ਪਾਕਿਸਤਾਨ: ਰਿਹਾਈ ਦੇ ਤੁਰੰਤ ਬਾਅਦ ਪੀ.ਟੀ.ਆਈ. ਨੇਤਾ ਪਰਵੇਜ਼ ਇਲਾਹੀ ਮੁੜ ਗ੍ਰਿਫਤਾਰ

Wednesday, Sep 06, 2023 - 01:59 PM (IST)

ਪਾਕਿਸਤਾਨ: ਰਿਹਾਈ ਦੇ ਤੁਰੰਤ ਬਾਅਦ ਪੀ.ਟੀ.ਆਈ. ਨੇਤਾ ਪਰਵੇਜ਼ ਇਲਾਹੀ ਮੁੜ ਗ੍ਰਿਫਤਾਰ

ਇਸਲਾਮਾਬਾਦ (ਭਾਸ਼ਾ)- ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਦੇ ਚੇਅਰਮੈਨ ਪਰਵੇਜ਼ ਇਲਾਹੀ ਨੂੰ ਇਸਲਾਮਾਬਾਦ ਹਾਈ ਕੋਰਟ ਵੱਲੋਂ ਉਨ੍ਹਾਂ ਦੀ ਹਿਰਾਸਤ ਨੂੰ ਮੁਅੱਤਲ ਕਰਨ ਅਤੇ ਰਿਹਾਈ ਦਾ ਹੁਕਮ ਦੇਣ ਦੇ ਤੁਰੰਤ ਬਾਅਦ ਮੰਗਲਵਾਰ ਨੂੰ ਫਿਰ ਗ੍ਰਿਫਤਾਰ ਕਰ ਲਿਆ ਗਿਆ। ਇਸਲਾਮਾਬਾਦ ਪੁਲਸ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਕਿਹਾ ਕਿ ਪੰਜਾਬ ਸੂਬੇ ਦੇ ਸਾਬਕਾ ਮੁੱਖ ਮੰਤਰੀ ਇਲਾਹੀ ਨੂੰ ਅੱਤਵਾਦ ਦੇ ਇਕ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਸਿੰਗਾਪੁਰ ’ਚ ਭਾਰਤੀ ਮੂਲ ਦੇ ਰੈਪਰ ਨੂੰ ਹੋਈ ਜੇਲ੍ਹ, ਜਾਣੋ ਵਜ੍ਹਾ

ਇਸ ਤੋਂ ਪਹਿਲਾਂ ਕਿਹਾ ਗਿਆ ਸੀ ਕਿ ਪੀ.ਟੀ.ਆਈ. ਆਗੂ ਨੂੰ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਰਿਹਾਅ ਕੀਤਾ ਗਿਆ ਹੈ। ਇਲਾਹੀ ਉਨ੍ਹਾਂ ਪੀ.ਟੀ.ਆਈ. ਨੇਤਾਵਾਂ ਅਤੇ ਵਰਕਰਾਂ ਵਿੱਚ ਸ਼ਾਮਲ ਹਨ, ਜਿਨ੍ਹਾਂ ਨੂੰ ਖਾਨ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ 9 ਮਈ ਦੇ ਦੰਗਿਆਂ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਦਿਨ ਵਿੱਚ, ਹਾਈ ਕੋਰਟ ਨੇ ਪਬਲਿਕ ਆਰਡਰ (ਐੱਮ.ਪੀ.ਓ.) ਦੀ ਬਹਾਲੀ ਦੀ ਧਾਰਾ 3 ਦੇ ਤਹਿਤ ਇਲਾਹੀ ਦੀ ਹਿਰਾਸਤ ਨੂੰ ਮੁਅੱਤਲ ਕਰ ਦਿੱਤਾ ਸੀ ਅਤੇ ਉਨ੍ਹਾਂ ਦੀ ਰਿਹਾਈ ਦੇ ਹੁਕਮ ਦਿੱਤੇ ਸਨ।

ਇਹ ਵੀ ਪੜ੍ਹੋ: ਫਰਾਂਸ ਦੀ ਸਖ਼ਤ ਕਾਰਵਾਈ : ਅਬਾਇਆ ਪਾ ਕੇ ਆਈਆਂ ਕੁੜੀਆਂ ਨੂੰ ਸਕੂਲ ’ਚ ਨਹੀਂ ਹੋਣ ਦਿੱਤਾ ਦਾਖ਼ਲ, ਵਾਪਸ ਭੇਜੀਆਂ

ਇਲਾਹੀ ਨੂੰ ਪਹਿਲੀ ਜੂਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਨ੍ਹਾਂ 'ਤੇ ਭ੍ਰਿਸ਼ਟਾਚਾਰ ਦੇ ਕਈ ਮਾਮਲਿਆਂ ਦੇ ਦੋਸ਼ ਸਨ। ਇਲਾਹੀ ਦੀ ਸਭ ਤੋਂ ਤਾਜ਼ਾ ਗ੍ਰਿਫਤਾਰੀ ਇਸਲਾਮਾਬਾਦ ਪੁਲਸ ਨੇ ਪਿਛਲੇ ਹਫਤੇ ਸ਼ੁੱਕਰਵਾਰ ਨੂੰ ਕੀਤੀ ਸੀ, ਜਿਸ ਤੋਂ ਕੁੱਝ ਘੰਟੇ ਪਹਿਲਾਂ ਲਾਹੌਰ ਹਾਈ ਕੋਰਟ ਨੇ ਭ੍ਰਿਸ਼ਟਾਚਾਰ ਦੇ ਇਕ ਮਾਮਲੇ ਵਿਚ ਇਲਾਹੀ ਨੂੰ ਰਿਹਾਅ ਕਰਨ ਦਾ ਹੁਕਮ ਦਿੱਤਾ ਸੀ ਅਤੇ ਅਧਿਕਾਰੀਆਂ ਨੂੰ ਸਪੱਸ਼ਟ ਤੌਰ 'ਤੇ ਨਿਰਦੇਸ਼ ਦਿੱਤੇ ਸਨ ਕਿ ਉਨ੍ਹਾਂ ਨੂੰ ਕਿਸੇ ਹੋਰ ਮਾਮਲੇ ਵਿਚ ਗ੍ਰਿਫਤਾਰ ਨਾ ਕੀਤਾ ਜਾਵੇ।

ਇਹ ਵੀ ਪੜ੍ਹੋ: ਬ੍ਰਾਜ਼ੀਲ 'ਚ ਤੂਫਾਨ ਨੇ ਮਚਾਈ ਤਬਾਹੀ, 21 ਲੋਕਾਂ ਦੀ ਮੌਤ, 1600 ਤੋਂ ਵੱਧ ਹੋਏ ਬੇਘਰ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News