ਪਾਕਿ : ਸਾਬਕਾ ਪੀ.ਐੱਮ. ਸ਼ਾਹਿਦ ਖਾਕਾਨ ਅੱਬਾਸੀ ਨੇ PML-N ਅਹੁਦੇ ਤੋਂ ਦਿੱਤਾ ਅਸਤੀਫ਼ਾ
Wednesday, Feb 01, 2023 - 01:26 PM (IST)
ਇਸਲਾਮਾਬਾਦ (ਏਐਨਆਈ): ਸਾਬਕਾ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਨੇ ਬੁੱਧਵਾਰ ਨੂੰ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐਮਐਲ-ਐਨ) ਦੇ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਏਆਰਵਾਈ ਨਿਊਜ਼ ਨੇ ਸੂਤਰਾਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਗਈ।ਅੱਬਾਸੀ ਜੋ ਪੀਐਮਐਲ-ਐਨ ਦੇ ਚੋਟੀ ਦੇ ਨੇਤਾਵਾਂ ਵਿੱਚੋਂ ਇੱਕ ਹੈ ਅਤੇ ਉਹਨਾਂ ਨੂੰ ਨਵਾਜ਼ ਸ਼ਰੀਫ਼ ਨੂੰ ਪਨਾਮਾ ਪੇਪਰਜ਼ ਸਕੈਂਡਲ ਵਿੱਚ ਅਦਾਲਤ ਦੁਆਰਾ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਪ੍ਰਧਾਨ ਮੰਤਰੀ ਦਾ ਅਹੁਦਾ ਸੌਂਪਿਆ ਗਿਆ ਸੀ।
ਉਨ੍ਹਾਂ ਅੱਜ ਸੱਤਾਧਾਰੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਸੀਨੀਅਰ ਮੀਤ ਪ੍ਰਧਾਨ ਵਜੋਂ ਆਪਣਾ ਅਸਤੀਫ਼ਾ ਪਾਰਟੀ ਪ੍ਰਧਾਨ ਨੂੰ ਭੇਜ ਦਿੱਤਾ।
ਜੀਓ ਨਿਊਜ਼ ਨੇ ਦੱਸਿਆ ਕਿ ਜਦੋਂ ਸੰਪਰਕ ਕੀਤਾ ਗਿਆ ਤਾਂ ਅੱਬਾਸੀ ਨੇ ਆਪਣੇ ਅਸਤੀਫੇ ਬਾਰੇ ਮੀਡੀਆ ਨੂੰ ਕੋਈ ਬਿਆਨ ਦੇਣ ਤੋਂ ਇਨਕਾਰ ਕਰ ਦਿੱਤਾ।ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਸੂਤਰਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ, ਜੋ ਪੀਐੱਮਐੱਲ-ਐੱਨ ਦੇ ਪ੍ਰਧਾਨ ਵੀ ਹਨ, ਵੱਲੋਂ ਮਰੀਅਮ ਨਵਾਜ਼ ਨੂੰ ਪਾਰਟੀ ਦਾ ਮੁੱਖ ਪ੍ਰਬੰਧਕ ਅਤੇ ਸੀਨੀਅਰ ਮੀਤ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਅੱਬਾਸੀ ਨੇ ਅਸਤੀਫ਼ਾ ਦੇਣ ਦਾ ਫ਼ੈਸਲਾ ਕੀਤਾ।