ਬ੍ਰਿਟੇਨ ਦੀ ਮਦਦ ਨਾਲ ਪਾਕਿ ''ਚ ਪਹਿਲੀ ਰੋਬੋਟ ਸੰਚਾਲਿਤ ਲੈਬੋਰਟਰੀ ਸ਼ੁਰੂ

11/13/2020 4:52:16 PM

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਵਿਚ ਕੋਰੋਨਾ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਇਸ ਲਈ ਦੇਸ਼ ਵਿਚ ਕੋਵਿਡ-19 ਦੀ ਜਾਂਚ ਵਧਾਉਣ ਦੇ ਮੱਦੇਨਜ਼ਰ ਪਾਕਿਸਤਾਨ ਨੇ ਬ੍ਰਿਟੇਨ ਦੇ ਨਾਲ ਮਿਲ ਕੇ ਇਸਲਾਮਾਬਾਦ ਵਿਚ ਇਕ ਬਹੁਤ ਹੀ ਉੱਨਤ ਰੋਬੋਟ ਸੰਚਾਲਿਤ ਲੈਬੋਰਟਰੀ ਖੋਲ੍ਹੀ ਹੈ। ਬ੍ਰਿਟੇਨ ਦੇ 'ਓਪਨਸੇਲ' ਦੇ ਨਾਲ ਮਿਲ ਕੇ ਵੀਰਵਾਰ ਨੂੰ ਇਸ ਦੀ ਸ਼ੁਰੂਆਤ ਕੀਤੀ ਗਈ।

PunjabKesari

ਲੈਬੋਰਟਰੀ ਵਿਚ ਹਰ ਸ਼ਿਫਟ ਵਿਚ 6 ਕਰਮਚਾਰੀਆਂ ਦੀ ਲੋੜ ਹੋਵੇਗੀ ਤਾਂ ਜੋ ਉਹ ਪੰਜ ਰੋਬੋਟਾਂ ਨੂੰ ਚਲਾ ਸਕਣ। ਇਹਨਾਂ ਦੇ ਜ਼ਰੀਏ ਰੋਜ਼ਾਨਾ 2 ਹਜ਼ਾਰ ਤੱਕ ਪਰੀਖਣ ਕੀਤੇ ਜਾ ਸਕਦੇ ਹਨ। ਪਾਕਿਸਤਾਨ ਵਿਚ ਬ੍ਰਿਟਿਸ਼ ਹਾਈ ਕਮਿਸ਼ਨਰ ਡਾਕਟਰ ਕ੍ਰਿਸ਼ਚੀਅਨ ਟਰਨਰ ਨੇ ਇਸ ਮੌਕੇ 'ਤੇ ਕਿਹਾ ਕਿ ਇਹ ਪ੍ਰਾਜੈਕਟ ਪਾਕਿਸਤਾਨ ਅਤੇ ਬ੍ਰਿਟੇਨ ਦੇ ਵਿਚ ਕਰੀਬੀ ਸਹਿਯੋਗ ਦਾ ਪ੍ਰਤੀਕ ਹੈ। ਉਹਨਾਂ ਨੇ ਕਿਹਾ,''ਬ੍ਰਿਟੇਨ ਨੂੰ ਟੀਕਾ ਵਿਕਸਿਤ ਕਰਨ ਅਤੇ ਉਸ ਦੀ ਵੰਡ ਦੀਆਂ ਕੋਸ਼ਿਸ਼ਾਂ ਦੇ ਜ਼ਰੀਏ ਕੋਵਿਡ-19 ਦੇ ਖਿਲਾਫ਼ ਲੜਾਈ ਵਿਚ ਅੱਗੇ ਹੋਣ ਅਤੇ ਨਾਲ ਹੀ 'ਯੂਕ ਏਡ' ਦੇ ਜ਼ਰੀਏ ਪਾਕਿਸਤਾਨ ਦੀ ਮਦਦ ਕਰਨ 'ਤੇ ਮਾਣ ਹੈ। 

ਪੜ੍ਹੋ ਇਹ ਅਹਿਮ ਖਬਰ- ਰਿਸ਼ੀ ਸੁਨਕ ਨੇ ਦੀਵਾਲੀ ਮੌਕੇ ਆਪਣੀ ਡਾਊਨਿੰਗ ਸਟ੍ਰੀਟ ਰਿਹਾਇਸ਼ 'ਤੇ ਜਗਾਏ ਦੀਵੇ (ਵੀਡੀਓ)

ਇਸ ਵਿਚ ਸਿਹਤ ਮੰਤਰਾਲੇ ਦੇ ਮੁਤਾਬਕ, ਪਾਕਿਸਤਾਨ ਵਿਚ ਪਿਛਲੇ 24 ਘੰਟਿਆਂ ਵਿਚ ਦੋ ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਉਣ 'ਤੇ ਦੇਸ਼ ਵਿਚ ਇਨਫੈਕਸ਼ਨ ਦੇ ਮਾਮਲੇ ਵੱਧ ਕੇ ਸ਼ੁੱਕਰਵਾਰ ਨੂੰ 352,296 ਹੋ ਗਏ। ਉੱਥੇ 37 ਹੋਰ ਲੋਕਾਂ ਦੀ ਮੌਤ ਦੇ ਬਾਅਦ ਮ੍ਰਿਤਕਾਂ ਦੀ ਗਿਣਤੀ ਵੱਧ ਕੇ 7,092 ਹੋ ਗਈ।

ਪੜ੍ਹੋ ਇਹ ਅਹਿਮ ਖਬਰ- ਮਰਿਅਮ ਦਾ ਇਮਰਾਨ ਸਰਕਾਰ 'ਤੇ ਵੱਡਾ ਦੋਸ਼, ਜੇਲ੍ਹ 'ਚ ਰਹਿਣ ਦੌਰਾਨ ਬਾਥਰੂਮ 'ਚ ਲੱਗਵਾਏ ਖੁਫ਼ੀਆ ਕੈਮਰੇ


Vandana

Content Editor

Related News