ਪਾਕਿ ''ਚ ਗ੍ਰਹਿ ਯੁੱਧ ਜਿਹੇ ਹਾਲਾਤ, ਪੁਲਸ ਅਧਿਕਾਰੀਆਂ ਨੇ ਛੁੱਟੀ ਲਈ ਦਿੱਤੀ ਅਰਜ਼ੀ
Thursday, Oct 22, 2020 - 03:18 PM (IST)
ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਜਵਾਈ ਅਤੇ ਪੀ.ਐੱਮ.ਐੱਲ.-ਐੱਨ. ਦੀ ਉਪ ਪ੍ਰਧਾਨ ਮਰਿਅਮ ਨਵਾਜ਼ ਦੇ ਪਤੀ ਨੂੰ ਗ੍ਰਿਫ਼ਤਾਰ ਕਰਨਾ ਇਮਰਾਨ ਸਰਕਾਰ ਅਤੇ ਪਾਕਿਸਤਾਨੀ ਸੈਨਾ ਦੇ ਲਈ ਭਾਰੀ ਪੈ ਗਿਆ ਹੈ। ਇਸ ਵਿਚ ਸਿੰਧ ਪੁਲਸ ਪ੍ਰਮੁੱਖ ਨੂੰ ਕਥਿਤ ਤੌਰ 'ਤੇ ਅਗਵਾ ਕੀਤੇ ਜਾਣ ਦੇ ਬਾਅਦ ਕਰਾਚੀ ਵਿਚ ਪੁਲਸ ਅਧਿਕਾਰੀਆਂ ਨੇ ਸਮੂਹਿਕ ਛੁੱਟੀ 'ਤੇ ਜਾਣ ਦੀ ਚਿਤਾਵਨੀ ਦਿੱਤੀ ਹੈ। ਨਵਾਜ਼ ਸ਼ਰੀਫ ਦੇ ਜਵਾਈ ਸਫਦਰ ਦੀ ਗ੍ਰਿਫ਼ਤਾਰੀ ਦੇ ਮੁੱਦੇ 'ਤੇ ਪਾਕਿਸਤਾਨ ਵਿਚ ਇਨੀਂ ਦਿਨੀਂ ਸਿਆਸੀ ਭੂਚਾਲ ਆਇਆ ਹੋਇਆ ਹੈ। ਇੱਥੇ ਫੌਜ ਅਤੇ ਪੁਲਸ ਆਹਮੋ-ਸਾਹਮਣੇ ਆ ਗਏ ਹਨ।
ਇਸਲਾਮਾਬਾਦ ਦੇ ਸੂਤਰਾਂ ਨੇ ਕਿਹਾ ਕਿ ਵਿਰੋਧੀ ਦਲਾਂ ਅਤੇ ਸੈਨਾ ਵਿਚ ਚੱਲ ਰਹੇ ਤਣਾਅ ਦੇ ਨਾਲ ਹੀ ਪਾਕਿਸਤਾਨ ਤੇਜ਼ੀ ਨਾਲ ਗ੍ਰਹਿ ਯੁੱਧ ਜਿਹੀ ਸਥਿਤੀ ਵੱਲ ਵੱਧ ਰਿਹਾ ਹੈ। ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਦੇ ਮੁੱਖ ਮੰਤਰੀ ਸੈਅਦ ਮੁਰਾਦ ਅਲੀ ਦੀ ਪ੍ਰਧਾਨਗੀ ਵਿਚ ਸਿੰਧ ਸੂਬੇ ਦੇ ਕਰਾਚੀ ਵਿਚ ਸਿੰਧ ਪੁਲਸ ਨੇ ਪਾਕਿਸਤਾਨ ਸੈਨਾ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਸੂਤਰਾਂ ਮੁਤਾਬਕ ਪੁਲਸ ਦੇ ਇੰਸਪੈਕਟਰ ਜਨਰਲ ਮੁਸ਼ਤਾਕ ਮਹਿਰ ਅਤੇ ਘੱਟੋ-ਘੱਟ ਦੋ ਏ.ਆਈ.ਜੀ., ਸੱਤ ਡੀ.ਆਈ.ਜੀ. ਅਤੇ ਸਿੰਧ ਪੁਲਸ ਦੇ ਛੇ ਸੀਨੀਅਰ ਪੁਲਸ ਅਧਿਕਾਰੀਆਂ (ਐੱਸ.ਐਸ.ਪੀ.) ਨੇ ਮੰਗਲਵਾਰ ਨੂੰ ਛੁੱਟੀ 'ਤੇ ਜਾਣ ਲਈ ਅਰਜ਼ੀ ਦਿੱਤੀ ਹੈ।
ਇਹਨਾਂ ਵਿਚ ਵਿਸ਼ੇਸ਼ ਸ਼ਾਖਾ ਏ.ਆਈ.ਜੀ. ਇਮਰਾਨ ਯਾਕੂਬ, ਫੌਰੇਂਸਿਕ ਸਾਈਂਸ ਡਿਵੀਜ਼ਨ ਏ.ਆਈ.ਜੀ. ਡਾਕਟਰ ਸਮੀਉੱਲਾਹ ਸੋਮੋਰੋ ਕਾਊਂਟਰ ਟੇਰੇਰਿਜ਼ਮ ਡਿਪਾਰਟਮੈਂਟ ਡੀ.ਆਈ.ਜੀ. ਉਮਰ ਸ਼ਾਹਿਦ ਹਾਮਿਦ, ਹੈਡਕੁਆਰਟਰ ਡੀ.ਆਈ.ਜੀ. ਸਾਕਿਬ ਇਸਮਾਇਲ ਮੇਮਨ, ਹੈਦਰਾਬਾਦ ਡੀ.ਆਈ.ਜੀ. ਨਾਇਬ ਅਹਿਮਦ ਸ਼ੇਖ, ਈਸਟ ਜੋਨ (ਕਰਾਚੀ), ਡੀ.ਆਈ.ਜੀ. ਕੈਪਟਨ (ਆਰ), ਅਸੀਮ ਖਾਨ,ਸਾਊਥ ਜੋਨ (ਕਰਾਚੀ) ਡੀ.ਆਈ.ਜੀ. ਜਾਵੇਦ ਅਕਬਰ ਰਿਆਜ਼, ਲਰਕਾਨਾ ਡੀ.ਆਈ.ਜੀ. ਨਾਸਿਰ ਆਫਤਾਬ, ਸਪੈਸ਼ਲ ਬ੍ਰਾਂਚ ਡੀਆਈ.ਜੀ. ਸ਼ਾਮਲ ਹਨ।