ਪਾਕਿ ''ਚ ਕੋਰੋਨਾਵਾਇਰਸ ਦੇ ਮਾਮਲੇ 42 ਹਜ਼ਾਰ ਦੇ ਪਾਰ, 903 ਲੋਕਾਂ ਦੀ ਮੌਤ
Monday, May 18, 2020 - 01:42 PM (IST)

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਵਿਚ ਸੋਮਵਾਰ ਨੂੰ ਕੋਰੋਨਾਵਾਇਰਸ ਨਾਲ 1974 ਹੋਰ ਲੋਕਾਂ ਦੇ ਇਨਫੈਕਟਿਡ ਹੋਣ ਦੀ ਪੁਸ਼ਟੀ ਹੋਈ ਹੈ। ਇਹਨਾਂ ਅੰਕੜਿਆਂ ਦੇ ਨਾਲ ਦੇਸ਼ ਵਿਚ ਕੋਵਿਡ-19 ਦੇ ਮਾਮਲੇ 42,000 ਦੇ ਪਾਰ ਹੋ ਚੁੱਕੇ ਹਨ, ਉੱਥੇ ਕਰੀਬ 30 ਹੋਰ ਮੌਤਾਂ ਦੇ ਨਾਲ ਮ੍ਰਿਤਕਾਂ ਦੀ ਗਿਣਤੀ 903 ਹੋ ਪਹੁੰਚ ਚੁੱਕੀ ਹੈ।
ਸਿਹਤ ਮੰਤਰਾਲੇ ਨੇ ਦੱਸਿਆ ਕਿ 42,125 ਮਾਮਲਿਆਂ ਵਿਚੋਂ ਸਭ ਤੋਂ ਵੱਧ ਸਿੰਧ ਵਿਚ 16377 ਮਾਮਲੇ ਹਨ। ਇਸ ਦੇ ਬਾਅਦ ਪੰਜਾਬ ਵਿਚ 15346, ਖੈਬਰ-ਪਖਤੂਨਖਵਾ ਵਿਚ 6661, ਬਲੋਚਿਸਤਾਨ ਵਿਚ 2692, ਇਸਲਾਮਾਬਾਦ ਵਿਚ
947,ਗਿਲਗਿਤ-ਬਾਲਟੀਸਤਾਨ ਵਿਚ 540 ਅਤੇ ਮਕਬੂਜ਼ਾ ਕਸ਼ਮੀਰ ਵਿਚ 112 ਮਾਮਲੇ ਹਨ। ਮੰਤਰਾਲੇ ਦੇ ਮੁਤਾਬਕ ਇਨਫੈਕਸ਼ਨ ਦੇ 1974 ਨਵੇਂ ਮਾਮਲੇ ਸਾਹਮਣੇ ਆਉਣ ਦੇ ਬਾਅਦ ਦੇਸ਼ ਵਿਚ ਕੁੱਲ ਮਾਮਲੇ 42125 ਹੋ ਗਏ ਹਨ। ਪਿਛਲੇ 24 ਘੰਟਿਆਂ ਵਿਚ 30 ਲੋਕਾਂ ਦੀ ਮੌਤ ਹੋਈ ਹੈ ਜਿਸ ਦੇ ਬਾਅਦ ਮ੍ਰਿਤਕਾਂ ਦੀ ਗਿਣਤੀ 903 ਹੋ ਗਈ ਹੈ ਜਦਕਿ 11922 ਲੋਕ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ।
ਪੜ੍ਹੋ ਇਹ ਅਹਿਮ ਖਬਰ- ਮੈਕਸੀਕੋ 'ਚ ਗੈਂਗਸਟਰ ਕਰ ਰਰੇ ਹਨ ਲੋਕਾਂ ਦੀ ਮਦਦ, ਸਰਕਾਰ ਨੇ ਦਿੱਤੀ ਚਿਤਾਵਨੀ
ਯੋਜਨਾ ਮੰਤਰੀ ਅਸਦ ਉਮਰ ਨੇ ਕਿਹਾ ਕਿ ਪਾਕਿਸਤਾਨ ਵਿਚ ਇਸ ਵਾਇਰਸ ਦੇ ਪ੍ਰਸਾਰ ਨੂੰ ਕੰਟਰੋਲ ਕਰਨ ਲਈ ਰੋਜ਼ਾਨਾ 30,000 ਲੋੜੀਂਦੀ ਜਾਂਚ ਹੋਵੇਗੀ। ਫਿਲਹਾਲ ਰੋਜ਼ਾਨਾ 25,000 ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ ਪਾਕਿਸਤਾਨ ਨੇ ਲੜੀਬੱਧ ਤਰੀਕੇ ਨਾਲ ਘਰੇਲੂ ਉਡਾਣਾਂ ਦਾ ਸੰਚਾਲਨ ਸ਼ੁਰੂ ਕਰ ਦਿੱਤਾ ਹੈ। ਵਰਲਡ ਓ ਮੀਟਰ ਦੇ ਅੰਕੜਿਆਂ ਦੇ ਮੁਤਾਬਕ ਦੁਨੀਆ ਭਰ ਵਿਚ ਹੁਣ ਤੱਕ 48 ਲੱਖ 15 ਹਜ਼ਾਰ ਤੋਂ ਵਧੇਰੋ ਲੋਕ ਇਨਫੈਕਟਿਡ ਹਨ ਜਦਕਿ 316,846 ਲੋਕਾਂ ਦੀ ਮੌਤ ਹੋ ਚੁੱਕੀ ਹੈ। ਵਿਸ਼ਵ ਭਰ ਵਿਚ ਹੁਣ ਤੱਕ 18 ਲੱਖ 63 ਹਜ਼ਾਰ ਤੋਂ ਵਧੇਰੇ ਲੋਕ ਠੀਕ ਹੋ ਚੁੱਕੇ ਹਨ।