ਪਾਕਿ ''ਚ 14 ਸਾਲਾ ਈਸਾਈ ਕੁੜੀ ਅਗਵਾ, ਕਰਾਇਆ ਜ਼ਬਰੀ ਧਰਮ ਪਰਿਵਰਤਨ ਤੇ ਵਿਆਹ

Wednesday, Dec 11, 2019 - 10:34 AM (IST)

ਪਾਕਿ ''ਚ 14 ਸਾਲਾ ਈਸਾਈ ਕੁੜੀ ਅਗਵਾ, ਕਰਾਇਆ ਜ਼ਬਰੀ ਧਰਮ ਪਰਿਵਰਤਨ ਤੇ ਵਿਆਹ

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਵਿਚ ਜ਼ਬਰੀ ਧਰਮ ਪਰਿਵਰਤਨ ਦੀਆਂ ਘਟਨਾਵਾਂ ਵੱਧਦੀਆਂ ਜਾ ਰਹੀਆਂ ਹਨ। ਇਕ ਪਾਸੇ ਜਿੱਥੇ ਪਾਕਿਸਤਾਨੀ ਕੁੜੀਆਂ ਚੀਨ ਭੇਜੀਆਂ ਜਾ ਰਹੀਆਂ ਹਨ ਉੱਥੇ ਦੂਜੇ ਧਰਮ ਦੀਆਂ ਕੁੜੀਆਂ ਵੀ ਸੁਰੱਖਿਅਤ ਨਹੀਂ ਹਨ। ਤਾਜ਼ਾ ਮਾਮਲਾ ਕਰਾਚੀ ਦਾ ਹੈ, ਜਿੱਥੇ 14 ਸਾਲ ਦੀ ਈਸਾਈ ਮੂਲ ਦੀ ਨਾਬਾਲਗਾ ਹੁਮਾ ਯੂਨੁਸ ਨੂੰ ਪਹਿਲਾਂ ਅਗਵਾ ਕੀਤਾ ਗਿਆ ਫਿਰ ਜ਼ਬਰਦਸਤੀ ਧਰਮ ਪਰਿਵਰਤਨ ਕਰਵਾ ਕੇ ਉਸ ਦਾ ਵਿਆਹ ਅਗਵਾ ਕਰਨ ਦੇ ਦੋਸ਼ੀ ਅਬਦੁੱਲ ਜ਼ਬਾਰ ਨਾਲ ਕਰਾ ਦਿੱਤਾ ਗਿਆ। 

ਜਾਣਕਾਰੀ ਮੁਤਾਬਕ 8ਵੀਂ ਜਮਾਤ ਵਿਚ ਪੜ੍ਹਨ ਵਾਲੀ ਹੁਮਾ ਨੂੰ ਡੇਰਾ ਗਾਜ਼ੀ ਖਾਨ ਲਿਜਾਇਆ ਗਿਆ। ਉਸ ਦਾ ਧਰਮ ਪਰਿਵਰਤਨ ਕਰਾਉਣ ਅਤੇ ਵਿਆਹ ਦੇ ਕਾਗਜ਼ਾਤ ਉਸ ਦੇ ਮਾਤਾ-ਪਿਤਾ ਕੋਲ ਭੇਜੇ ਗਏ ਹਨ। ਇਹ ਮਾਮਲਾ ਫਿਲਹਾਲ ਅਦਾਲਤ ਵਿਚ ਹੈ। ਪਾਕਿਸਤਾਨ ਦੀ ਇਕ ਪੱਤਰਕਾਰ ਨੇ ਇਸ ਸੰਬੰਧ ਵਿਚ ਟਵੀਟ ਵੀ ਕੀਤਾ ਹੈ।

 

ਇਕ ਅਦਾਲਤ ਵਿਚ ਸੁਣਵਾਈ ਦੇ ਬਾਅਦ ਹੁਮਾ ਦੀ ਮਾਂ ਨਗੀਨਾ ਯੂਨੁਸ ਨੇ ਸਵਾਲ ਕੀਤਾ ਕੀ ਪਾਕਿਸਤਾਨ ਵਿਚ ਅਗਵਾ ਅਤੇ ਧਰਮ ਪਰਿਵਰਤਨ ਦੀ ਉਹਨਾਂ ਦਾ ਭਵਿੱਖ ਹੈ। ਜੇਕਰ ਅਜਿਹਾ ਹੀ ਹੈ ਤਾਂ ਕੀ ਈਸਾਈ ਮਾਂਵਾਂ ਨੂੰ ਆਪਣੀਆਂ ਧੀਆਂ ਨੂੰ ਮਾਰ ਦੇਣਾ ਚਾਹੀਦਾ ਹੈ? ਉਹਨਾਂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ , ਬਿਲਾਵਲ ਭੁੱਟੋ ਅਤੇ ਫੌਜ ਪ੍ਰਮੁੱਖ ਨੂੰ ਮਦਦ ਦੀ ਅਪੀਲ ਕੀਤੀ ਹੈ।

 


author

Vandana

Content Editor

Related News