ਪਾਕਿ : ਹਿੰਦੂ ਕੁੜੀ ਦੀ ਮੌਤ ਦੇ ਮਾਮਲੇ ''ਚ 2 ਵਿਦਿਆਰਥੀ ਹਿਰਾਸਤ ''ਚ

Friday, Sep 20, 2019 - 12:23 PM (IST)

ਪਾਕਿ : ਹਿੰਦੂ ਕੁੜੀ ਦੀ ਮੌਤ ਦੇ ਮਾਮਲੇ ''ਚ 2 ਵਿਦਿਆਰਥੀ ਹਿਰਾਸਤ ''ਚ

ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਦੇ ਸਿੰਧ ਸੂਬੇ ਵਿਚ ਬੀਤੇ ਦਿਨੀਂ ਇਕ ਡੈਂਟਲ ਕਾਲਜ ਦੇ ਹੋਸਟਲ ਵਿਚ ਹਿੰਦੂ ਕੁੜੀ ਨਿਮਿਰਤਾ ਚੰਦਾਨੀ ਮ੍ਰਿਤਕ ਪਾਈ ਗਈ ਸੀ। ਉਸ ਦੀ ਹੱਤਿਆ ਦੇ ਸ਼ੱਕ ਵਿਚ ਪੁਲਸ ਨੇ ਦੋ ਵਿਦਿਆਰਥੀਆਂ ਨੂੰ ਹਿਰਾਸਤ ਵਿਚ ਲਿਆ ਹੈ। ਲਰਕਾਨਾ ਜ਼ਿਲੇ ਵਿਚ ਬੀਬਾ ਆਸਿਫਾ ਡੈਂਟਲ ਕਾਲਜ ਵਿਚ ਫਾਈਨਲ ਯੀਅਰ ਦੀ ਵਿਦਿਆਰਥਣ ਨਿਮਿਰਤਾ ਚੰਦਾਨੀ ਨੂੰ ਸੋਮਵਾਰ ਨੂੰ ਉਸ ਦੀਆਂ ਸਹੇਲੀਆਂ ਨੇ ਬਿਸਤਰ 'ਤੇ ਮ੍ਰਿਤਕ ਪਾਇਆ ਸੀ। ਉਸ ਦੇ ਗੱਲੇ ਵਿਚ ਰੱਸੀ ਬੰਨ੍ਹੀ ਹੋਈ ਸੀ। 

ਜੀਓ ਨਿਊਜ਼ ਦੀ ਰਿਪੋਰਟ ਮੁਤਾਬਕ ਪੁਲਸ ਨੇ ਨਿਮਿਰਤਾ ਦੇ ਮੋਬਾਈਲ ਫੋਨ ਦੇ ਕਾਲ ਡਾਟਾ ਦੀ ਪੜਤਾਲ ਕਰਨ ਦੇ ਬਾਅਦ ਦੋ ਸ਼ੱਕੀਆਂ ਨੂੰ ਹਿਰਾਸਤ ਵਿਚ ਲਿਆ ਹੈ, ਜੋ ਉਸ ਦੇ ਸਾਥੀ ਹਨ। ਉਨ੍ਹਾਂ ਦੀ ਪਛਾਣ ਮੇਹਰਾਨ ਅਤੇ ਅਲੀਸ਼ਾਨ ਦੇ ਤੌਰ 'ਤੇ ਹੋਈ ਹੈ। ਨਿਮਿਰਤਾ ਦਾ ਕਮਰਾ ਅੰਦਰੋਂ ਬੰਦ ਸੀ। ਪੁਲਸ ਹੁਣ ਤੱਕ ਇਹ ਤੈਅ ਨਹੀਂ ਕਰ ਪਾਈ ਹੈ ਕਿ ਉਸ ਨੇ ਖੁਦਕੁਸ਼ੀ ਕੀਤੀ ਸੀ ਜਾਂ ਫਿਰ ਉਸ ਦੀ ਹੱਤਿਆ ਕਰ ਦਿੱਤੀ ਗਈ। ਉਹ ਘੋਟਕੀ ਜ਼ਿਲੇ ਦੀ ਰਹਿਣ ਵਾਲੀ ਸੀ।

ਏਜੰਸੀ ਮੁਤਾਬਕ ਨਿਮਿਰਤਾ ਦੇ ਕਮਰੇ ਵਿਚੋਂ ਕਈ ਤਸਵੀਰਾਂ ਅਤੇ ਹੋਰ ਚੀਜ਼ਾਂ ਜਿਵੇਂ ਪ੍ਰੀਖਿਆ ਦਾਖਲਾ ਪੱਤਰ ਮਿਲੇ ਹਨ। ਸੰਭਾਵਿਤ ਸੁਰਾਗ ਲਈ ਨਿਮਿਰਤਾ ਦੇ ਲੈਪਟਾਪ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਸਿੰਧ ਸਰਕਾਰ ਨੇ ਨਾਗਰਿਕ ਸਮਾਜ ਦੇ ਮੈਂਬਰਾਂ ਦੇ ਦਬਾਅ ਦੇ ਬਾਅਦ ਬੁੱਧਵਾਰ ਨੂੰ ਲਰਕਾਨਾ ਦੀ ਸੈਸ਼ਨ ਅਦਾਲਤ ਨੂੰ ਵਿਦਿਆਰਥਣ ਦੀ ਮੌਤ ਦੀ ਨਿਆਂਇਕ ਜਾਂਚ ਦੀ ਅਪੀਲ ਕੀਤੀ ਸੀ।


author

Vandana

Content Editor

Related News