ਪਾਕਿਸਤਾਨ ਦੇ ਲਾਹੌਰ ’ਚ ਆਪਸੀ ਝੜਪ ’ਚ 3 ਵਪਾਰੀਆਂ ਦੀ ਮੌਤ: ਪੁਲਸ
Tuesday, Mar 30, 2021 - 06:08 PM (IST)
ਲਾਹੌਰ (ਭਾਸ਼ਾ) : ਪਾਕਿਸਤਾਨ ਦੇ ਲਾਹੌਰ ਵਿਚ ਮੰਗਲਵਾਰ ਨੂੰ ਚੰਦਾ ਵਸੂਲੀ ਨੂੰ ਲੈ ਕੇ 2 ਗੁੱਟਾਂ ਵਿਚਾਲੇ ਹਥਿਆਰਬੰਦ ਝੜਪ ਹੋਣ ਨਾਲ 3 ਵਪਾਰੀਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਪੁਲਸ ਨੇ ਦੱਸਿਆ ਕਿ ਸ਼ਹਿਰ ਵਿਚ ਸਭ ਤੋਂ ਜ਼ਿਆਦਾ ਰੁੱਝੇ ਬਾਜ਼ਾਰਾਂ ਵਿਚੋਂ ਇਕ ਸ਼ਾਹ ਆਲਮ ਮਾਰਕਿਟ ਵਿਚ ਵਪਾਰੀਆਂ ਦੇ 2 ਗੁੱਟਾਂ ਵਿਚਾਲੇ ਆਟੋਮੈਟਿਕ ਹਥਿਆਰਾਂ ਨਾਲ ਗੋਲੀਬਾਰੀ ਹੋਣ ਨਾਲ ਦਹਿਸ਼ਤ ਫੈਲ ਗਈ ਅਤੇ ਲੋਗ ਇੱਧਰ-ਉਧਰ ਦੌੜਨ ਲੱਗੇ।
ਇਕ ਸੀਨੀਅਰ ਅਧਿਕਾਰੀ ਨੇ ਕਿਹਾ, ‘ਬਾਜ਼ਾਰ ਦੇ ਰੱਖ-ਰਖਾਅ ਲਈ ਚੰਦਾ ਵਸੂਲੀ ਦੇ ਮੁੱਦੇ ’ਤੇ ਹੱਥਿਆਬੰਦ ਝੜਪ ਛਿੜ ਗਈ, ਜਿਸ ਦੇ ਨਤੀਜੇ ਵਜੋਂ 3 ਵਪਾਰੀਆਂ ਦੀ ਮੌਤ ਹੋ ਗਈ ਅਤੇ ਉਥੋਂ ਲੰਘ ਰਹੇ 3 ਹੋਰ ਲੋਕ ਜ਼ਖ਼ਮੀ ਹੋ ਗਏ।’ ਇਕ ਹੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਸ ਘਟਨਾ ਦੇ ਬਾਅਦ ਸ਼ਾਹ ਆਲਮ ਬਾਜ਼ਾਰ ਵਿਚ ਹੜਤਾਲ ਰੱਖੀ ਗਈ ਹੈ ਅਤੇ ਸਰਕਾਰ ਤੋਂ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਮੰਗ ਕੀਤੀ ਜਾ ਰਹੀ ਹੈ।