ਪਾਕਿ : ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ EC ਨੇ ਭੇਜਿਆ ਨੋਟਿਸ

Wednesday, Mar 17, 2021 - 03:01 PM (IST)

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਦੇ ਚੋਣ ਕਮਿਸ਼ਨ (EC) ਨੇ ਦੇਸ਼ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਅਗਵਾਈ ਵਾਲੀ ਤਹਿਰੀਕ-ਏ-ਇਨਸਾਫ ਪਾਰਟੀ ਅਤੇ ਉਸ ਦੀ ਆਪਣੀ ਜਾਂਚ ਕਮੇਟੀ ਨੂੰ ਨੋਟਿਸ ਜਾਰੀ ਕੀਤਾ ਹੈ। ਨੋਟਿਸ ਮੁਤਾਬਕ, ਇਮਰਾਨ ਖਾਨ ਨੂੰ 22 ਮਾਰਚ ਨੂੰ ਉਹਨਾਂ ਸਾਹਮਣੇ ਪੇਸ਼ ਹੋਣ ਅਤੇ ਪਾਰਟੀ ਨੂੰ ਵਿਦੇਸ਼ ਤੋਂ ਮਿਲੇ ਚੰਦੇ ਦੇ ਦਸਤਾਵੇਜ਼ ਲੁਕਾਉਣ ਦੇ ਮਾਮਲੇ ਵਿਚ ਆਪਣਾ ਰੁਖ਼ ਸਪੱਸ਼ਟ ਕਰਨ ਲਈ ਕਿਹਾ ਹੈ। ਮੀਡੀਆ ਦੀਆਂ ਖ਼ਬਰਾਂ ਵਿਚ ਇਹ ਦਾਅਵਾ ਕੀਤਾ ਗਿਆ ਹੈ। 

ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਦੇ ਅਸੰਤੁਸ਼ਟ ਸੰਸਥਾਪਕ ਮੈਂਬਰ ਅਕਬਰ ਐੱਸ ਬਾਬਰ ਵੱਲੋਂ ਪਾਰਟੀ ਦੇ ਦਸਤਾਵੇਜ਼ਾਂ ਨੂੰ ਗੁਪਤ ਰੱਖਣ ਦੇ ਜਾਂਚ ਕਮੇਟੀ ਦੇ ਫੈਸਲੇ ਖ਼ਿਲਾਫ਼ ਸ਼ਿਕਾਇਤ ਦੇ ਬਾਅਦ ਇਹ ਨੋਟਿਸ ਜਾਰੀ ਕੀਤੇ ਗਏ ਹਨ। ਜੀਓ ਨਿਊਜ਼ ਦੀ ਇਕ ਖ਼ਬਰ ਮੁਤਾਬਕ ਨਿਆਂਮੂਰਤੀ (ਰਿਟਾਇਰਡ) ਇਰਸ਼ਾਦ ਕ੍ਰੈਸਰ ਦੀ ਪ੍ਰਧਾਨਗੀ ਵਿਚ ਪਾਕਿਸਤਾਨ ਦੇ 3 ਮੈਂਬਰੀ ਚੋਣ ਕਮਿਸ਼ਨ (ਈ.ਸੀ.ਪੀ.) ਦੀ ਬੈਂਚ ਨੇ ਸ਼ਿਕਾਇਤ 'ਤੇ ਸੁਣਵਾਈ ਕੀਤੀ ਅਤੇ ਨੋਟਿਸ ਜਾਰੀ ਕੀਤੇ। 

ਪੜ੍ਹੋ ਇਹ ਅਹਿਮ ਖਬਰ - ਬੁਲੰਦ ਹੌਂਸਲਿਆਂ ਵਾਲੀ ਅਪਾਹਜ ਲੂਈਸਾ ਇਟਲੀ ਦੇ ਰਾਸ਼ਟਰਪਤੀ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ

