ਪਾਕਿ : ਈ.ਟੀ.ਪੀ.ਬੀ. ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਅਦਾਲਤ ''ਚ ਚੁਣੌਤੀ

Wednesday, May 01, 2019 - 01:45 PM (IST)

ਪਾਕਿ : ਈ.ਟੀ.ਪੀ.ਬੀ. ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਅਦਾਲਤ ''ਚ ਚੁਣੌਤੀ

ਇਸਲਾਮਾਬਾਦ (ਏਜੰਸੀ)— ਡਾਕਟਰ ਅਮੀਰ ਅਹਿਮਦ ਦੀ ਪਾਕਿਸਤਾਨ ਦੇ ਈਵੈਕਿਊ ਟਰੱਸਟ ਪ੍ਰੋਪਰਟੀ ਬੋਰਡ (ETPB) ਦੇ ਪ੍ਰਧਾਨ ਦੇ ਰੂਪ ਵਿਚ ਚੋਣ ਰੱਦ ਕਰਨ ਦੀ ਮੰਗ ਕਾਰਨ ਵਿਵਾਦ ਦੀ ਸਥਿਤੀ ਬਣੀ ਹੋਈ ਹੈ। ਅਦਾਲਤ ਵਿਚ ਇਹ ਮੰਗ ਸੀਨੀਅਰ ਦਾਅਵੇਦਾਰ ਮੇਜਰ ਜਨਰਲ ਮੁਹੰਮਦ ਸਾਦ ਖੱਟਕ ਵੱਲੋਂ ਕੀਤੀ ਗਈ। ਇੱਥੇ ਦੱਸ ਦਈਏ ਕਿ ਨਵੇਂ ਪ੍ਰਧਾਨ ਦੀ ਨਿਯੁਕਤੀ ਨੂੰ ਚੁਣੌਤੀ ਦੇਣ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੀ 550ਵੀਂ ਜਯੰਤੀ ਸਬੰਧੀ ਈ.ਟੀ.ਪੀ.ਬੀ. ਵੱਲੋਂ ਆਯੋਜਿਤ ਪ੍ਰੋਗਰਾਮਾਂ 'ਤੇ ਅਸਰ ਪੈ ਸਕਦਾ ਹੈ। 

ਸਾਦ ਨੇ ਇਕ ਸਮਾਚਾਰ ਏਜੰਸੀ ਨੂੰ ਦੱਸਿਆ ਕਿ ਪ੍ਰਧਾਨ ਅਹੁਦੇ ਲਈ ਤਿੰਨ ਸੂਚੀਬੱਧ ਉਮੀਦਵਾਰਾਂ ਦੀ ਸੂਚੀ ਵਿਚ ਉਹ ਸਿਖਰ 'ਤੇ ਸੀ। ਉਨ੍ਹਾਂ ਦੱਸਿਆ ਕਿ ਉਹ 154 ਉਮੀਦਵਾਰ ਵਿਚੋਂ ਇੰਟਰਵਿਊ ਲਈ ਬੁਲਾਏ ਗਏ 10 ਉਮੀਦਵਾਰਾਂ ਵਿਚੋਂ ਪ੍ਰਧਾਨ ਅਹੁਦੇ ਲਈ ਚੁਣੇ ਗਏ ਤਿੰਨ ਸੂਚੀਬੱਧ ਉਮੀਦਵਾਰਾਂ ਦੀ ਸੂਚੀ ਵਿਚ ਸਿਖਰ 'ਤੇ ਸਨ। ਇਨ੍ਹਾਂ ਉਮੀਦਵਾਰਾਂ ਨੇ ਜਨਵਰੀ 2019 ਵਿਚ ਵਿਗਿਆਪਨ ਦੇ ਤਹਿਤ ਨੌਕਰੀ ਲਈ ਐਪਲੀਕੇਸ਼ਨ ਦਿੱਤੀ ਸੀ। ਸਾਦ ਨੇ ਦਾਅਵਾ ਕੀਤਾ,''ਲਿਸਟ ਵਿਚ ਸਿਖਰ 'ਤੇ ਹੋਣ ਦੇ ਬਾਵਜੂਦ ਮੇਰੀ ਯੋਗਤਾ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਅਤੇ ਅਮੀਰ ਅਹਿਮਦ ਨੂੰ ਈ.ਟੀ.ਪੀ.ਬੀ. ਦਾ ਪ੍ਰਧਾਨ ਨਿਯੁਕਤ ਕਰ ਦਿੱਤਾ ਗਿਆ।'' 

