ਕਤਰ ਦੌਰੇ ''ਤੇ ਜਾਣਗੇ ਪਾਕਿ ਪੀ.ਐੱਮ.

02/27/2020 1:28:22 PM

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੀਰਵਾਰ ਨੂੰ ਕਤਰ ਦੀ ਇਕ ਦਿਨੀਂ ਯਾਤਰਾ 'ਤੇ ਜਾਣਗੇ। ਇਸ ਦੌਰਾਨ 29 ਫਰਵਰੀ ਨੂੰ ਅਮਰੀਕਾ ਅਤੇ ਤਾਲਿਬਾਨ ਦੇ ਵਿਚ ਦੋਹਾ ਵਿਚ ਹੋਣ ਵਾਲੇ ਸ਼ਾਂਤੀ ਸਮਝੌਤੇ 'ਤੇ ਦਸਤਖਤ ਦੇ ਸਮੇਂ ਇਮਰਾਨ ਉੱਥੇ ਨਹੀਂ ਹੋਣਗੇ। ਦੀ ਐਕਸਪ੍ਰੈੱਸ ਟ੍ਰਿਬਿਊਨ ਨੇ ਵਿਦੇਸ਼ ਦਫਤਰ ਦੇ ਹਵਾਲੇ ਨਾਲ ਕਿਹਾ,''ਉੱਚ ਪੱਧਰੀ ਯਾਤਰਾਵਾਂ ਦੇ ਨਿਯਮਿਤ ਲੈਣ-ਦੇਣ ਦੇ ਤਹਿਤ ਇਮਰਾਨ ਖਾਨ 27 ਫਰਵਰੀ, 2020 ਨੂੰ ਕਤਰ ਦਾ ਦੌਰਾ ਕਰਨਗੇ। ਇਸ ਦੌਰਾਨ ਇਮਰਾਨ ਕਤਰ ਰਾਜ ਦੇ ਅਮੀਰ ਸ਼ੇਖ ਤਮੀਮ ਬਿਨ ਹਮਾਦ ਅਲ ਥਾਨੀ ਨਾਲ ਮੁਲਾਕਾਤ ਕਰਨਗੇ।'' 

2018 ਵਿਚ ਅਹੁਦਾ ਸੰਭਾਲਣ ਦੇ ਬਾਅਦ ਇਹ ਇਮਰਾਨ ਦੀ ਦੂਜੀ ਕਤਰ ਯਾਤਰਾ ਹੋਵੇਗੀ। ਭਾਵੇਂਕਿ ਸ਼ਨੀਵਾਰ ਨੂੰ ਅਮਰੀਕਾ ਅਤੇ ਤਾਲਿਬਾਨ ਦੇ ਵਿਚ ਹੋਣ ਵਾਲੇ ਦਸਤਖਤ ਸਮਾਰੋਹ ਵਿਚ ਉਹ ਸ਼ਾਮਲ ਨਹੀਂ ਹੋਣਗੇ। ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਇਸ ਸਮਾਰੋਹ ਵਿਚ ਪਾਕਿਸਤਾਨ ਦੀ ਨੁਮਾਇੰਦਗੀ ਕਰਨਗੇ। ਦਸਤਖਤ ਸਮਾਰੋਹ ਵਿਚ ਲੱਗਭਗ 2 ਦਰਜਨ ਤੋਂ ਜ਼ਿਆਦਾ ਦੇਸ਼ਾਂ ਦੇ ਪ੍ਰਤੀਨਿਧੀ ਸ਼ਾਮਲ ਹੋ ਰਹੇ ਹਨ। 


Vandana

Content Editor

Related News