ਪਾਕਿਸਤਾਨ ਦੇ ਪੇਸ਼ਾਵਰ ''ਚ ਹਥਿਆਰ ਬਣਾਉਣ ਦਾ 2,200 ਸਾਲ ਪੁਰਾਣਾ ਕਾਰਖਾਨਾ ਮਿਲਿਆ

04/27/2019 3:54:46 PM

ਇਸਲਾਮਾਬਾਦ — ਹਥਿਆਰ ਬਣਾਉਣ ਦਾ 2,200 ਸਾਲ ਪੁਰਾਣਾ ਕਾਰਖਾਨਾ ਪਾਕਿਸਤਾਨ ਵਿਚ ਮਿਲਿਆ ਹੈ। ਪੁਰਾਤੱਤਵ ਵਿਗਿਆਨੀਆਂ ਨੇ ਕਾਰਖਾਨੇ ਦੀਆਂ ਨਿਸ਼ਾਨੀਆਂ ਨੂੰ ਪੇਸ਼ਾਵਰ ਦੇ ਨੇੜੇ ਹਯਾਤਾਬਾਦ ਵਿਚੋਂ ਮਿਲਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਕਾਰਖਾਨਾ ਇੰਡੋ-ਗਰੀਕ ਪੀਰੀਅਡ ਦਾ ਹੋ ਸਕਦਾ ਹੈ। ਇੰਡੋ-ਗ੍ਰੀਕ ਮੂਲ ਦੇ ਲੋਕ ਅਫਗਾਨੀਸਤਾਨ ਤੋਂ ਪੇਸ਼ਾਵਰ ਆਏ ਸਨ। ਉਨ੍ਹਾਂ ਨੇ ਕਰੀਬ 150 ਸਾਲਾਂ ਤੱਕ ਇਥੇ ਰਾਜ ਕੀਤਾ।

ਯੂਨੀਵਰਸਿਟੀ ਆਫ ਪੇਸ਼ਾਵਰ ਦੇ ਪੁਰਾਤੱਤਵ ਵਿਗਿਆਨੀ ਨੇ ਪਿਛਲੇ ਤਿੰਨ ਸਾਲ ਤੋਂ ਹਯਾਤਾਬਾਦ ਇਲਾਕੇ 'ਚ ਖੁਦਾਈ ਕਰਾ ਰਹੇ ਸਨ। ਇਹ ਇਲਾਕਾ ਖੈਬਰ ਜ਼ਿਲੇ ਨਾਲ ਵੀ ਲੱਗਦਾ ਹੈ। ਪ੍ਰੋਫੈਸਰ ਗੁਲ ਰਹੀਮ ਦਾ ਕਹਿਣਾ ਹੈ ਕਿ ਖੁਦਾਈ 'ਚ ਇੰਡੋ-ਗ੍ਰੀਕ ਕਾਲ ਦੇ ਕੁਝ ਸਿੱਕੇ ਵੀ ਮਿਲੇ ਹਨ। ਇਸ ਤੋਂ ਇਲਾਵਾ ਇਥੇ ਲੋਹਾ ਪਿਘਲਾਉਣ ਵਾਲੇ ਭਾਂਡੇ, ਚਾਕੂ, ਖੁਰਪੀ ਵਰਗੇ ਔਜਾਰ ਮਿਲੇ ਹਨ। ਇਸ ਆਧਾਰ 'ਤੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਇਸ ਥਾਂ 'ਤੇ ਧਾਤੂਆਂ ਨਾਲ ਹਥਿਆਰ ਬਣਾਏ ਜਾਂਦੇ ਸਨ। ਪਾਕਿਸਤਾਨ ਦੇ ਡਾਨ ਅਖਬਾਰ ਨੇ ਇਹ ਜਾਣਕਾਰੀ ਪ੍ਰਕਾਸ਼ਿਤ ਕੀਤੀ ਹੈ।

ਪੇਸ਼ਾਵਰ 'ਚ ਪਹਿਲੀ ਵਾਰ ਇੰਡੋ-ਗ੍ਰੀਕ ਕਾਲ ਦੇ ਕਿਸੇ ਯੋਜਨਾਬੱਧ ਕਾਰਖਾਨੇ ਦੀਆਂ ਨਿਸ਼ਾਨੀਆਂ ਦੀ ਖੋਜ ਹੋਈ ਹੈ। ਪੁਰਾਤੱਤਵ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਕਾਰਖਾਨੇ ਨੂੰ ਤਿੰਨ ਹਿੱਸਿਆਂ ਵਿਚ ਵੰਡਿਆ ਗਿਆ ਸੀ। ਇਸ ਦੇ ਇਕ ਹਿੱਸੇ ਵਿਚ ਭੱਠੀ ਸੀ। ਪਰ ਇਥੇ ਯਕੀਨੀ ਤੌਰ 'ਤੇ ਤੀਰ, ਧਨੁੱਸ਼, ਖੰਜਰ ਅਤੇ ਤਲਵਾਰਾਂ ਵੀ ਬਣਾਈਆਂ ਜਾਂਦੀਆਂ ਸਨ। ਪੁਰਾਤੱਤਵ ਸਰਵੇਖਣ ਮੁਹੰਮਦ ਨਈਮ ਨੇ ਦੱਸਿਆ ਕਿ ਬੌਧ ਕਾਲ 'ਚ ਇੱਟ ਦਾ ਇਸਤੇਮਾਲ ਹੁੰਦਾ ਸੀ ਜਦੋਂਕਿ ਇੰਡੋ-ਗਰੀਕ ਪੀਰੀਅਡ'ਚ ਮਿੱਟੀ ਨਾਲ ਨਿਰਮਾਣ ਕੀਤੇ ਜਾਂਦੇ ਸਨ। ਇਸ ਕਾਰਨ ਉਨ੍ਹਾਂ ਦਾ ਸੁਰੱਖਿਆ ਕਠਿਨ ਸੀ।


Related News