ਜਾਇਦਾਦ ਲੁਕਾਉਣ ਦੇ ਮਾਮਲੇ ''ਚ ਨਵਾਜ਼ ਠਹਿਰਾਏ ਗਏ ਅਯੋਗ

Sunday, Aug 25, 2019 - 05:09 PM (IST)

ਜਾਇਦਾਦ ਲੁਕਾਉਣ ਦੇ ਮਾਮਲੇ ''ਚ ਨਵਾਜ਼ ਠਹਿਰਾਏ ਗਏ ਅਯੋਗ

ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਦੇ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਚੋਣ ਲੜਦੇ ਸਮੇਂ ਜਾਇਦਾਦ ਐਲਾਨ ਨਾ ਕਰਨ ਅਤੇ ਗਲਤ ਹਲਫਨਾਮਾ ਦੇਣ ਕਾਰਨ ਅਯੋਗ ਕਰਾਰ ਦਿੱਤਾ ਗਿਆ ਹੈ। ਇਹ ਗੰਭੀਰ ਮੁੱਦੇ ਹਨ। ਇਹ ਜਾਣਕਾਰੀ ਐਤਵਾਰ ਨੂੰ ਮੀਡੀਆ ਖਬਰਾਂ ਵਿਚ ਦਿੱਤੀ ਗਈ। ਇਕ ਸਮਾਚਾਰ ਏਜੰਸੀ ਨੇ ਖਬਰ ਦਿੱਤੀ ਕਿ ਸੁਪਰੀਮ ਕੋਰਟ ਮੁਤਾਬਕ 69 ਸਾਲਾ ਸ਼ਰੀਫ ਨੇ 2013 ਵਿਚ ਨਾਮਜ਼ਦਗੀ ਭਰਦੇ ਸਮੇਂ ਕੈਪੀਟਲ ਐੱਫ.ਜੈੱਡ.ਈ. ਵਿਚ ਜਾਇਦਾਦਾਂ ਨੂੰ ਲੁਕੋਇਆ ਸੀ। 

ਅਦਾਲਤ ਨੇ ਕਿਹਾ ਕਿ ਜਾਇਦਾਦ ਐਲਾਨ ਨਾ ਕਰਨਾ ਦੇਸ਼ ਲਈ ਚੰਗਾ ਨਹੀਂ ਹੈ ਅਤੇ ਇਸ ਨੂੰ ਰੋਕਣ ਲਈ ਕਾਰਵਾਈ ਯੋਗ ਕਦਮ ਚੁੱਕੇ ਜਾਣੇ ਚਾਹੀਦੇ ਹਨ। ਅਦਾਲਤ ਨੇ ਕਿਹਾ ਕਿ ਸੰਵਿਧਾਨ ਦੀ ਧਾਰਾ62-1ਐੱਫ. ਮੁਤਾਬਕ ਜਨ ਪ੍ਰਤੀਨਿਧੀ ਈਮਾਨਦਾਰ ਨਹੀਂ ਸਨ। ਉਨ੍ਹਾਂ ਨੇ ਕਿਹਾ ਕਿ ਅਦਾਲਤ ਉਮੀਦਵਾਰਾਂ ਵੱਲੋਂ ਦਿੱਤੇ ਗਏ ਗਲਤ ਹਲਫਨਾਮੇ ਨੂੰ ਨਜ਼ਰ ਅੰਦਾਜ਼ ਨਹੀਂ ਕਰ ਸਕਦੀ।


author

Vandana

Content Editor

Related News