ਪਾਕਿ ''ਚ ਕੋਵਿਡ-19 ਦੇ 2,691 ਨਵੇਂ ਮਾਮਲੇ, ਕੁੱਲ ਗਿਣਤੀ 2.34 ਲੱਖ ਦੇ ਪਾਰ

07/07/2020 5:04:42 PM

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਵਿਚ ਮੰਗਲਵਾਰ ਨੂੰ ਕੋਰੋਨਾਵਾਇਰਸ ਦੇ 2,691 ਨਵੇਂ ਮਰੀਜ਼ ਸਾਹਮਣੇ ਆਏ। ਪਿਛਲੇ ਕੁਝ ਹਫਤਿਆਂ ਵਿਚ ਸਾਹਮਣੇ ਆਏ ਨਵੇਂ ਮਰੀਜ਼ਾਂ ਦੇੀ ਇਹ ਸਭ ਤੋਂ ਘੱਟ ਗਿਣਤੀ ਹੈ। ਦੇਸ਼ ਵਿਚ ਕੋਰੋਨਾਵਾਇਰਸ ਦੇ ਕੁੱਲ ਮਾਮਲੇ 2.3 4ਲੱਖ ਤੋਂ ਪਾਰ ਜਾ ਚੁੱਕੇ ਹਨ। ਰਾਸ਼ਟਰੀ ਸਿਹਤ ਮੰਤਰਾਲੇ ਦੇ ਮੁਤਾਬਕ ਕੋਰੋਨਾਵਾਇਰਸ ਨਾਲ ਪੀੜਤ ਮਰੀਜ਼ ਵੀ ਤੇਜ਼ੀ ਨਾਲ ਠੀਕ ਹੋ ਰਹੇ ਹਨ ਅਤੇ ਇਨਫੈਕਸ਼ਨ ਤੋਂ ਉਭਰਨ ਵਾਲੇ ਰੋਗੀਆਂ ਦੀ ਗਿਣਤੀ 1,34,957 ਹੋ ਗਈ ਹੈ।

ਮੰਤਰਾਲੇ ਨੇ ਦੱਸਿਆ ਕਿ 77 ਹੋਰ ਪੀੜਤਾਂ ਦੀ ਮੌਤ ਦੇ ਨਾਲ ਮ੍ਰਿਤਕਾਂ ਦੀ ਗਿਣਤੀ 4,839 ਪਹੁੰਚ ਗਈ ਹੈ। ਉੱਥੇ 2,306 ਮਰੀਜ਼ਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਦੇਸ਼ ਵਿਚ ਸਾਹਮਣੇ ਆਏ 2,34,508 ਮਾਮਲਿਆਂ ਵਿਚੋਂ ਸਿੰਧ ਵਿਚ 96,236, ਪੰਜਾਬ ਵਿਚ 82.669, ਖੈਬਰ-ਪਖਤੂਨਖਵਾ ਵਿਚ 28,236, ਇਮਲਾਮਾਬਾਦ ਵਿਚ 13.667, ਬਲੋਚਿਸਤਾਨ ਵਿਚ 10,841, ਗਿਲਗਿਤ ਬਾਲਟੀਸਤਾਨ ਵਿਚ 1,587 ਅਤੇ ਮਕਬੂਜ਼ਾ ਕਸ਼ਮੀਰ ਵਿਚ 1,383 ਮਾਮਲੇ ਹਨ। 

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਨੇ ਆਪਣੇ ਨਾਗਰਿਕਾਂ ਨੂੰ ਚੀਨ ਯਾਤਰਾ ਸਬੰਧੀ ਦਿੱਤੀ ਚੇਤਾਵਨੀ

ਪਾਕਿਸਤਾਨ ਵਿਚ ਪਿਛਲੇ 24 ਘੰਟਿਆਂ ਵਿਚ 24,577 ਲੋਕਾਂ ਸਮੇਤ ਕੁੱਲ਼ 14,45,153 ਨਮੂਨਿਆਂ ਦਾ ਪਰੀਖਣ ਕੀਤਾ ਗਿਆ। ਸਰਕਾਰੀ ਅੰਕੜਿਆਂ ਦੇ ਮੁਤਾਬਕ ਪਿਛਲੀ ਵਾਰ 2,636 ਮਾਮਲੇ 28 ਮਈ ਨੂੰ ਰਿਪੋਰਟ ਹੋਏ ਸਨ। ਡਾਨ ਨਿਊਜ਼ ਨੇ ਖਬਰ ਦਿੱਤੀ ਹੈ ਕਿ ਦੇਸ਼ ਨੂੰ ਮੈਡੀਕਲ ਉਪਕਰਣ ਦੇ ਉਤਪਾਦਨ ਵਿਚ ਸਵੈ-ਨਿਰਭਰ ਬਣਾਉਣ ਲਈ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਦੇਸ਼ ਦੀ ਪਹਿਲੀ ਸਵਦੇਸ਼ੀ ਵੈਂਟੀਲੇਟਰ ਨਿਰਮਾਣ ਸਹੂਲਤ ਈਕਾਈ ਦਾ ਸੋਮਵਾਰ ਨੂੰ ਉਦਘਾਟਨ ਕੀਤਾ।


Vandana

Content Editor

Related News