ਪਾਕਿ : ਅਧਿਕਾਰੀਆਂ ਵੱਲੋਂ ਮਸਜਿਦ ''ਚ ਧਮਾਕਿਆਂ ਦੇ ਜ਼ਿੰਮੇਵਾਰ ਨੈੱਟਵਰਕ ਦੇ ਪਰਦਾਫਾਸ਼ ਦਾ ਦਾਅਵਾ

Sunday, Mar 06, 2022 - 06:07 PM (IST)

ਪਾਕਿ : ਅਧਿਕਾਰੀਆਂ ਵੱਲੋਂ ਮਸਜਿਦ ''ਚ ਧਮਾਕਿਆਂ ਦੇ ਜ਼ਿੰਮੇਵਾਰ ਨੈੱਟਵਰਕ ਦੇ ਪਰਦਾਫਾਸ਼ ਦਾ ਦਾਅਵਾ

ਪੇਸ਼ਾਵਰ (ਭਾਸ਼ਾ)- ਪਾਕਿਸਤਾਨ ਦੇ ਜਾਂਚ ਅਧਿਕਾਰੀਆਂ ਨੇ ਐਤਵਾਰ ਨੂੰ ਦੇਸ਼ ਦੇ ਖੈਬਰ ਪਖਤੂਨਖਵਾ ਸੂਬੇ ਵਿਚ ਇਕ ਸ਼ੀਆ ਮਸਜਿਦ 'ਤੇ ਹੋਏ ਆਤਮਘਾਤੀ ਹਮਲੇ ਲਈ ਜ਼ਿੰਮੇਵਾਰ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ। ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਸੂਬਾਈ ਰਾਜਧਾਨੀ ਪੇਸ਼ਾਵਰ ਦੇ ਕਿੱਸਾ ਖਵਾਨੀ ਬਾਜ਼ਾਰ ਸਥਿਤ ਮਸਜਿਦ 'ਚ ਸ਼ੁੱਕਰਵਾਰ ਨੂੰ ਹੋਏ ਹਮਲੇ 'ਚ 63 ਲੋਕ ਮਾਰੇ ਗਏ ਅਤੇ 200 ਹੋਰ ਜ਼ਖਮੀ ਹੋ ਗਏ ਸਨ। 

ਪੜ੍ਹੋ ਇਹ ਅਹਿਮ ਖ਼ਬਰ- ਪਾਕਿ ਦੂਤਘਰ ਦਾ ਬਿਆਨ, ਯੂਕ੍ਰੇਨ ਤੋਂ 1,476 ਨਾਗਰਿਕ ਕੱਢੇ ਸੁਰੱਖਿਅਤ

ਸੂਬੇ ਦੇ ਮੁੱਖ ਮੰਤਰੀ ਦੇ ਸੂਚਨਾ ਸਲਾਹਕਾਰ ਬੈਰਿਸਟਰ ਮੁਹੰਮਦ ਅਲੀ ਸੈਫ ਨੇ ਪੇਸ਼ਾਵਰ ਸ਼ਹਿਰ ਦੇ ਪੁਲਸ ਮੁਖੀ ਇਜਾਜ਼ ਖਾਨ ਦੇ ਨਾਲ ਪੱਤਰਕਾਰਾਂ ਨੂੰ ਦੱਸਿਆ ਕਿ ਇੱਕ ਰਿਕਸ਼ਾ ਚਾਲਕ ਅਤੇ ਇੱਕ ਹੋਰ ਵਿਅਕਤੀ ਦਾ ਪਤਾ ਲਗਾਇਆ ਗਿਆ ਹੈ, ਜਦੋਂਕਿ ਜਾਂਚਕਰਤਾ ਹਮਲਾਵਰਾਂ ਦੇ ਪਰਿਵਾਰਕ ਮੈਂਬਰਾਂ ਦੇ ਨੇੜੇ ਜਾ ਕੇ ਪਛਾਣ ਦੀ ਪ੍ਰਕਿਰਿਆ ਪੂਰੀ ਕਰ ਰਹੇ ਹਨ। ਇੱਕ ਦਿਨ ਪਹਿਲਾਂ ਪਾਕਿਸਤਾਨ ਦੇ ਗ੍ਰਹਿ ਮੰਤਰੀ ਸ਼ੇਖ ਰਾਸ਼ਿਦ ਅਹਿਮਦ ਨੇ ਕਿਹਾ ਸੀ ਕਿ ਖੈਬਰ ਪਖਤੂਨਖਵਾ ਪੁਲਸ ਅਤੇ ਜਾਂਚ ਏਜੰਸੀਆਂ ਨੇ ਹਮਲੇ ਨਾਲ ਜੁੜੇ ਤਿੰਨੋਂ ਸ਼ੱਕੀਆਂ ਦੀ ਪਛਾਣ ਕਰ ਲਈ ਹੈ। ਅਹਿਮਦ ਨੇ ਕਿਹਾ ਕਿ ਪੁਲਸ ਅਤੇ ਜਾਂਚ ਏਜੰਸੀਆਂ ਇਕ-ਦੋ ਦਿਨਾਂ 'ਚ ਇਨ੍ਹਾਂ ਸ਼ੱਕੀਆਂ ਤੱਕ ਪਹੁੰਚ ਕਰਨਗੀਆਂ।


author

Vandana

Content Editor

Related News