ਸਾਈਕਲ ’ਤੇ ਗਸ਼ਤ ਕਰ ਰਹੀ ਹੈ ਪਾਕਿ ਪੁਲਸ, ਵੀਡੀਓ ਵਾਇਰਲ
Thursday, Aug 29, 2019 - 03:28 PM (IST)

ਇਸਲਾਮਾਬਾਦ (ਬਿਊਰੋ)— ਜੰਮੂ-ਕਸ਼ਮੀਰ ਵਿਚੋਂ ਧਾਰਾ 370 ਖਤਮ ਕੀਤੇ ਜਾਣ ਦੇ ਬਾਅਦ ਤੋਂ ਪਾਕਿਸਤਾਨ ਅੰਤਰਰਾਸ਼ਟਰੀ ਪੱਧਰ ’ਤੇ ਭਾਰਤ ਨੂੰ ਘੇਰਨ ਦੀ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ। ਪਾਕਿਸਤਾਨ ਵੱਲੋਂ ਹਰ ਤਰ੍ਹਾਂ ਦੀ ਕੋਸ਼ਿਸ਼ ਕਰਨ ਦੇ ਬਾਵਜੂਦ ਕੋਈ ਵੀ ਦੇਸ਼ ਉਸ ਦੇ ਸਮਰਥਨ ਵਿਚ ਨਹੀਂ ਆਇਆ। ਇਸ ਸਭ ਦੇ ਵਿਚ ਪਾਕਿਸਤਾਨ ਦੇ ਇਕ ਪੁਲਸ ਕਰਮੀ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ।
ਇਸ ਵੀਡੀਓ ਵਿਚ ਪੁਲਸ ਕਰਮੀ ਰਾਤ ਵੇਲੇ ਸਾਈਕਲ ’ਤੇ ਸਾਈਰਨ ਲਗਾ ਕੇ ਗਸ਼ਤ ਕਰ ਰਿਹਾ ਹੈ। ਸਾਈਕਲ ’ਤੇ ਪੁਲਸ ਦੀ ਬਾਈਕ ਜਾਂ ਜਿਪਸੀ ਦੀ ਤਰ੍ਹਾਂ ਲਾਲ-ਨੀਲੀਆਂ ਲਾਈਟਾਂ ਵੀ ਲੱਗੀਆਂ ਹੋਈਆਂ ਹਨ। ਇਸ ਵੀਡੀਓ ਨੂੰ ਮਸ਼ਹੂਰ ਲੇਖਕ ਅਤੇ ਪੱਤਰਕਾਰ ਬਲੋਚ ਨੇਤਾ ਤਾਰੇਕ ਫਤਹਿ ਨੇ ਟਵੀਟ ਕੀਤਾ ਹੈ।
Pakistani cops on economy drive! pic.twitter.com/brwgvl0u1e
— Tarek Fatah (@TarekFatah) August 29, 2019
ਉਨ੍ਹਾਂ ਨੇ ਟਵੀਟ ਕਰ ਕੇ ਲਿਖਿਆ ‘ਇਕੋਨੋਮੀ ਡ੍ਰਾਈਵ ’ਤੇ ਪਾਕਿਸਤਾਨੀ ਪੁਲਸ!’ ਭਾਵੇਂਕਿ ਇਹ ਵੀਡੀਓ ਕਦੋਂ ਦਾ ਹੈ ਇਹ ਸਪੱਸ਼ਟ ਨਹੀਂ ਹੋ ਸਕਿਆ। ਫਿਰ ਵੀ ਪਾਕਿਸਤਾਨ ਦੀ ਆਰਥਿਕ ਸਥਿਤੀ ਦਾ ਅੰਦਾਜ਼ਾ ਇਸ ਵੀਡੀਓ ਨੂੰ ਦੇਖ ਕੇ ਲਗਾਇਆ ਜਾ ਸਕਦਾ ਹੈ। ਇਸ ਵੀਡੀਓ ਨੂੰ ਲੋਕ ਬਹੁਤ ਪਸੰਦ ਕਰ ਰਹੇ ਹਨ ਅਤੇ ਰੀਟਵੀਟ ਕਰ ਰਹੇ ਹਨ। ਜਦਕਿ ਕੁਝ ਲੋਕਾਂ ਨੇ ਆਪਣੇ ਅੰਦਾਜ਼ ਵਿਚ ਪਾਕਿਸਤਾਨ ਦਾ ਮਜ਼ਾਕ ਵੀ ਉਡਾਇਆ ਹੈ।
ਗੌਰਤਲਬ ਹੈ ਕਿ ਆਰਥਿਕ ਬਦਹਾਲੀ ਦਾ ਸ਼ਿਕਾਰ ਪਾਕਿਸਤਾਨ ਭਾਰਤ ਨੂੰ ਯੁੱਧ ਦੀ ਧਮਕੀ ਦੇ ਰਿਹਾ ਹੈ। ਭਾਵੇਂਕਿ ਪਾਕਿਸਤਾਨ ਕੋਲ ਪ੍ਰਧਾਨ ਮੰਤਰੀ ਦਫਤਰ ਦੇ ਬਿਜਲੀ ਬਿੱਲ ਦਾ ਭੁਗਤਾਨ ਕਰਨ ਲਈ ਪੈਸੇ ਨਹੀਂ ਹਨ। ਉਂਝ ਅੱਜ ਭਾਵ ਵੀਰਵਾਰ ਨੂੰ ਪਾਕਿਸਤਾਨ ਨੇ ਬੈਲਿਸਟਿਕ ਮਿਜ਼ਾਈਲ ‘ਗਜ਼ਨਵੀ’ ਦਾ ਸਫਲਤਾਪੂਰਵਕ ਪਰੀਖਣ ਕੀਤਾ।