ਪਾਕਿ ਕੱਟੜਪੰਥੀ ਸੂਫੀ ਮੁਹੰਮਦ ਦੀ ਪਤਨੀ ਨੇ ਵੀ ਤੋੜਿਆ ਦਮ
Friday, Jul 12, 2019 - 05:16 PM (IST)

ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਦੇ ਕੱਟੜਪੰਥੀ ਮੌਲਾਨਾ ਸੂਫੀ ਮੁਹੰਮਦ ਦੀ ਮੌਤ ਦੇ ਕੁਝ ਘੰਟੇ ਬਾਅਦ ਹੀ ਉਸ ਦੀ ਪਤਨੀ ਦੀ ਸਦਮੇ ਨਾਲ ਮੌਤ ਹੋ ਗਈ। ਇਕ ਪਾਬੰਦੀਸ਼ੁਦਾ ਕਟੱੜਪੰਥੀ ਸੰਗਠਨ ਦੇ ਮੁੱਖੀ 92 ਸਾਲਾ ਮੁਹੰਮਦ ਦੀ ਲੰਬੀ ਬੀਮਾਰੀ ਦੇ ਬਾਅਦ ਵੀਰਵਾਰ ਨੂੰ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਅਫਗਾਨਿਸਤਾਨ ਵਿਚ 2001 ਵਿਚ ਅਮਰੀਕਾ ਦੀ ਅਗਵਾਈ ਵਿਚ ਹਮਲੇ ਦੇ ਬਾਅਦ ਮੁਹੰਮਦ ਨੇ ਅੰਤਰਰਾਸ਼ਟਰੀ ਬਲਾਂ ਵਿਰੁੱਧ ਲੜਾਈ ਲੜੀ ਸੀ।
ਮੁਹੰਮਦ ਦੀ ਪਤਨੀ ਬਰਖਾਨੇ ਬੀਬੀ ਉਸ ਦੀ ਮੌਤ ਦਾ ਸਦਮਾ ਬਰਦਾਸ਼ਤ ਨਹੀਂ ਕਰ ਪਾਈ ਅਤੇ ਵੀਰਵਾਰ ਦੇਰ ਰਾਤ ਉਸ ਨੇ ਦਮ ਤੋੜ ਦਿੱਤਾ। ਬਰਖਾਨੇ ਮੁਹੰਮਦ ਦੀ ਤੀਜੀ ਪਤਨੀ ਸੀ। ਮੁਹੰਮਦ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਦੇ ਪ੍ਰਮੁੱਖ ਮੌਲਾਨਾ ਫਜਲੁੱਲਾਹ ਦਾ ਸਹੁਰਾ ਸੀ।