ਪਾਕਿ : ਕਰਾਚੀ ਦੀ ਆਈਸ ਫੈਕਟਰੀ ''ਚ ਧਮਾਕਾ, ਅੱਠ ਦੀ ਮੌਤ ਤੇ 30 ਜ਼ਖਮੀ

Wednesday, Dec 23, 2020 - 05:45 PM (IST)

ਪਾਕਿ : ਕਰਾਚੀ ਦੀ ਆਈਸ ਫੈਕਟਰੀ ''ਚ ਧਮਾਕਾ, ਅੱਠ ਦੀ ਮੌਤ ਤੇ 30 ਜ਼ਖਮੀ

ਕਰਾਚੀ (ਪੀ.ਟੀ.ਆਈ.): ਪਾਕਿਸਤਾਨ ਦੇ ਦੱਖਣੀ ਸ਼ਹਿਰ ਵਿਚ ਇਕ ਆਈਸ ਫੈਕਟਰੀ ਦਾ ਬਾਇਲਰ ਫਟਣ ਕਾਰਨ ਜ਼ੋਰਦਾਰ ਧਮਾਕਾ ਹੋਇਆ। ਇਸ ਧਮਾਕੇ ਵਿਚ ਘੱਟੋ ਘੱਟ ਅੱਠ ਲੋਕਾਂ ਦੀ ਮੌਤ ਹੋ ਗਈ ਅਤੇ 30 ਹੋਰ ਜ਼ਖਮੀ ਹੋ ਗਏ। ਮੰਗਲਵਾਰ ਰਾਤ ਨੂੰ ਨਿਊ ਕਰਾਚੀ ਦੇ ਸਨਅਤੀ ਖੇਤਰ ਵਿਖੇ ਫੈਕਟਰੀ ਵਿਚ ਹੋਏ ਧਮਾਕੇ ਵਿਚ ਵਿਸਫੋਟ ਇੰਨਾ ਜ਼ਬਰਦਸਤ ਸੀ ਕਿ ਇਸ ਨੇ ਤਿੰਨ ਹੋਰ ਨੇੜਲੀਆਂ ਉਦਯੋਗਿਕ ਇਕਾਈਆਂ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ, ਜਦੋਂ ਕਿ ਨਾਲ ਲੱਗਦੇ ਰਿਹਾਇਸ਼ੀ ਬਲਾਕ ਵਿਚ ਦੋ ਮਕਾਨਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ।

ਪੁਲਸ ਨੇ ਬੁੱਧਵਾਰ ਨੂੰ ਕਿਹਾ ਕਿ ਬਾਇਲਰ ਦਾ ਇੱਕ ਵੱਡਾ ਹਿੱਸਾ ਹਵਾ ਵਿਚ ਉੱਡ ਗਿਆ ਅਤੇ ਤਕਰੀਬਨ 250 ਗਜ਼ ਦੀ ਦੂਰੀ 'ਤੇ ਜਾ ਡਿੱਗਾ ਜਿਸ ਨਾਲ ਉਦਯੋਗਿਕ ਇਕਾਈਆਂ ਅਤੇ ਰਿਹਾਇਸ਼ੀ ਸਹੂਲਤਾਂ ਨੂੰ ਨੁਕਸਾਨ ਪਹੁੰਚਿਆ। ਬਚਾਅ ਅਧਿਕਾਰੀਆਂ ਦੇ ਮੁਤਾਬਕ, ਮਲਬੇ ਵਿੱਚੋਂ ਅੱਠ ਲਾਸ਼ਾਂ ਬਾਹਰ ਕੱਢੀਆਂ ਗਈਆਂ ਜਦਕਿ 30 ਜ਼ਖਮੀ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ। ਇੱਕ ਬਚਾਅ ਅਧਿਕਾਰੀ ਨੇ ਦੱਸਿਆ, “ਧਮਾਕਾ ਬਰਫ ਫੈਕਟਰੀ ਵਿਚ ਡਰੱਮ ਵਿਚ ਕੁਝ ਰਸਾਇਣਾਂ ਦੀ ਮੌਜੂਦਗੀ ਕਾਰਨ ਸ਼ਕਤੀਸ਼ਾਲੀ ਹੋ ਗਿਆ ਸੀ।'' ਪੁਲਸ ਨੇ ਦੱਸਿਆ ਕਿ ਫੈਕਟਰੀ ਮਾਲਕ ਆਪਣੇ ਪਰਿਵਾਰ ਨਾਲ ਕੈਨੇਡਾ ਵਿੱਚ ਰਹਿੰਦਾ ਹੈ।


author

Vandana

Content Editor

Related News