ਇਸ ਨਿਯੁਕਤੀ ਨਾਲ ਮਰੀਅਮ ਆਪਣੇ ਪਿਤਾ ਨਵਾਜ਼ ਸ਼ਰੀਫ ਅਤੇ ਚਾਚਾ ਸ਼ਹਿਬਾਜ਼ ਸ਼ਰੀਫ, ਜੋ ਮੌਜੂਦਾ ਪ੍ਰਧਾਨ ਮੰਤਰੀ ਹਨ, ਤੋਂ ਬਾਅਦ ਪਾਰਟੀ ਦੀ ਤੀਜੀ ਸਭ ਤੋਂ ਸ਼ਕਤੀਸ਼ਾਲੀ ਹਸਤੀ ਬਣ ਗਈ।
ਪੜ੍ਹੋ ਇਹ ਅਹਿਮ ਖ਼ਬਰ-ਪੁਲਸ ਲਾਈਨ 'ਤੇ ਹਮਲੇ ਮਗਰੋਂ KPK ਪੁਲਸ ਦਾ ਵੱਡਾ ਬਿਆਨ ਆਇਆ ਸਾਹਮਣੇ
ਪਾਰਟੀ ਦੇ ਇਕ ਹੋਰ ਨੇਤਾ, ਜਿਸ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਦਿ ਨਿਊਜ਼ ਇੰਟਰਨੈਸ਼ਨਲ ਨਾਲ ਗੱਲ ਕੀਤੀ, ਨੇ ਇਸ ਫ਼ੈਸਲੇ 'ਤੇ ਅਫਸੋਸ ਜਤਾਉਂਦੇ ਹੋਏ ਕਿਹਾ ਕਿ "ਸਿਰਫ ਸ਼ਰੀਫ ਪਰਿਵਾਰ ਜਾਂ ਉਨ੍ਹਾਂ ਦੇ ਨਜ਼ਦੀਕੀ ਲੋਕਾਂ ਨੂੰ ਹਰ ਪ੍ਰਮੁੱਖ ਪਾਰਟੀ ਜਾਂ ਸਰਕਾਰੀ ਅਹੁਦੇ 'ਤੇ ਰੱਖਣ ਦਾ ਪਹਿਲਾ ਅਧਿਕਾਰ ਹੈ"।ਸੂਤਰਾਂ ਨੇ ਕਿਹਾ ਕਿ ''ਸ਼ਾਹਿਦ ਖਾਕਾਨ ਦੇ ਲੰਬੇ ਸਮੇਂ ਤੋਂ ਪਾਰਟੀ ਦੀਆਂ ਨੀਤੀਆਂ ਨਾਲ ਗੰਭੀਰ ਮਤਭੇਦ ਸਨ।ਖਾਸ ਤੌਰ 'ਤੇ ਅੱਬਾਸੀ ਨੇ ਪੀਡੀਐਮ ਦੁਆਰਾ ਅਵਿਸ਼ਵਾਸ ਦੇ ਵੋਟ ਨਾਲ ਇਮਰਾਨ ਖਾਨ ਦੀ ਸਰਕਾਰ ਨੂੰ ਹਟਾਏ ਜਾਣ ਤੋਂ ਬਾਅਦ ਸ਼ਹਿਬਾਜ਼ ਸ਼ਰੀਫ ਕੈਬਨਿਟ ਵਿੱਚ ਕੋਈ ਮੰਤਰਾਲਾ ਜਾਂ ਹੋਰ ਦਫਤਰ ਸਵੀਕਾਰ ਨਾ ਕਰਨ ਦਾ ਫ਼ੈਸਲਾ ਕੀਤਾ ਸੀ।ਸੂਤਰਾਂ ਮੁਤਾਬਕ ਉਹ ਸਾਬਕਾ ਵਿੱਤ ਮੰਤਰੀ ਮਿਫਤਾਹ ਇਸਮਾਈਲ ਨਾਲ ਪੀਐੱਮਐੱਲ-ਐੱਨ ਦੇ ਵਤੀਰੇ ਤੋਂ ਵੀ ਨਿਰਾਸ਼ ਸਨ।ਪੀਐਮਐਲ-ਐਨ ਦੇ ਸੂਤਰਾਂ ਅਨੁਸਾਰ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੂੰ ਪਾਰਟੀ ਦੇ ਦਫਤਰ ਤੋਂ ਅੱਬਾਸੀ ਦਾ ਅਸਤੀਫਾ ਮਿਲ ਗਿਆ ਹੈ ਪਰ ਅਜੇ ਤੱਕ ਇਸ ਨੂੰ ਸਵੀਕਾਰ ਨਹੀਂ ਕੀਤਾ ਗਿਆ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।