ਜ਼ਿਕਰਯੋਗ ਹੈ ਕਿ ਈ.ਟੀ.ਪੀ.ਬੀ. ਦੇ ਸਾਬਕਾ ਪ੍ਰਧਾਨ ਫਾਰੂਕ ਉਲ ਸਾਦਿਕ ਨੂੰ ਫਰਵਰੀ 2018 ਵਿਚ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਉਦੋਂ ਤੋਂ ਇਹ ਅਹੁਦਾ ਖਾਲੀ ਪਿਆ ਹੋਇਆ ਸੀ। ਪਾਕਿਸਤਾਨ ਦੇ ਇਕ ਹਿੰਦੂ ਮੈਂਬਰ ਨੈਸ਼ਨਲ ਅਸੈਂਬਲੀ ਦੇ ਰਮੇਸ਼ ਕੁਮਾਰ ਵੰਕਵਾਨੀ ਵੀ ਇਸ ਅਹੁਦੇ ਦੇ ਦਾਅਵੇਦਾਰਾਂ ਵਿਚੋਂ ਇਕ ਸਨ। ਪਾਕਿ ਫੌਜ ਦੇ ਸਾਬਕਾ ਪ੍ਰਮੁੱਖ ਜਨਰਲ ਸਾਦ ਜੋ ਅੱਗੇ ਈ.ਟੀ.ਪੀ.ਬੀ. ਦੇ ਪ੍ਰਧਾਨ ਬਣਨ ਦੀ ਇੱਛਾ ਰੱਖਦੇ ਹਨ ਨੇ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਆਪਣੇ ਕੁਝ ਮੰਤਰੀਆਂ ਦੇ ਦਬਾਅ ਹੇਠ ਇਸ ਮਾਮਲੇ ਵਿਚ ਕੋਈ ਫੈਸਲਾ ਨਹੀਂ ਲਿਆ। 

ਹਾਲਾਂਕਿ ਜਦੋਂ ਅਮੀਰ ਅਹਿਮਦ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਦੇ ਬਾਰੇ ਵਿਚ ਕੁਝ ਵੀ ਨਿੱਜੀ ਨਹੀਂ ਹੈ। ਮੇਰੀ ਨਿਯੁਕਤੀ ਦਾ ਫੈਸਲਾ ਨਿਯੁਕਤੀ ਅਥਾਰਿਟੀ ਨੇ ਲਿਆ ਸੀ। ਸੂਬਾਈ ਅਸੈਂਬਲੀ ਵਿਚ ਮੁਲਤਾਨ ਤੋਂ ਪਾਕਿਸਤਾਨ ਦੇ ਸਿੱਖ ਮੈਂਬਰ (ਐੱਮ.ਪੀ.ਏ.) ਅਤੇ ਮਨੁੱਖੀ ਅਧਿਕਾਰ ਮੰਤਰਾਲੇ ਦੇ ਸੰਸਦ ਸਕੱਤਰ, ਪੰਜਾਬ ਮੋਹਿੰਦਰਪਾਲ ਸਿੰਘ ਨੇ ਅਮੀਰ ਅਹਿਮਦ ਦੀ ਅਗਵਾਈ ਵਿਚ ਭਰੋਸਾ ਜ਼ਾਹਰ ਕੀਤਾ। ਉਨ੍ਹਾਂ ਨੇ ਦੱਸਿਆ ਕਿ ਅਮੀਰ ਦੀ ਪ੍ਰਧਾਨਗੀ ਹੇਠ ਈ.ਟੀ.ਪੀ.ਬੀ. ਦੀ ਪਹਿਲੀ ਮੀਟਿੰਗ 2 ਮਈ ਨੂੰ ਹੋਣੀ ਸੀ।


author

Vandana

Content Editor

Related News