ਇਮਰਾਨ ਨਾਲ ਇਸ ਕੁੜੀ ਦਾ ਟਿਕ ਟਾਕ ਵੀਡੀਓ ਵਾਇਰਲ, ਵਿਰੋਧੀਆਂ ਨੇ ਘੇਰਿਆ

Thursday, Sep 05, 2019 - 02:33 PM (IST)

ਇਮਰਾਨ ਨਾਲ ਇਸ ਕੁੜੀ ਦਾ ਟਿਕ ਟਾਕ ਵੀਡੀਓ ਵਾਇਰਲ, ਵਿਰੋਧੀਆਂ ਨੇ ਘੇਰਿਆ

ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਵਿਚ ਅੱਜ-ਕਲ੍ਹ ਦੋ ਕੁੜੀਆਂ ਇੰਟਰਨੈੱਟ 'ਤੇ ਛਾਈਆਂ ਹੋਈਆਂ ਹਨ। ਟਿਕ ਟਾਕ 'ਤੇ ਪਾਕਿਸਤਾਨ ਦੀਆਂ ਵੱਡੀਆਂ ਹਸਤੀਆਂ ਨਾਲ ਵੀਡੀਓ ਬਣਾ ਕੇ ਹਰੀਮ ਸ਼ਾਹ ਅਤੇ ਸੁੰਦਲ ਖਟਕ ਨਾਮ ਦੀਆਂ ਦੋ ਕੁੜੀਆਂ ਸੁਰਖੀਆਂ ਵਿਚ ਹਨ। ਇਹ ਕੁੜੀਆਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਤੋਂ ਲੈ ਕੇ ਵਿਦੇਸ਼ ਮੰਤਰੀ ਤੱਕ ਸਾਰਿਆਂ ਦੇ ਨਾਲ ਟਿਕ ਟਾਕ ਵੀਡੀਓ ਪਾ ਚੁੱਕੀਆਂ ਹਨ। ਹਰੀਮ ਅਤੇ ਸੁੰਦਲ ਕਈ ਵਾਰ ਧੋਖੇ ਨਾਲ ਵੀ ਸਿਆਸਤਦਾਨਾਂ ਨਾਲ ਟਿਕ ਟਾਕ ਵੀਡੀਓ ਬਣਾ ਲੈਂਦੀਆਂ ਹਨ। ਇਨੀਂ ਦਿਨੀਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਉਨ੍ਹਾਂ ਦੀ ਟਿਕ ਟਾਕ ਵੀਡੀਓ ਅਤੇ ਤਸਵੀਰਾਂ ਵਾਇਰਲ ਹਨ।

PunjabKesari

ਲੋਕਾਂ ਨੂੰ ਹੈਰਾਨੀ ਹੋ ਰਹੀ ਹੈ ਕਿ ਜਿਹੜੇ ਸਿਆਸਤਦਾਨਾਂ ਨਾਲ ਮੁਲਾਕਾਤ ਕਰਨੀ ਵੀ ਮੁਸ਼ਕਲ ਹੁੰਦੀ ਹੈ ਉਨ੍ਹਾਂ ਦੇ ਨਾਲ ਇਹ ਕੁੜੀਆਂ ਆਸਾਨੀ ਨਾਲ ਟਿਕ ਟਾਕ ਵੀਡੀਓ ਬਣਾ ਰਹੀਆਂ ਹਨ।

PunjabKesari

ਪਾਕਿਸਤਾਨੀ ਨਿਊਜ਼ ਚੈਨਲ ਜੀਓ ਨਾਲ ਗੱਲਬਾਤ ਵਿਚ ਹਰੀਮ ਨੇ ਕਿਹਾ ਕਿ ਉਨ੍ਹਾਂ ਨੇ ਟਿਕ ਟਾਕ ਵੀਡੀਓ ਮਜ਼ੇ ਲਈ ਬਣਾਉਣਾ ਸ਼ੁਰੂ ਕੀਤਾ ਸੀ।

