ਪਾਰਟੀ ਦਾ ਬਿਆਨ, ਨਵਾਜ਼ ਸ਼ਰੀਫ ਦੀ ਸਿਹਤ ''ਤੇ ਖਤਰਾ ਵੱਧ ਰਿਹੈ
Monday, Nov 11, 2019 - 01:22 PM (IST)

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਦੇ ਬੀਮਾਰ ਚੱਲ ਰਹੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਪਾਰਟੀ ਨੇ ਕਿਹਾ ਹੈ ਕਿ ਵਿਦੇਸ਼ ਵਿਚ ਇਲਾਜ ਕਰਾਉਣ ਲਈ ਉਨ੍ਹਾਂ ਦੀ ਯਾਤਰਾ ਵਿਚ ਹੋ ਰਹੀ ਦੇਰੀ ਕਾਰਨ ਉਨ੍ਹਾਂ ਦੀ ਸਿਹਤ 'ਤੇ ਖਤਰਾ ਵੱਧ ਰਿਹਾ ਹੈ। ਅਸਲ ਵਿਚ ਸ਼ਰੀਫ ਉਡਾਣ ਪਾਬੰਦੀ ਸੂਚੀ ਤੋਂ ਆਪਣਾ ਨਾਮ ਹਟਾਏ ਜਾਣ ਦਾ ਇੰਤਜ਼ਾਰ ਕਰ ਰਹੇ ਹਨ। ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ.) ਦੇ 69 ਸਾਲਾ ਸੁਪਰੀਮੋ ਡਾਕਟਰਾਂ ਦੀ ਸਲਾਹ ਅਤੇ ਆਪਣੇ ਪਰਿਵਾਰ ਦੀ ਅਪੀਲ ਨੂੰ ਮੰਨਦੇ ਹੋਏ ਬ੍ਰਿਟੇਨ ਵਿਚ ਇਲਾਜ ਕਰਾਉਣ ਲਈ ਸ਼ੁੱਕਰਵਾਰ ਨੂੰ ਰਾਜ਼ੀ ਹੋ ਗਏ ਸਨ।
ਉਨ੍ਹਾਂ ਨੇ ਐਤਵਾਰ ਸਵੇਰੇ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀ.ਆਈ.ਏ.) ਦੇ ਜਹਾਜ਼ ਜ਼ਰੀਏ ਲੰਡਨ ਜਾਣਾ ਸੀ। ਸਰਕਾਰ ਨੇ ਹਾਲੇ ਤੱਕ ਨੋ ਫਲਾਈ ਲਿਸਟ (Exit control list-ECL) ਵਿਚੋਂ ਸ਼ਰੀਫ ਦਾ ਨਾਮ ਨਹੀਂ ਹਟਾਇਆ ਹੈ ਕਿਉਂਕਿ ਰਾਸ਼ਟਰੀ ਜਵਾਬਦੇਹੀ ਬਿਊਰੋ ਦੇ ਪ੍ਰਧਾਨ ਇਸ ਮਾਮਲੇ ਵਿਚ ਨਾ ਇਤਰਾਜ਼ਯੋਗ (no objection) ਸਰਟੀਫਿਕੇਟ ਜਾਰੀ ਕਰਨ ਲਈ ਉਪਲਬਧ ਨਹੀਂ ਹਨ।