ਪਾਕਿਸਤਾਨ: ਗਵਾਦਰ ''ਚ ਸੈਂਕੜੇ ਬੱਚਿਆਂ ਨੇ ਬੁਨਿਆਦੀ ਅਧਿਕਾਰਾਂ ਦੇ ਸਮਰਥਨ ''ਚ ਕੀਤਾ ਪ੍ਰਦਰਸ਼ਨ

Tuesday, Nov 23, 2021 - 12:56 PM (IST)

ਗਵਾਦਰ (ਬਿਊਰੋ): ਬੁਨਿਆਦੀ ਅਧਿਕਾਰਾਂ ਲਈ ਇਕ ਹਫ਼ਤੇ ਤੋਂ ਬੰਦਰਗਾਹ ਸ਼ਹਿਰ ਵਿਚ ਧਰਨਾ ਦੇ ਰਹੇ ਗਵਾਦਰ ਦੇ ਲੋਕਾਂ ਨਾਲ ਇਕਜੁੱਟਤਾ ਦਿਖਾਉਣ ਲਈ ਸੈਂਕੜੇ ਬੱਚੇ ਐਤਵਾਰ ਨੂੰ ਸੜਕਾਂ 'ਤੇ ਉਤਰ ਆਏ। ਬੱਚਿਆਂ ਨੇ “ਗਵਾਦਰ ਨੂੰ ਹੱਕ ਦਿਓ” ਦੀਆਂ ਮੰਗਾਂ ਵਾਲੀਆਂ ਤਖ਼ਤੀਆਂ ਫੜੀਆਂ ਹੋਈਆਂ ਸਨ ਅਤੇ ਉਹਨਾਂ ਨੇ ਸ਼ਹਿਰ ਦੀਆਂ ਵੱਖ-ਵੱਖ ਸੜਕਾਂ ’ਤੇ ਮਾਰਚ ਕੀਤਾ ਅਤੇ ਬਾਅਦ ਵਿੱਚ ਮੁੱਖ ਧਰਨੇ ਵਿੱਚ ਸ਼ਾਮਲ ਹੋ ਗਏ।

ਇਸ ਮੌਕੇ ਰੈਲੀ ਦੀ ਅਗਵਾਈ ਕਰ ਰਹੇ ਮੌਲਾਨਾ ਹਿਦਾਇਤ ਉੱਲਾ ਬਲੋਚ ਨੇ ਗਵਾਦਰ ਅਤੇ ਮਕਰਾਨ ਦੇ ਚੁਣੇ ਹੋਏ ਨੁਮਾਇੰਦਿਆਂ ਦੀ ਆਲੋਚਨਾ ਕੀਤੀ ਅਤੇ ਉਨ੍ਹਾਂ ਨੂੰ ਧਰਨੇ ਵਿੱਚ ਸ਼ਾਮਲ ਹੋਣ ਜਾਂ ਵਿਧਾਨ ਸਭਾ ਤੋਂ ਅਸਤੀਫਾ ਦੇਣ ਲਈ ਕਿਹਾ ਕਿਉਂਕਿ ਉਹ ਉਨ੍ਹਾਂ ਦੀ ਨੁਮਾਇੰਦਗੀ ਲਈ ਚੁਣੇ ਗਏ ਸਨ।ਉਨ੍ਹਾਂ ਨੇ ਕਿਹਾ ਕਿ ਜਿਹੜੇ ਨੁਮਾਇੰਦਿਆਂ ਨੇ ਆਪਣੇ ਹਲਕੇ ਦਾ ਦੌਰਾ ਨਹੀਂ ਕੀਤਾ, ਉਨ੍ਹਾਂ ਦੇ ਨਾਂ ਲਾਪਤਾ ਵਿਅਕਤੀਆਂ ਦੀ ਸੂਚੀ ਵਿੱਚ ਸ਼ਾਮਲ ਕੀਤੇ ਜਾਣ।ਮੌਲਾਨਾ ਬਲੋਚ ਨੇ ਕਿਹਾ ਕਿ ਵੱਖ-ਵੱਖ ਸੁਰੱਖਿਆ ਏਜੰਸੀਆਂ ਦੀ ਤਾਇਨਾਤੀ ਦੇ ਬਾਵਜੂਦ, ਸੈਂਕੜੇ ਗੈਰ-ਕਾਨੂੰਨੀ ਟਰਾਲਰ ਬਲੋਚਿਸਤਾਨ ਦੇ ਪਾਣੀਆਂ ਵਿਚ ਗੈਰ-ਕਾਨੂੰਨੀ ਮੱਛੀਆਂ ਫੜਨ ਵਿਚ ਸ਼ਾਮਲ ਹਨ, ਜਿਸ ਨਾਲ ਸਥਾਨਕ ਮਛੇਰੇ ਰੋਜ਼ੀ-ਰੋਟੀ ਤੋਂ ਵਾਂਝੇ ਹਨ।

ਪੜ੍ਹੋ ਇਹ ਅਹਿਮ ਖਬਰ -ਕਰਤਾਰਪੁਰ ਲਾਂਘਾ ਖੁੱਲ੍ਹਣ ਨਾਲ 73 ਸਾਲ ਬਾਅਦ ਮਿਲੇ ਦੋ 'ਦੋਸਤ', ਅੱਖਾਂ ਹੋਈਆਂ ਨਮ 

ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਕਿਹਾ ਕਿ ਉਹ ਗੈਰ-ਕਾਨੂੰਨੀ ਮੱਛੀ ਫੜਨ ਨੂੰ ਤੁਰੰਤ ਰੋਕਣ ਲਈ ਕਦਮ ਚੁੱਕਣ ਅਤੇ ਸੂਬੇ ਦੇ ਸਾਰੇ ਸ਼ਰਾਬ ਦੇ ਸਟੋਰਾਂ ਨੂੰ ਸੀਲ ਕਰਨ ਨਹੀਂ ਤਾਂ ਲੋਕ ਉਹਨਾਂ ਨੂੰ ਤਬਾਹ ਕਰ ਦੇਣਗੇ। ਉਹਨਾਂ ਨੇ ਸਾਰੇ ਗਾਇਬ ਹੋਏ ਲੋਕਾਂ ਦੀ ਬਰਾਮਦਗੀ ਦੀ ਮੰਗ ਕੀਤੀ ਅਤੇ ਕਿਹਾ ਕਿ ਜੇਕਰ ਉਹ ਕਿਸੇ ਅਪਰਾਧ ਵਿੱਚ ਸ਼ਾਮਲ ਹਨ ਤਾਂ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਚਾਹੀਦਾ ਹੈ।ਮੌਲਾਨਾ ਬਲੋਚ ਨੇ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਨਾ ਮੰਨੀਆ ਗਈਆਂ ਤਾਂ ਅਸੀਂ 127 ਦਿਨਾਂ ਤੱਕ ਧਰਨਾ ਜਾਰੀ ਰੱਖਾਂਗੇ ਤਾਂਜੋ ਇਮਰਾਨ ਖਾਨ ਦਾ 126 ਦਿਨਾਂ ਤੱਕ ਧਰਨਾ ਦੇਣ ਦਾ ਰਿਕਾਰਡ ਤੋੜਿਆ ਜਾ ਸਕੇ।


Vandana

Content Editor

Related News