ਪਾਕਿ ''ਚ ਪੋਲੀਓ ਖਾਤਮਾ ਮੁਹਿੰਮ ਸ਼ੁਰੂ, ਕਰੀਬ 4 ਕਰੋੜ ਬੱਚਿਆਂ ਦਾ ਹੋਵੇਗਾ ਟੀਕਾਕਰਨ

Monday, Feb 17, 2020 - 02:54 PM (IST)

ਪਾਕਿ ''ਚ ਪੋਲੀਓ ਖਾਤਮਾ ਮੁਹਿੰਮ ਸ਼ੁਰੂ, ਕਰੀਬ 4 ਕਰੋੜ ਬੱਚਿਆਂ ਦਾ ਹੋਵੇਗਾ ਟੀਕਾਕਰਨ

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਨੇ ਸੋਮਵਾਰ ਨੂੰ ਦੇਸ਼ ਭਰ ਦੇ 5 ਸਾਲ ਤੱਕ ਦੇ ਲੱਗਭਗ 3.96 ਕਰੋੜ ਬੱਚਿਆਂ ਦੇ ਟੀਕਾਕਰਨ ਲਈ ਦੇਸ਼ ਵਿਆਪੀ ਪੋਲੀਓ ਖਾਤਮਾ ਮੁਹਿੰਮ ਦੀ ਸ਼ੁਰੂਆਤ ਕੀਤੀ। ਪਾਕਿਸਤਾਨ ਸਰਕਾਰ ਨੇ ਪੋਲੀਓ ਨੂੰ ਜੜ ਤੋਂ ਖਤਮ ਕਰਨ ਲਈ ਲੋਕਾਂ ਨੂੰ ਸਾਥ ਦੇਣ ਦੀ ਅਪੀਲ ਕੀਤੀ ਹੈ। ਸਿਹਤ ਸੇਵਾਵਾਂ 'ਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਵਿਸ਼ੇਸ਼ ਸਹਾਇਕ ਜ਼ਫਰ ਮਿਰਜ਼ਾ ਨੇ ਕਿਹਾ ਕਿ ਸਰਕਾਰ ਹਰ ਬੱਚੇ ਤੱਕ ਪੋਲੀਓ ਟੀਕਾਕਰਨ ਪਹੁੰਚਾਉਣ ਲਈ ਵਚਨਬੱਧ ਹੈ। 

ਵਿਸ਼ਵ ਸਿਹਤ ਸੰਗਠਨ (ਡਬਲਊ.ਐੱਚ.ਓ.) ਦੇ ਮੁਤਾਬਕ ਅਫਗਾਨਿਸਤਾਨ ਅਤੇ ਨਾਈਜੀਰੀਆ ਦੇ ਨਾਲ ਪਾਕਿਸਤਾਨ ਉਹਨਾਂ 3 ਦੇਸ਼ਾਂ ਵਿਚ ਸਾਮਲ ਹੈ ਜਿੱਥੇ ਹੁਣ ਤੱਕ ਪੋਲੀਓ ਖਤਮ ਨਹੀਂ ਹੋਇਆ ਹੈ। ਅਧਿਕਾਰੀਆਂ ਨੇ ਦੱਸਿਆ ਕਿ 2 ਲੱਖ 65 ਹਜ਼ਾਰ ਤੋਂ ਵੱਧ ਪੋਲੀਓ ਖਾਤਮਾ ਕਾਰਕੁੰਨ ਘਰ-ਘਰ ਜਾ ਕੇ ਲੱਗਭਗ 3.96 ਕਰੋੜ ਬੱਚਿਆਂ ਨੂੰ ਦਵਾਈ ਪਿਲਾਉਣਗੇ। ਪਾਕਿਸਤਾਨ ਵਿਚ ਪੋਲੀਓ ਦੇ ਪੰਜ ਨਵੇਂ ਮਾਮਲੇ ਸਾਹਮਣੇ ਆਉਣ ਦੇ ਕੁਝ ਦਿਨਾਂ ਬਾਅਦ ਇਹ ਪਹਿਲ ਕੀਤੀ ਗਈ ਹੈ।


author

Vandana

Content Editor

Related News