ਪਾਕਿ : ਅਗਵਾ ਕੀਤੀ ਹਿੰਦੂ ਬੱਚੀ ਦੇ ਘਰ ਨੂੰ ਲਾਈ ਅੱਗ, ਪਿਤਾ ਨੇ ਦਿੱਤੀ ਖੁਦਕੁਸ਼ੀ ਦੀ ਧਮਕੀ

Monday, Mar 15, 2021 - 04:24 PM (IST)

ਪਾਕਿ : ਅਗਵਾ ਕੀਤੀ ਹਿੰਦੂ ਬੱਚੀ ਦੇ ਘਰ ਨੂੰ ਲਾਈ ਅੱਗ, ਪਿਤਾ ਨੇ ਦਿੱਤੀ ਖੁਦਕੁਸ਼ੀ ਦੀ ਧਮਕੀ

ਕਰਾਚੀ (ਬਿਊਰੋ): ਪਾਕਿਸਤਾਨ ਵਿਚ ਘੱਟ ਗਿਣਤੀਆਂ ਦੇ ਧਰਮ ਪਰਿਵਰਤਨ ਦੀ ਫੈਕਟਰੀ ਚਲਾਉਣ ਵਾਲੇ ਮੁਸਲਿਮ ਕੱਟੜਪੰਥੀ ਮੀਆਂ ਮਿੱਠੂ ਦੇ ਗੁੰਡਿਆਂ ਨੇ ਐਤਵਾਰ ਰਾਤ ਹਿੰਦੂ ਬੱਚੀ ਕਵਿਤਾ ਦੇ ਘਰ ਨੂੰ ਅੱਗ ਲਗਾ ਦਿੱਤੀ। ਇਸ ਤੋਂ ਪਹਿਲਾਂ ਮੁਸਲਿਮ ਕੱਟੜਪੰਥੀਆਂ ਨੇ ਕਵਿਤਾ ਨੂੰ ਅਗਵਾ ਕਰ ਲਿਆ ਸੀ ਅਤੇ ਮੀਆਂ ਮਿੱਠੂ ਨੇ ਉਸ ਦਾ ਜ਼ਬਰੀ ਧਰਮ ਪਰਿਵਰਤਨ ਕਰਾ ਦਿੱਤਾ ਸੀ। ਬੱਚੀ ਦੇ ਪਿਤਾ ਵੱਲੋਂ ਇਸ ਘਟਨਾ ਦਾ ਵਿਰੋਧ ਕੀਤਾ ਜਾ ਰਿਹਾ ਹੈ। ਹੁਣ ਉਹਨਾਂ ਦੇ ਘਰ ਨੂੰ ਅੱਗ ਲਗਾ ਦਿੱਤੀ ਗਈ ਹੈ। ਉੱਧਰ ਬੱਚੀ ਦੇ ਪਿਤਾ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਪਾਕਿਸਤਾਨ ਸਰਕਾਰ ਨੇ ਮੇਰੀ ਧੀ ਨੂੰ ਵਾਪਸ ਨਾ ਕਰਾਇਆ ਤਾਂ ਮੈਂ ਖੁਦ ਨੂੰ ਅੱਗ ਲਗਾ ਲਵਾਂਗਾ।

 

'ਦੀ ਰਾਈਜ਼ ਨਿਊਜ਼' ਮੁਤਾਬਕ ਬੱਚੀ ਦੇ ਅਗਵਾ ਕੀਤੇ ਜਾਣ ਦਾ ਵਿਰੋਧ ਕਰ ਰਹੇ ਪਿਤਾ ਦੇ ਘਰ ਨੂੰ ਅਣਪਛਾਤੇ ਲੋਕਾਂ ਨੇ ਅੱਗ ਲਗਾ ਦਿੱਤੀ। ਪਿਤਾ ਨੇ ਅਗਵਾ ਕੀਤੇ ਜਾਣ ਦੇ ਵਿਰੋਧ ਵਿਚ ਪ੍ਰਦਰਸ਼ਨ ਕੀਤਾ ਸੀ। ਬੱਚੀ ਦਾ ਧਰਮ ਪਰਿਵਰਤਨ ਕਰਾਉਣ ਵਾਲਾ ਮੀਆਂ ਮਿੱਠੂ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਬਹੁਤ ਖਾਸ ਹੈ। ਉਸ ਨੇ ਘੋਟਕੀ ਵਿਚ ਆਪਣੇ ਅੱਡੇ 'ਤੇ ਬੱਚੀ ਦਾ ਧਰਮ ਪਰਿਵਰਤਨ ਕਰਾਇਆ। ਇਸ ਦੌਰਾਨ ਵੱਡੀ ਗਿਣਤੀ ਵਿਚ ਲੋਕ ਮੌਜੂਦ ਸਨ।