PunjabKesari

ਜਦੋਂ ਉਸ ਤੋਂ ਸਵਾਲ ਪੁੱਛਿਆ ਗਿਆ ਕਿ ਇੰਨੇ ਪ੍ਰਭਾਵਸ਼ਾਲੀ ਸਿਆਸਤਦਾਨਾਂ ਤੱਕ ਉਹ ਕਿਵੇਂ ਪਹੁੰਚ ਜਾਂਦੀਆਂ ਹਨ ਤਾਂ ਜਵਾਬ ਵਿਚ ਹਰੀਮ ਨੇ ਕਿਹਾ,''ਮੈਂ ਪਾਕਿਸਤਾਨ ਦੀ ਰਾਜਨੀਤਕ ਪਾਰਟੀ ਤਹਿਰੀਕ-ਏ-ਇਨਸਾਫ ਦੀ ਬਹੁਤ ਵੱਡੀ ਸਮਰਥਕ ਹਾਂ ਅਤੇ ਮੈਂ ਪਾਰਟੀ ਨਾਲ ਜੁੜੀ ਹੋਈ ਹਾਂ। ਇਸ ਲਈ ਮੈਨੂੰ ਪੀ.ਟੀ.ਆਈ. ਦੇ ਨੇਤਾਵਾਂ ਨੂੰ ਮਿਲਣ ਦਾ ਮੌਕਾ ਮਿਲ ਜਾਂਦਾ ਹੈ। ਇਸ ਦੌਰਾਨ ਮੈਂ ਉਨ੍ਹਾਂ ਨਾਲ ਟਿਕਟਾਕ ਵੀਡੀਓ ਬਣਾ ਲੈਂਦੀ ਹਾਂ।''

PunjabKesari

ਸੁੰਦਲ ਨੇ ਦੱਸਿਆ,''ਮੈਂ ਆਪਣਾ ਪਹਿਲਾ ਵੀਡੀਓ ਪੀ.ਟੀ.ਆਈ. ਨੇਤਾ ਅਤੇ ਪੰਜਾਬ ਦੇ ਮੰਤਰੀ ਫਯਾਜ਼-ਉਲ-ਹਸਨ ਚੌਹਾਨ ਦੇ ਨਾਲ ਬਣਾਇਆ ਸੀ। ਮੈਨੂੰ ਇਸ ਦਾ ਵਧੀਆ ਜਵਾਬ ਮਿਲਿਆ। ਇਹ ਵੀਡੀਓ ਬਿਨਾਂ ਕਿਸੇ ਯੋਜਨਾ ਦੇ ਬਣਾਇਆ ਗਿਆ ਸੀ। ਅਸੀਂ ਉਨ੍ਹਾਂ ਨਾਲ ਇਕ ਗੰਭੀਰ ਮੁੱਦੇ 'ਤੇ ਮੁਲਾਕਾਤ ਲਈ ਗਈਆਂ ਸਨ। ਉਦੋਂ ਅਚਾਨਕ ਹੀ ਸਾਨੂੰ ਟਿਕ ਟਾਕ ਵੀਡੀਓ ਬਣਾਉਣ ਦਾ ਖਿਆਲ ਆਇਆ। ਹਮੇਸ਼ਾ ਪਰਮਾਣੂ ਹਮਲੇ  ਦੀ ਧਮਕੀ ਦੇਣ ਵਾਲੇ ਪਾਕਿਸਤਾਨੀ ਰੇਲ ਮੰਤਰੀ ਸ਼ੇਖ ਰਸ਼ੀਦ ਨੂੰ ਵੀ ਇਨ੍ਹਾਂ ਕੁੜੀਆਂ ਨੇ ਧੋਖਾ ਦੇ ਕੇ ਟਿਕ ਟਾਕ ਵੀਡੀਓ ਬਣਾਇਆ ਸੀ। 

PunjabKesari

ਰੇਲ ਮੰਤਰੀ ਤਸਵੀਰ ਲਈ ਪੋਜ਼ ਦਿੰਦੇ ਨਜ਼ਰ ਆ ਰਹੇ ਹਨ ਜਦਕਿ ਉਨ੍ਹਾਂ ਦੇ ਸਾਹਮਣੇ ਖੜ੍ਹੀ ਸੁੰਦਲ ਟਿਕ ਟਾਕ ਵੀਡੀਓ ਬਣਾ ਲੈਂਦੀ ਹੈ।

