਚ ਸਥਾਪਿਤ ਕੀਤੇ ਗਏ ਬੁੱਤ ਦੇ ਹੇਠਾਂ ਵਿਸਫੋਟਕ ਰੱਖ ਕੇ ਉਸ ਨੂੰ ਐਤਵਾਰ ਸਵੇਰੇ ਉਡਾ ਦਿੱਤਾ ਗਿਆ। ਖ਼ਬਰਾਂ ਮੁਤਾਬਕ ਧਮਾਕੇ ਵਿੱਚ ਬੁੱਤ ਪੂਰੀ ਤਰ੍ਹਾਂ ਤਬਾਹ ਹੋ ਗਿਆ। 

ਬੀਬੀਸੀ ਉਰਦੂ ਦੀ ਖ਼ਬਰ ਮੁਤਾਬਕ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਬਲੋਚ ਰਿਪਬਲਿਕਨ ਆਰਮੀ ਦੇ ਬੁਲਾਰੇ ਬੱਬਰ ਬਲੋਚ ਨੇ ਟਵਿੱਟਰ 'ਤੇ ਧਮਾਕੇ ਦੀ ਜ਼ਿੰਮੇਵਾਰੀ ਲਈ ਹੈ। ਬੀਬੀਸੀ ਉਰਦੂ ਨੇ ਗਵਾਦਰ ਦੇ ਡਿਪਟੀ ਕਮਿਸ਼ਨਰ ਮੇਜਰ (ਸੇਵਾਮੁਕਤ) ਅਬਦੁਲ ਕਬੀਰ ਖਾਨ ਦੇ ਹਵਾਲੇ ਨਾਲ ਕਿਹਾ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿਨਾਹ ਦੇ ਬੁੱਤ ਨੂੰ ਵਿਸਫੋਟਕ ਲਗਾ ਕੇ ਤਬਾਹ ਕਰਨ ਵਾਲੇ ਅੱਤਵਾਦੀ ਸੈਲਾਨੀਆਂ ਵਜੋਂ ਇਲਾਕੇ ਵਿੱਚ ਦਾਖਲ ਹੋਏ ਸਨ। 

ਪੜ੍ਹੋ ਇਹ ਅਹਿਮ ਖਬਰ - ਦੁਬਈ 'ਚ ਪਾਕਿਸਤਾਨੀ ਬਣਾ ਰਹੇ 'ਦੁਨੀਆ ਦੀ ਸਭ ਤੋਂ ਵੱਡੀ ਕੁਰਾਨ', ਸੋਨੇ ਨਾਲ ਲਿਖੇ ਜਾਣਗੇ 80,000 ਸ਼ਬਦ 

ਉਹਨਾਂ ਮੁਤਾਬਕ, ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ ਪਰ ਜਾਂਚ ਇੱਕ ਜਾਂ ਦੋ ਦਿਨਾਂ ਵਿੱਚ ਪੂਰੀ ਹੋ ਜਾਵੇਗੀ। ਉਨ੍ਹਾਂ ਨੇ ਕਿਹਾ,“ਅਸੀਂ ਸਾਰੇ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਕਰ ਰਹੇ ਹਾਂ ਅਤੇ ਜਲਦੀ ਹੀ ਦੋਸ਼ੀਆਂ ਨੂੰ ਫੜ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਜਿਨਾਹ 1913 ਤੋਂ  ਲੈ ਕੇ 14 ਅਗਸਤ, 1947 ਨੂੰ ਪਾਕਿਸਤਾਨ ਦੀ ਸਥਾਪਨਾ ਤੱਕ 'ਆਲ ਇੰਡੀਆ ਮੁਸਲਿਮ ਲੀਗ' ਦੇ ਆਗੂ ਸਨ। ਇਸ ਤੋਂ ਬਾਅਦ, ਉਹ 1948 ਵਿਚ ਆਪਣੀ ਮੌਤ ਤੱਕ ਪਾਕਿਸਤਾਨ ਦੇ ਪਹਿਲੇ ਗਵਰਨਰ ਜਨਰਲ ਰਹੇ।


Vandana

Content Editor

Related News