ਹਿੰਦੂ ਵਿਰੋਧੀ ਟਿੱਪਣੀਆਂ ਕਾਰਨ ਪਾਕਿ ਮੰਤਰੀ ਵਿਰੁੱਧ ਕਾਰਵਾਈ

Tuesday, Mar 05, 2019 - 02:53 PM (IST)

ਹਿੰਦੂ ਵਿਰੋਧੀ ਟਿੱਪਣੀਆਂ ਕਾਰਨ ਪਾਕਿ ਮੰਤਰੀ ਵਿਰੁੱਧ ਕਾਰਵਾਈ

ਇਸਲਾਮਾਬਾਦ (ਵਾਰਤਾ)— ਪਾਕਿਸਤਾਨ ਵਿਚ ਪੰਜਾਬ ਸੂਬੇ ਦੇ ਸੂਚਨਾ ਮੰਤਰੀ ਫਯਾਜ਼ ਅਲ ਹਸਨ ਨੇ ਹਿੰਦੂ ਭਾਈਚਾਰੇ ਵਿਰੁੱਧ ਟਿੱਪਣੀ ਕੀਤੀ। ਦੇਸ਼ ਦੀ ਸਰਕਾਰ ਨੇ ਫਯਾਜ਼ ਅਲ ਹਸਨ ਦੀ ਟਿੱਪਣੀ ਨੂੰ ਇਤਰਾਜ਼ਯੋਗ ਕਰਾਰ ਦਿੰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੀਆਂ ਟਿੱਪਣੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। 

ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਵਿਸ਼ੇਸ਼ ਸਹਾਇਕ ਹੱਕ ਨੇ ਟਵੀਟ ਕੀਤਾ,''ਪੰਜਾਬ ਸੂਬੇ ਦੇ ਮੰਤਰੀ ਵੱਲੋਂ ਹਿੰਦੂ ਭਾਈਚਾਰੇ ਦੇ ਅਪਮਾਨ ਅਤੇ ਇਤਰਾਜ਼ਯੋਗ ਟਿੱਪਣੀਆਂ ਨੂੰ ਲੈ ਕੇ ਉਨ੍ਹਾਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਗਈ ਹੈ। ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ (ਪੀ.ਟੀ.ਆਈ.) ਸਰਕਾਰ ਦੇ ਕਿਸੇ ਸੀਨੀਅਰ ਮੈਂਬਰ ਜਾਂ ਕਿਸੇ ਦੀ ਵੀ ਅਪਮਾਨਜਨਕ ਟਿੱਪਣੀ ਨੂੰ ਬਰਦਾਸ਼ਤ ਨਹੀਂ ਕਰੇਗੀ। ਮੁੱਖ ਮੰਤਰੀ ਨਾਲ ਚਰਚਾ ਕਰਨ ਦੇ ਬਾਅਦ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।'' 

 

ਪੀ.ਟੀ.ਆਈ. ਨੇਤਾ ਨੇ ਦੋ ਕੇਂਦਰੀ ਮੰਤਰੀਆਂ ਸ਼ਿਰੀਨ ਮਜ਼ਾਰੀ ਅਤੇ ਅਸਦ ਉਮਰ ਵੱਲੋਂ ਸਬੰਧਤ ਮਾਮਲੇ ਦੀ ਨਿੰਦਾ ਕੀਤੇ ਜਾਣ ਦੇ ਬਾਅਦ ਇਹ ਐਲਾਨ ਕੀਤਾ।

 


author

Vandana

Content Editor

Related News