PunjabKesari

ਸਿਰਫ ਸਿਆਸਤਦਾਨ ਹੀ ਨਹੀਂ ਸਗੋਂ ਕ੍ਰਿਕਟਰ ਅਤੇ ਸੈਲੀਬ੍ਰਿਟੀਜ਼ ਤੱਕ ਉਨ੍ਹਾਂ ਦੀ ਪਹੁੰਚ ਹੈ। ਟਿਕ ਟਾਕ ਸੈਲੀਬ੍ਰਿਟੀ ਬਣ ਚੁੱਕੀ ਹਰੀਮ ਨੇ ਕਿਹਾ ਕਿ ਉਹ  ਆਪਣੇ ਦੇਸ਼ ਦੇ ਸਾਰੇ ਪ੍ਰਭਾਵਸ਼ਾਲੀ ਨੇਤਾਵਾਂ ਨਾਲ ਟਿਕ ਟਾਕ ਵੀਡੀਓ ਬਣਾਉਣਾ ਚਾਹੁੰਦੀ ਹੈ। ਉਹ ਬਿਲਾਵਲ ਭੁੱਟੋ ਦੇ ਨਾਲ ਵੀ ਇਕ ਵੀਡੀਓ ਰਿਕਾਰਡ ਬਣਾਉਣਾ ਚਾਹੁੰਦੀ ਹੈ। 

PunjabKesari

ਭਾਵੇਂਕਿ ਵਿਰੋਧੀ ਧਿਰ ਨੇ ਇਨ੍ਹਾਂ ਤਸਵੀਰਾਂ ਦੇ ਸਾਹਮਣੇ ਆਉਣ ਦੇ ਬਾਅਦ ਇਮਰਾਨ ਅਤੇ ਹੋਰ ਨੇਤਾਵਾਂ ਨੂੰ ਨਿਸ਼ਾਨੇ 'ਤੇ ਲਿਆ ਹੈ। ਪੀ.ਪੀ.ਪੀ. ਦੇ ਇਕ ਮੈਂਬਰ ਨੇ ਤਸਵੀਰਾਂ ਸ਼ੇਅਰ ਕਰਦਿਆਂ ਇਸ ਨੂੰ ਸ਼ਰਮਨਾਕ ਕਰਾਰ ਦਿੱਤਾ ਤਾਂ ਹਰੀਮ ਨੇ ਵੀ ਪਲਟ ਕੇ ਜਵਾਬ ਦਿੱਤਾ।

PunjabKesari

ਹਰੀਮ ਨੇ ਲਿਖਿਆ,''ਜਿਹੜੇ ਖੁਦ ਭਟਕੇ ਹੋਏ ਹਨ, ਉਨ੍ਹਾਂ ਨੂੰ ਇਕ ਮਹਿਲਾ ਅਤੇ ਪੁਰਸ਼ ਵਿਚਾਲੇ ਦਾ ਰਿਸ਼ਤਾ ਗਲਤ ਹੀ ਨਜ਼ਰ ਆਉਂਦਾ ਹੈ। ਮੈਂ ਇਕ ਪੀ.ਟੀ.ਆਈ. ਕਾਰਕੁੰਨ, ਮਾਡਲ ਅਤੇ ਵੀ-ਲਾਗਰ ਹਾਂ। ਇਨ੍ਹਾਂ ਤਸਵੀਰਾਂ ਵਿਚ ਮੇਰੇ ਪਿਤਾ ਜੀ ਵੀ ਹਨ। ਹੁਣ ਕਿਸੇ ਵੀ ਨੇਤਾ ਨੂੰ ਸ਼ਰਮਿੰਦਾ ਕਰਨ ਦੀ ਲੋੜ ਨਹੀਂ ਹੈ।


author

Vandana

Content Editor

Related News