ਪਾਕਿ ''ਚ ਜ਼ਖਮੀ ਇਟਾਲੀਅਨ ਤੇ ਰੂਸੀ ਪਰਬਤਾਰੋਹੀ ਨੂੰ ਬਚਾਇਆ ਗਿਆ

Monday, Jul 22, 2019 - 05:39 PM (IST)

ਪਾਕਿ ''ਚ ਜ਼ਖਮੀ ਇਟਾਲੀਅਨ ਤੇ ਰੂਸੀ ਪਰਬਤਾਰੋਹੀ ਨੂੰ ਬਚਾਇਆ ਗਿਆ

ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਵਿਚ ਫੌਜ ਨੇ ਇਕ ਹੈਲੀਕਾਪਟਰ ਜ਼ਰੀਏ ਦੇਸ਼ ਦੇ ਉੱਤਰੀ ਹਿੱਸੇ ਵਿਚ ਪਰਬਤ ਦੀ ਚੋਟੀ 'ਤੇ ਫਸੇ ਇਕ ਇਟਾਲੀਅਨ ਅਤੇ ਰੂਸੀ ਪਰਬਤਾਰੋਹੀ ਨੂੰ ਬਚਾਇਆ। 'ਅਲਪਾਈਨ ਕਲੱਬ ਆਫ ਪਾਕਿਸਤਾਨ' ਦੇ ਸਕੱਤਰ ਕਰਾਰ ਹੈਦਰੀ ਨੇ ਦੱਸਿਆ ਕਿ ਇਟਲੀ ਦੇ ਫ੍ਰਾਂਸਿਸਕੋ ਕਸਾਰਾਡੋ ਅਤੇ ਰੂਸ ਦੇ ਕੋਨਸਟੇਨਟਿਨ ਸਿਦੋਰੋਵ ਖਰਾਬ ਮੌਸਮ ਕਾਰਨ ਕਰਾਕੋਰਮ ਰੇਂਜ ਦੀ ਗਾਸ਼ੇਰਬਰੁਮ ਚੋਟੀ 'ਤੇ ਜ਼ਖਮੀ ਹਾਲਤ ਵਿਚ ਮਿਲੇ। 

ਹੈਦਰੀ ਨੇ ਦੱਸਿਆ ਕਿ ਫੌਜ ਦੀ ਸਾਹਸੀ ਮੁਹਿੰਮ ਦੇ ਬਾਅਦ ਦੋਹਾਂ ਨੂੰ ਸੋਮਵਾਰ ਨੂੰ ਪਰਬਤ ਦੀ ਚੋਟੀ ਤੋਂ ਬਚਾਇਆ ਗਿਆ। ਹਰੇਕ ਸਾਲ ਸੈਂਕੜੇ ਸਥਾਨਕ ਅਤੇ ਵਿਦੇਸ਼ੀ ਪਰਬਤਾਰੋਹੀ ਉੱਤਰੀ ਪਾਕਿਸਤਾਨ ਵਿਚ ਪਰਬਤਾਰੋਹਣ ਕਰਦੇ ਹਨ। ਅਚਾਨਕ ਮੌਸਮ ਬਦਲਣ ਅਤੇ ਚਟਾਨ ਖਿਸਕਣ ਕਾਰਨ ਹਾਦਸੇ ਵੀ ਹੁੰਦੇ ਰਹਿੰਦੇ ਹਨ। ਪਿਛਲੇ ਮਹੀਨੇ ਪਾਕਿਸਤਾਨ ਨੇ ਇਸਕੋਮੈਨ ਘਾਟੀ ਵਿਚ ਬਰਫ ਖਿਸਕਣ ਦੇ ਬਾਅਦ ਫਸੇ 4 ਇਟਾਲੀਅਨ ਅਤੇ ਦੋ ਪਾਕਿਸਤਾਨੀ ਪਰਬਤਾਰੋਹੀਆਂ ਨੂੰ ਬਚਾਇਆ ਸੀ।


author

Vandana

Content Editor

Related News