ਕੋਰੋਨਾ ਦਾ ਕਹਿਰ, ਪਾਕਿ ਨੇ ਪ੍ਰਭਾਵਿਤ ਇਲਾਕਿਆਂ ''ਚ ਬੰਦ ਕੀਤੇ ਵਿਦਿਅਕ ਅਦਾਰੇ

Monday, Mar 15, 2021 - 05:59 PM (IST)

ਕੋਰੋਨਾ ਦਾ ਕਹਿਰ, ਪਾਕਿ ਨੇ ਪ੍ਰਭਾਵਿਤ ਇਲਾਕਿਆਂ ''ਚ ਬੰਦ ਕੀਤੇ ਵਿਦਿਅਕ ਅਦਾਰੇ

ਇਸਲਾਮਾਬਾਦ (ਭਾਸ਼ਾ): ਕੋਰੋਨਾ ਵਾਇਰਸ ਇਨਫੈਕਸ਼ਨ ਦੀ ਤੀਜੀ ਲਹਿਰ ਨਾਲ ਜੂਝ ਰਹੇ ਪਾਕਿਸਤਾਨ ਨੇ ਬੁਰੀ ਤਰ੍ਹਾਂ ਪ੍ਰਭਾਵਿਤ ਇਲਾਕਿਆਂ ਵਿਚ ਵਿਦਿਅਕ ਅਦਾਰੇ ਦੋ ਹਫ਼ਤੇ ਲਈ ਬੰਦ ਕਰ ਦਿੱਤੇ ਹਨ। ਪਾਕਿਸਤਾਨ ਵਿਚ ਸੋਮਵਾਰ ਨੂੰ ਇਨਫੈਕਸ਼ਨ ਦੇ 2253 ਨਵੇਂ ਮਾਮਲੇ ਸਾਹਮਣੇ ਆਉਣ ਦੇ ਬਾਅਦ ਦੇਸ਼ ਵਿਚ ਪੀੜਤ ਲੋਕਾਂ ਦੀ ਗਿਣਤੀ ਵੱਧ ਕੇ 6,07,453 ਹੋ ਗਈ। 

ਦੇਸ਼ ਦੇ ਸਭ ਤੋਂ ਵੱਡੇ ਸੂਬੇ ਪੰਜਾਬ ਵਿਚ ਲਗਾਤਾਰ 6ਵੇਂ ਦਿਨ ਅੱਜ ਵੀ 1000 ਤੋਂ ਵੱਧ ਨਵੇਂ ਮਾਮਲੇ ਆਏ ਹਨ। ਪੰਜਾਬ ਦੇ ਮੁੱਖ ਮੰਤਰੀ ਉਸਮਾਨ ਬਜ਼ਦਾਰ ਨੇ ਚਿਤਾਵਨੀ ਦਿੰਦੇ ਹੋਏ ਲੋਕਾਂ ਨੂੰ ਕਿਹਾ ਕਿ ਉਹ ਕੋਰੋਨਾ ਵਾਇਰਸ ਇਨਫੈਕਸ਼ਨ ਨੂੰ ਹਲਕੇ ਵਿਚ ਨਾ ਲੈਣ। ਸੂਬਾਈ ਸਰਕਾਰ ਨੇ ਵੀ ਪਾਬੰਦੀਆਂ ਲਗਾਈਆਂ ਹਨ ਅਤੇ ਕਈ ਸ਼ਹਿਰਾਂ ਵਿਚ ਸਖ਼ਤੀ ਵਰਤੀ ਜਾ ਰਹੀ ਹੈ। 

ਪੜ੍ਹੋ ਇਹ ਅਹਿਮ ਖਬਰ- ਪਾਕਿ : ਅਗਵਾ ਕੀਤੀ ਹਿੰਦੂ ਬੱਚੀ ਦੇ ਘਰ ਨੂੰ ਲਾਈ ਅੱਗ, ਪਿਤਾ ਨੇ ਦਿੱਤੀ ਖੁਦਕੁਸ਼ੀ ਦੀ ਧਮਕੀ

ਪੰਜਾਬ ਦੇ ਫੈਸਲਾਬਾਦ, ਗੁਜਰਾਂਵਲਾ, ਲਾਹੌਰ, ਗੁਜਰਾਤ, ਮੁਲਤਾਨ, ਰਾਵਲਪਿੰਡੀ ਅਤੇ ਸਿਆਲਕੋਟ ਵਿਚ ਵਿਦਿਅਕ ਅਦਾਰੇ ਸੋਮਵਾਰ ਨੂੰ ਦੋ ਹਫ਼ਤੇ ਲਈ ਬੰਦ ਕਰ ਦਿੱਤੇ ਗਏ ਹਨ। ਉਹਨਾਂ ਦੇ ਇਲਾਵਾ ਇਸਲਾਮਾਬਾਦ, ਪੇਸ਼ਾਵਰ ਅਤੇ ਮੁਜ਼ਫਰਾਬਾਦ ਵਿਚ ਵੀ ਵਿਦਿਅਕ ਅਦਾਰੇ ਬੰਦ ਕਰ ਦਿੱਤੇ ਗਏ ਹਨ।

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆਈ ਲੋਕ ਜਲਦ ਕਰ ਸਕਦੇ ਹਨ ਇਹਨਾਂ ਦੇਸ਼ਾਂ ਦੀ ਯਾਤਰਾ


author

Vandana

Content Editor

Related News