ਪਾਕਿ ਨੇ ਕਾਬੁਲ ''ਚ ਹੋਏ ਆਤਮਘਾਤੀ ਹਮਲੇ ਦੀ ਕੀਤੀ ਨਿੰਦਾ
Sunday, Aug 18, 2019 - 04:26 PM (IST)

ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਨੇ ਅਫਗਾਨਿਸਤਾਨ ਵਿਚ ਵਿਆਹ ਸਮਾਰੋਹ ਵਿਚ ਹੋਏ ਆਤਮਘਾਤੀ ਧਮਾਕੇ ਦੀ ਐਤਵਾਰ ਨੂੰ ਸ਼ਖਤ ਨਿੰਦਾ ਕੀਤੀ। ਸ਼ਨੀਵਾਰ ਦੇਰ ਰਾਤ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਹੋਏ ਧਮਾਕੇ ਵਿਚ 60 ਤੋਂ ਵੱਧ ਲੋਕ ਮਾਰੇ ਗਏ ਅਤੇ ਸੈਂਕੜੇ ਜ਼ਖਮੀ ਹੋ ਗਏ। ਹਾਲ ਹੀ ਦੇ ਮਹੀਨਿਆਂ ਵਿਚ ਕਾਬੁਲ ਵਿਚ ਇਹ ਸਭ ਤੋਂ ਭਿਆਨਕ ਹਮਲਾ ਹੈ।
ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ,''ਪਾਕਿਸਤਾਨ ਅੱਤਵਾਦ ਦੀ ਸਾਰੇ ਰੂਪਾਂ ਵਿਚ ਨਿੰਦਾ ਕਰਦਾ ਹੈ। ਅਸੀਂ ਸਾਰੇ ਬੇਕਸੂਰ ਪੀੜਤਾਂ ਦੇ ਪਰਿਵਾਰਾਂ ਦੇ ਪ੍ਰਤੀ ਹਮਦਰਦੀ ਜ਼ਾਹਰ ਕਰਦੇ ਹਾਂ। ਸਾਡਾ ਮੰਨਣਾ ਹੈ ਕਿ ਅੱਤਵਾਦ ਪੂਰੇ ਖੇਤਰ ਲਈ ਸਾਂਝਾ ਖਤਰਾ ਹੈ ਅਤੇ ਇਸ ਨਾਲ ਮਿਲ ਕੇ ਲੜਨਾ ਚਾਹੀਦਾ ਹੈ।'' ਗੌਰਤਲਬ ਹੈ ਕਿ ਅਫਗਾਨਿਸਤਾਨ ਅਤੇ ਪਾਕਿਸਤਾਨ ਆਪਣੀ ਸੀਮਾ 'ਤੇ ਅੱਤਵਾਦੀਆਂ ਨਾਲ ਲੜਨ ਵਿਚ ਅਸਫਲ ਰਹਿਣ ਕਾਰਨ ਅਕਸਰ ਇਕ-ਦੂਜੇ 'ਤੇ ਦੋਸ਼ ਲਗਾਉਂਦੇ ਰਹਿੰਦੇ ਹਨ।