ਨਵਾਜ਼ ਸ਼ਰੀਫ ਨੇ ਵਧੀਕ ਮੈਡੀਕਲ ਰਿਪੋਰਟ ਸੌਂਪਣ ਦੀ ਮੰਗੀ ਇਜਾਜ਼ਤ

06/19/2019 5:37:23 PM

ਇਸਲਾਮਾਬਾਦ (ਭਾਸ਼ਾ)— ਜੇਲ ਵਿਚ ਸਜ਼ਾ ਕੱਟ ਰਹੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਇਸਲਾਮਾਬਾਦ ਹਾਈ ਕੋਰਟ ਵਿਚ ਇਕ ਪਟੀਸ਼ਨ ਦਾਇਰ ਕਰ ਕੇ ਵਧੀਕ ਮੈਡੀਕਲ ਰਿਪੋਰਟ ਸੌਂਪਣ ਦੀ ਇਜਾਜ਼ਤ ਮੰਗੀ ਹੈ। ਅਸਲ ਵਿਚ ਅਦਾਲਤ ਨੇ ਭ੍ਰਿਸ਼ਟਾਚਾਰ ਦੇ ਇਕ ਮਾਮਲੇ ਵਿਚ ਮੈਡੀਕਲ ਆਧਾਰ 'ਤੇ ਉਨ੍ਹਾਂ ਦੀ ਜ਼ਮਾਨਤ ਅਰਜ਼ੀ 'ਤੇ ਸੁਣਵਾਈ ਮੁੜ ਸ਼ੁਰੂ ਕਰ ਦਿੱਤੀ ਹੈ। 

ਇਕ ਅੰਗਰੇਜ਼ੀ ਅਖਬਾਰ ਦੀ ਖਬਰ ਮੁਤਾਬਕ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ.) ਦੇ 69 ਸਾਲਾ ਸੁਪਰੀਮੋ ਦੇ ਵਕੀਲ ਨੇ ਪਟੀਸ਼ਨ ਦਾਇਰ ਕਰ ਕੇ ਇਕ ਵਿਦੇਸ਼ੀ ਡਾਕਟਰ ਤੋਂ ਪ੍ਰਾਪਤ ਪ੍ਰਮਾਣਿਤ ਮੈਡੀਕਲ ਰਿਪੋਰਟ ਸੌਂਪਣ ਦੀ ਇਜਾਜ਼ਤ ਮੰਗੀ। ਪਟੀਸ਼ਨ ਵਿਚ ਕਿਹਾ ਗਿਆ,''ਵਧੀਕ ਰਿਕਾਰਡ ਮੁਹੱਈਆ ਕਰਨ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਨਿਆਂ ਯਕੀਨੀ ਹੋ ਸਕੇ।'' 

ਸ਼ਰੀਫ ਦੇ ਵਕੀਲ ਨੇ ਇਸਲਾਮਾਬਾਦ ਹਾਈ ਕੋਰਟ ਦਾ ਰੁੱਖ਼ ਕਰ ਕੇ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਮੈਡੀਕਲ ਰਿਪੋਰਟ ਵਿਚ ਉਨ੍ਹਾਂ ਦੀ ਹਾਲਤ ਬਹੁਤ ਨਾਜ਼ੁਕ ਦੱਸੀ ਗਈ ਹੈ ਅਤੇ ਸਿਹਤਮੰਦ ਹੋਣ ਲਈ ਤਣਾਅ ਮੁਕਤ ਮਾਹੌਲ ਦੀ ਲੋੜ ਹੈ। ਸ਼ਰੀਫ 24 ਦਸੰਬਰ 2018 ਤੋਂ ਲਾਹੌਰ ਦੀ ਕੋਟ ਲਖਪਤ ਜੇਲ ਵਿਚ 7 ਸਾਲ ਦੀ ਸਜ਼ਾ ਕੱਟ ਰਹੇ ਹਨ।


Vandana

Content Editor

Related News