ਇਮਰਾਨ ''ਤੇ ਭੜਕੀ ਰੇਹਮ, ਕਿਹਾ-''ਪੂਰੀ ਸਰਕਾਰ ਹੈ ਪੱਪੂ''

09/05/2019 5:24:18 PM

ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਾਬਕਾ ਪਤਨੀ ਰੇਹਮ ਖਾਨ ਲਗਾਤਾਰ ਉਨ੍ਹਾਂ 'ਤੇ ਨਿਸ਼ਾਨਾ ਵਿੰਨ੍ਹ ਰਹੀ ਹੈ। ਕਸ਼ਮੀਰ ਮਾਮਲੇ 'ਤੇ ਇਮਰਾਨ ਸਰਕਾਰ ਦੀ ਅਸਫਲਤਾ ਨੂੰ ਲੈ ਕੇ ਇਕ ਵਾਰ ਫਿਰ ਰੇਹਮ ਨੇ ਆਲੋਚਨਾ ਕੀਤੀ ਹੈ। ਰੇਹਮ ਨੇ ਇਕ ਵੀਡੀਓ ਵਿਚ ਕਿਹਾ ਹੈ,''ਕਸ਼ਮੀਰ 'ਤੇ ਇਮਰਾਨ ਸਰਕਾਰ ਦੀ ਜਿੰਨੀ ਆਲੋਚਨਾ ਕੀਤੀ ਜਾਵੇ ਉਨੀਂ ਘੱਟ ਹੈ। ਤੁਸੀਂ ਕੱਦੇ ਮੱਝਾਂ ਵੇਚ ਰਹੇ ਹੋ ਤਾਂ ਕਦੇ ਸੜਕਾਂ 'ਤੇ ਧੁੱਪ ਵਿਚ ਖੜ੍ਹੇ ਹੋ ਰਹੇ ਹੋ। ਗਰਮੀ ਵਿਚ ਪਾਕਿਸਤਾਨ ਦੀਆਂ ਸੜਕਾਂ 'ਤੇ ਖੜ੍ਹਾ ਹੋਣ ਨਾਲ ਕਸ਼ਮੀਰ ਦਾ ਮਾਮਲਾ ਹੱਲ ਨਹੀਂ ਹੋ ਜਾਵੇਗਾ। ਲੋਕ ਇਸ ਨੌਟੰਕੀ ਨਾਲ ਥੱਕ ਚੁੱਕੇ ਹਨ।'' 

ਰੇਹਮ ਨੇ ਅੱਗੇ ਕਿਹਾ,''ਤੁਸੀਂ ਲੋਕ ਠੀਕ ਤਰ੍ਹਾਂ ਨਾਲ ਕਸ਼ਮੀਰ ਦਾ ਮੁੱਦਾ ਚੁੱਕ ਨਹੀਂ ਪਾਏ। ਇਸ ਲਈ ਮੈਂ ਤੁਹਾਨੂੰ ਸਾਰਿਆਂ ਨੂੰ 'ਪੱਪੂ' ਕਹਿੰਦੀ ਹਾਂ।'' ਰੇਹਮ ਨੇ ਜ਼ੋਰਦਾਰ ਆਲੋਚਨਾ ਕਰਦਿਆਂ ਕਿਹਾ,''ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਉਮਰਕੋਟ ਜਾ ਰਹੇ ਹਨ। ਉਮਰਕੋਟ ਵਿਚ ਹਿੰਦੂਆਂ ਦੇ ਜ਼ਬਰੀ ਧਰਮ ਪਰਿਵਰਤਨ ਅਤੇ ਪਾਬੰਦੀਆਂ ਦੇ ਬਾਰੇ ਵਿਚ ਮੇਰਾ ਮੂੰਹ ਨਾ ਖੁੱਲ੍ਹਵਾਓ।'' ਇਮਰਾਨ ਦੀ ਸਾਬਕਾ ਪਤਨੀ ਨੇ ਕਿਹਾ,''ਮੋਦੀ ਨੇ ਤਾਂ ਰਾਤੋ-ਰਾਤ ਕਸ਼ਮੀਰ ਤੁਹਾਡੇ ਤੋਂ ਖੋਹ ਲਿਆ ਅਤੇ ਤੁਹਾਨੂੰ ਪਤਾ ਤੱਕ ਨਹੀਂ ਚੱਲਿਆ। ਤੁਸੀਂ ਮੋਦੀ ਦੀ ਬੁਰਾਈ ਕਰ ਕੇ ਕਸ਼ਮੀਰ ਵਾਪਸ ਨਹੀਂ ਲੈ ਸਕਦੇ। ਲੋਕਾਂ ਨੂੰ ਬੇਵਕੂਫ ਬਣਾਉਣਾ ਬੰਦ ਕਰੋ।'' 

ਰੇਹਮ ਨੇ 'ਕਸ਼ਮੀਰ ਆਵਰ' ਦਾ ਮਜ਼ਾਕ ਉਡਾਉਂਦਿਆਂ ਕਿਹਾ ਕਿ ਤੁਸੀਂ ਲੋਕ ਅੱਧਾ ਘੰਟਾ ਸੜਕਾਂ 'ਤੇ ਖੜ੍ਹੇ ਹੋ ਗਏ। ਕਸ਼ਮੀਰ ਵਿਚ ਮੁਸ਼ਕਲ ਹੈ ਤਾਂ ਤੁਸੀਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੀ ਰਿਹਾਇਸ਼ ਦੇ ਬਾਹਰ ਖੜ੍ਹੇ ਹੋ ਰਹੇ ਹੋ। ਉਨ੍ਹਾਂ ਨੇ ਕਿਹਾ ਕਿ ਪਹਿਲੀ ਗੱਲ ਇਹ ਹੈ ਕਿ ਮੈਂ ਯੁੱਧ ਦੇ ਵਿਰੁੱਧ ਹਾਂ। ਦੂਜੀ ਗੱਲ ਮੈਂ ਇਸ ਗੱਲ ਦੇ ਵੀ ਵਿਰੁੱਧ ਹਾਂ ਕਿ ਨੌਜਵਾਨ ਸਕੂਲ-ਕਾਲਜ ਛੱਡ ਕੇ ਸੜਕਾਂ 'ਤੇ ਨਾਅਰੇਬਾਜ਼ੀ ਕਰਨ ਜਾਂ ਐੱਲ.ਏ.ਸੀ. ਕਰਾਸ ਕਰ ਕੇ ਗੋਲੀ ਖਾਣ ਜਾਣ। ਗੌਰਤਲਬ ਹੈ ਕਿ ਰੇਹਮ ਨੇ ਇਸ ਤੋਂ ਪਹਿਲਾਂ ਵੀ ਕਈ ਵਾਰ ਇਮਰਾਨ ਦੀਆਂ ਨੀਤੀਆਂ ਦੀ ਆਲੋਚਨਾ ਕੀਤੀ ਹੈ।


Vandana

Content Editor

Related News