PunjabKesari

26 ਦਿਨਾਂ ਵਿਚ ਅਗਵਾ ਹੋਈਆਂ 3 ਕੁੜੀਆਂ
ਇੱਥੇ ਦੱਸ ਦਈਏ ਕਿ ਪਾਕਿਸਤਾਨ ਵਿਚ ਰਹਿਣ ਵਾਲੇ ਹਿੰਦੂ, ਸਿੱਖ ਅਤੇ ਈਸਾਈ ਘੱਟ ਗਿਣਤੀਆਂ 'ਤੇ ਧਾਰਮਿਕ ਅੱਤਿਆਚਾਰ ਦੀਆਂ ਘਟਨਾਵਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ। ਧਰਮ ਪਰਿਵਰਤਨ ਲਈ ਬਦਨਾਮ ਸਿੰਧ ਸੂਬੇ ਵਿਚ ਪਿਛਲੇ 26 ਦਿਨਾਂ ਵਿਚ 3 ਕੁੜੀਆਂ ਨੂੰ ਕੱਟੜਪੰਥੀਆਂ ਵੱਲੋਂ ਅਗਵਾ ਕਰ ਕੇ ਜ਼ਬਰੀ ਇਸਲਾਮ ਕਬੂਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹਨਾਂ ਵਿਚੋਂ 2 ਕੁੜੀਆਂ ਨਾਬਾਲਗ ਹਨ।ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਧਰਮ ਪਰਿਵਰਤਨ ਦੀਆਂ ਇਹਨਾਂ ਘਟਨਾਵਾਂ 'ਤੇ ਚੁੱਪੀ ਬਣਾਏ ਹੋਏ ਹਨ। ਪੁਲਸ ਵੀ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਨਹੀਂ ਕਰ ਰਹੀ ਕਿਉਂਕਿ ਅਗਵਾ ਕੀਤੀਆਂ ਗਈਆਂ ਕੁੜੀਆਂ ਗਰੀਬ ਹਿੰਦੂ ਵਰਗ ਨਾਲ ਸਬੰਧਤ ਹਨ।

ਪੜ੍ਹੋ ਇਹ ਅਹਿਮ ਖਬਰ- ਪਾਕਿ : ਨਾਬਾਲਗ ਦੀ ਪੁਲਸ ਹਿਰਾਸਤ 'ਚ ਮੌਤ

ਦੀ ਰਾਈਜ਼ ਨਿਊਜ ਦੀ ਰਿਪੋਰਟ ਮੁਤਾਬਕ, ਆਰਤੀ ਮੇਘਵਾਰ ਨਾਮ ਦੀ ਨਾਬਾਲਗ ਹਿੰਦੂ ਕੁੜੀ ਨੂੰ ਦਾਹਰਕੀ ਤੋਂ ਅਗਵਾ ਕਰ ਲਿਆ ਗਿਆ ਸੀ। ਉੱਥੇ ਦੂਜੀ ਨਾਬਾਲਗ ਕੁੜੀ ਕਵਿਤਾ ਨੂੰ ਕਾਸ਼ਮੋਰ ਦੇ ਤੰਗਵਾਨੀ ਤੋਂ ਅਗਵਾ ਕੀਤਾ ਗਿਆ ਸੀ। ਤੀਜੀ ਕੁੜੀ ਰੀਨਾ ਮੇਘਵਾਰ ਨੂੰ 13 ਫਰਵਰੀ ਨੂੰ ਅਗਵਾ ਕੀਤਾ ਗਿਆ ਸੀ ਅਤੇ ਫਿਰ ਦਾਦੂ ਵਿਚ ਇਕ ਵੱਡੀ ਉਮਰ ਦੇ ਵਿਅਕਤੀ ਨਾਲ ਉਸ ਦਾ ਵਿਆਹ ਕਰ ਦਿੱਤਾ ਗਿਆ। ਰੀਨਾ ਮੇਘਵਾਰ ਦੇ ਚਾਚਾ ਹਮੀਰ ਨੇ ਦੱਸਿਆ ਕਿ ਉਹਨਾਂ ਨੇ ਕਈ ਅਧਿਕਾਰੀਆਂ ਨੂੰ ਇਸ ਮਾਮਲੇ ਵਿਚ ਸ਼ਿਕਾਇਤ ਕੀਤੀ ਹੈ ਪਰ ਕੋਈ ਫਾਇਦਾ ਨਹੀਂ ਹੋਇਆ। 

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ : ਸਕਾਈਡਾਈਵਿੰਗ ਮੁਕਾਬਲੇ ਦੌਰਾਨ ਨੌਜਵਾਨ ਦੀ ਮੌਤ

ਹਮੀਰ ਨੇ ਦੱਸਿਆ ਕਿ ਉਹਨਾਂ 'ਤੇ ਕੁੜੀ ਨਾਲ ਮਿਲਣ ਲਈ ਦਬਾਅ ਬਣਾਇਆ ਜਾ ਰਿਹਾ ਹੈ ਤਾਂ ਜੋ ਧਾਰਮਿਕ ਮੌਲਵੀ ਮੀਡੀਆ ਸਾਹਮਣੇ ਇਹ ਸਾਬਤ ਕਰ ਸਕੇ ਕਿ ਕੁੜੀ ਆਪਣੀ ਮਰਜ਼ੀ ਨਾਲ ਆਈ ਹੈ। ਉਹਨਾਂ ਨੇ ਇਹ ਵੀ ਦੋਸ਼ ਲਗਾਇਆ ਕਿ ਜਿਹੜਾ ਵਿਅਕਤੀ ਕੁੜੀ ਨੂੰ ਅਗਵਾ ਕਰਦਾ ਹੈ ਅਤੇ ਜਿਹੜਾ ਮੌਲਵੀ ਨਿਕਾਹ ਕਰਾਉਂਦਾ ਹੈ ਉਹਨਾਂ ਦੋਹਾਂ ਨੂੰ ਕਾਫੀ ਪੈਸਾ ਮਿਲਦਾ ਹੈ। ਆਰਤੀ ਮੇਘਵਾਰ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਹਨਾਂ ਨੂੰ ਪ੍ਰਸ਼ਾਸਨ ਵੱਲੋ ਵਾਅਦਾ ਕੀਤਾ ਗਿਆ ਹੈ ਕਿ ਕੁੜੀ ਨੂੰ ਉਹਨਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ ਪਰ ਇੰਨੇ ਦਿਨ ਬੀਤ ਜਾਣ ਦੇ ਬਾਵਜੂਦ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ ਹੈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News