ਖ਼ਬਰ ਮੁਤਾਬਕ ਬਾਬਰ ਦੇ ਵਕੀਲ ਅਹਿਮਦ ਹਸਨ ਸ਼ਾਹ ਨੇ ਪੀ.ਟੀ.ਆਈ. ਦੇ ਖਾਤਿਆਂ ਨੂੰ ਗੁਪਤ ਰੱਖਣ ਦੇ ਜਾਂਚ ਕਮੇਟੀ ਦੇ ਫ਼ੈਸਲੇ ਨੂੰ ਚੁਣੌਤੀ ਦਿੱਤੀ ਸੀ। ਉਹਨਾਂ ਨੇ ਦਸਤਾਵੇਜ਼ ਹਾਸਲ ਕਰਨ ਲਈ ਸੂਚਨਾ ਦੇ ਅਧਿਕਾਰ ਦੀ ਵਰਤੋਂ ਕੀਤੀ ਹੈ। ਇਸ ਕਾਨੂੰਨ ਦੇ ਤਹਿਤ ਪਟੀਸ਼ਨਕਰਤਾ ਨੂੰ ਦਸਤਾਵੇਜ਼ ਹਾਸਲ ਕਰਨ ਦਾ ਅਧਿਕਾਰ ਹੈ। ਪਟੀਸ਼ਨਕਰਤਾ ਦੇ ਵਕੀਲ ਨੇ ਕਿਹਾ ਕਿ ਦਸਤਾਵੇਜ਼ਾਂ ਨੂੰ ਗੁਪਤ ਰੱਖਦੇ ਹੋਏ ਈ.ਸੀ.ਪੀ. ਦੀ ਜਾਂਚ ਕਮੇਟੀ, ਜਾਂਚ ਦੀਆਂ ਸ਼ਰਤਾਂ ਦੀ ਉਲੰਘਣਾ ਕਰ ਰਹੀ ਹੈ, ਜਿਸ ਦੇ ਤਹਿਤ ਦੋਹਾਂ ਪੱਖਾਂ ਦੀ ਮੌਜੂਦਗੀ ਵਿਚ ਜਾਂਚ ਕਰਨਾ ਲਾਜ਼ਮੀ ਹੈ।

ਪੜ੍ਹੋ ਇਹ ਅਹਿਮ ਖਬਰ- ਚੀਨ ਨਾਲ ਕੈਨੇਡਾ ਦੇ ਸੰਬੰਧ ਸੁਧਰਨ ਦੀ ਆਸ, ਕੈਨੇਡੀਅਨ ਲੋਕਾਂ ਨੇ ਰੱਖੀ ਇਹ ਰਾਏ

ਉਹਨਾਂ ਨੇ ਕਿਹਾ ਕਿ ਕਮੇਟੀ ਦੀ ਗੁਪਤਤਾ ਦਾ ਆਦੇਸ਼ ਗੈਰ ਕਾਨੂੰਨੀ ਹੈ। ਇਸ ਮਗਰੋਂ ਪਾਕਿਸਤਾਨ ਦੇ ਚੋਣ ਕਮਿਸ਼ਨ ਦੇ ਦਫਤਰ ਦੇ ਬਾਹਰ ਪੱਤਰਕਾਰਾਂ ਨਾਲ ਗੱਲ ਕਰਦਿਆਂ ਪਟੀਸ਼ਨਕਰਤਾ ਬਾਬਰ ਨੇ ਦੋਸ਼ ਲਗਾਇਆ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਡਰ ਹੈ ਕਿ ਬੈਂਕ ਦੀ ਗੁਪਤ ਜਾਣਕਾਰੀ ਜਨਤਕ ਹੋਣ 'ਤੇ ਪੀ.ਟੀ.ਆਈ. ਦੇ ਖਾਤੇ ਵਿਚ ਗੈਰ ਕਾਨੂੰਨ ਢੰਗ ਨਾਲ ਆਏ ਅਰਬਾਂ ਰੁਪਏ ਦਾ ਖੁਲਾਸਾ ਹੋ ਸਕਦਾ ਹੈ। ਗੌਰਤਲਬ ਹੈ ਕਿ ਬਾਬਰ ਨੇ ਪਾਰਟੀ ਅੰਦਰ ਭ੍ਰਿਸ਼ਟਾਚਾਰ ਅਤੇ ਹੋਰ ਮੁੱਦਿਆਂ 'ਤੇ ਇਮਰਾਨ ਨਾਲ ਮਤਭੇਦ ਪੈਦਾ ਹੋਣ 'ਤੇ 2014 ਵਿਚ ਈ.ਸੀ.ਪੀ. ਦੇ ਸਾਹਮਣੇ ਵਿਦੇਸ਼ੀ ਚੰਦੇ ਨਾਲ ਜੁੜਿਆ ਮਾਮਲਾ ਦਰਜ ਕਰਾਇਆ ਸੀ।


Vandana

Content Editor

Related News