ਪਾਕਿ ''ਚ ਬੱਸ ਹਾਦਸਾ, 13 ਲੋਕਾਂ ਦੀ ਮੌਤ ਤੇ 32 ਜ਼ਖਮੀ

Thursday, May 20, 2021 - 11:51 AM (IST)

ਪਾਕਿ ''ਚ ਬੱਸ ਹਾਦਸਾ, 13 ਲੋਕਾਂ ਦੀ ਮੌਤ ਤੇ 32 ਜ਼ਖਮੀ

ਕਰਾਚੀ (ਭਾਸ਼ਾ): ਪਾਕਿਸਤਾਨ ਦੇ ਸਿੰਧ ਸੂਬੇ ਵਿਚ ਵੀਰਵਾਰ ਨੂੰ ਹਾਈਵੇਅ 'ਤੇ ਤੇਜ਼ ਗਤੀ ਨਾਲ ਜਾ ਰਹੀ ਇਕ ਬੱਸ ਦੇ ਪਲਟਣ ਦੀ ਖ਼ਬਰ ਹੈ। ਇਸ ਹਾਦਸੇ ਵਿਚ ਘੱਟੋ-ਘੱਟ 13 ਲੋਕਾਂ ਦੀ ਮੌਤ ਹੋ ਗਈ ਅਤੇ 32 ਹੋਰ ਜ਼ਖਮੀ ਹੋ ਗਏ। ਜੀਓ ਨਿਊਜ਼ ਦੀ ਖ਼ਬਰ ਮੁਤਾਬਕ ਸਿੰਧ ਸੂਬੇ ਦੇ ਸੁੱਕੁਰ ਜ਼ਿਲ੍ਹੇ ਨੇੜੇ ਰਾਸ਼ਟਰੀ ਹਾਈਵੇਅ 'ਤੇ ਇਹ ਹਾਦਸਾ ਵਾਪਰਿਆ। 

ਪੜ੍ਹੋ ਇਹ ਅਹਿਮ ਖਬਰ - ਗਵਾਟੇਮਾਲਾ ਦੀ ਜੇਲ੍ਹ 'ਚ ਝੜਪ, ਘੱਟੋ-ਘੱਟ 6 ਕੈਦੀਆਂ ਦੀ ਮੌਤ

ਖ਼ਬਰ ਮੁਤਾਬਕ ਬੱਸ ਮੁਲਤਾਨ ਤੋਂ ਕਰਾਚੀ ਜਾ ਰਹੀ ਸੀ। ਹਾਦਸੇ ਦੌਰਾਨ ਜ਼ਿਆਦਾਤਰ ਯਾਤਰੀ ਸੌਂ ਰਹੇ ਸਨ। ਕਈ ਜ਼ਖਮੀਆਂ ਦੀ ਹਾਲਤ ਗੰਭੀਰ ਹੈ। ਮ੍ਰਿਤਕਾਂ ਵਿਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ। ਬੱਸ ਵਿਚ ਫਸੇ ਸਾਰੇ ਯਾਤਰੀਆਂ ਨੂੰ ਬਾਹਰ ਕੱਢ ਲਿਆ ਗਿਆ ਹੈ। ਏਜੰਸੀ ਮੁਤਾਬਕ ਸਥਾਨਕ ਲੋਕਾਂ ਦੇ ਯਾਤਰੀਆਂ ਨੂੰ ਬਾਹਰ ਕੱਢਣ ਦੇ ਬਾਅਦ ਬੱਸ ਨੂੰ ਵੀ 'ਕ੍ਰੇਨ' ਦੀ ਮਦਦ ਨਾਲ ਸਿੱਧਾ ਕੀਤਾ ਗਿਆ। ਖਰਾਬ ਬੁਨਿਆਦੀ ਢਾਂਚੇ ਅਤੇ ਆਵਾਜਾਈ ਕਾਨੂੰਨਾਂ ਦੀ ਉਲੰਘਣਾ ਕਾਰਨ ਪਾਕਿਸਤਾਨ ਵਿਚ ਅਜਿਹੇ ਕਈ ਸੜਕ ਹਾਦਸੇ ਵਾਪਰਦੇ ਹਨ।


author

Vandana

Content Editor

Related News