ਪਾਕਿਸਤਾਨ: ਨਵਾਜ਼ ਸ਼ਰੀਫ਼ ਦੀ ਮੈਡੀਕਲ ਰਿਪੋਰਟ ਲਈ ਬੋਰਡ ਗਠਿਤ

01/15/2022 9:57:01 AM

ਇਸਲਾਮਾਬਾਦ (ਵਾਰਤਾ)- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਸਿਹਤ ਸਬੰਧੀ ਉਨ੍ਹਾਂ ਦੇ ਡਾਕਟਰ ਵੱਲੋਂ ਪੇਸ਼ ਕੀਤੇ ਗਏ ਮੈਡੀਕਲ ਦਸਤਾਵੇਜ਼ਾਂ ਦੀ ਜਾਂਚ ਲਈ ਵਿਸ਼ੇਸ਼ ਸਿਹਤ ਅਤੇ ਮੈਡੀਕਲ ਸਿੱਖਿਆ ਵਿਭਾਗ ਵੱਲੋਂ ਸ਼ੁੱਕਰਵਾਰ ਨੂੰ 9 ਮੈਂਬਰੀ ਵਿਸ਼ੇਸ਼ ਮੈਡੀਕਲ ਬੋਰਡ ਦਾ ਗਠਨ ਕੀਤਾ ਗਿਆ ਹੈ। ਮੈਡੀਕਲ ਬੋਰਡ ਸ਼੍ਰੀ ਸ਼ਰੀਫ਼ ਦੇ ਡਾਕਟਰ ਵੱਲੋਂ ਪੇਸ਼ ਕੀਤੇ ਮੈਡੀਕਲ ਦਸਤਾਵੇਜ਼ਾਂ ਦੀ ਜਾਂਚ ਦੇ ਆਧਾਰ ’ਤੇ ਵਿਸ਼ੇਸ਼ ਸਿਹਤ ਸਕੱਤਰ ਨੂੰ ਆਪਣੀ ਰਿਪੋਰਟ ਸੌਂਪੇਗਾ।

ਇਹ ਵੀ ਪੜ੍ਹੋ: ਆਸਟ੍ਰੇਲੀਆ ’ਚ ਹਿਰਾਸਤ ’ਚ ਲਏ ਗਏ ਟੈਨਿਸ ਸਟਾਰ ਨੋਵਾਕ ਜੋਕੋਵਿਚ, ਸਰਕਾਰ ਨੇ ਦੱਸਿਆ ਦੇਸ਼ ਲਈ ਖ਼ਤਰਾ

ਬੋਰਡ ਦਾ ਗਠਨ ਫੈਡਰਲ ਕੈਬਨਿਟ ਦੀਆਂ ਹਦਾਇਤਾਂ ’ਤੇ ਕੀਤਾ ਗਿਆ ਹੈ। ਇਨ੍ਹਾਂ ਵਿਚ ਪ੍ਰੋਫ਼ੈਸਰ ਘਿਆਸੂਨ ਨਬੀ ਤੈਯਬ, ਪ੍ਰੋਫ਼ੈਸਰ ਸਾਕਿਬ ਸਈਦ, ਪ੍ਰੋਫ਼ੈਸਰ ਸ਼ਾਹਿਦ ਹਮੀਦ, ਪ੍ਰੋਫ਼ੈਸਰ ਬਿਲਾਲ ਐਸ. ਮੋਹੀਦੀਨ, ਪ੍ਰੋਫ਼ੈਸਰ ਅੰਬਰੀਨ ਹਾਮਿਦ, ਪ੍ਰੋਫ਼ੈਸਰ ਸ਼ਫ਼ੀਕੁਰ ਰਹਿਮਾਨ, ਡਾ: ਮੂਨਾ ਅਜ਼ੀਜ਼ ਅਤੇ ਡਾ: ਖਦੀਜਾ ਇਰਫ਼ਾਨ ਖਵਾਜਾ ਸ਼ਾਮਲ ਹਨ। ਬੋਰਡ ਦੇ ਮੈਂਬਰਾਂ ਦਾ ਮੁੱਖ ਕੰਮ ਸ਼੍ਰੀ ਸ਼ਰੀਫ ਦੇ ਡਾਕਟਰ ਵੱਲੋਂ ਪੇਸ਼ ਕੀਤੀਆਂ ਰਿਪੋਰਟਾਂ ਦੀ ਜਾਂਚ ਕਰਨਾ ਅਤੇ ਸਾਬਕਾ ਪ੍ਰਧਾਨ ਮੰਤਰੀ ਦੀ ਸਰੀਰਕ ਸਥਿਤੀ ਅਤੇ ਪਾਕਿਸਤਾਨ ਵਾਪਸ ਜਾਣ ਦੀ ਉਨ੍ਹਾਂ ਦੀ ਯੋਗਤਾ ਬਾਰੇ ਮਾਹਰ ਡਾਕਟਰੀ ਰਾਏ ਦੇਣਾ ਹੈ।

ਇਹ ਵੀ ਪੜ੍ਹੋ: ਪਾਕਿਸਤਾਨ ’ਚ ਅਗਵਾ ਦੇ ਮਾਮਲੇ ’ਚ 5 ਨੂੰ ਸੁਣਾਈ ਗਈ ਮੌਤ ਦੀ ਸਜ਼ਾ

ਲਾਹੌਰ ਹਾਈ ਕੋਰਟ ਵੱਲੋਂ ਇਲਾਜ ਲਈ 4 ਹਫ਼ਤਿਆਂ ਦੀ ਜ਼ਮਾਨਤ ਮਿਲਣ ਤੋਂ ਬਾਅਦ ਸਾਬਕਾ ਪ੍ਰਧਾਨ ਮੰਤਰੀ ਸ਼ਰੀਫ਼ ਨਵੰਬਰ 2019 ਵਿਚ ਪਾਕਿਸਤਾਨ ਤੋਂ ਯੂਕੇ ਚਲੇ ਗਏ ਸਨ। ਮੈਡੀਕਲ ਬੋਰਡ ਨੂੰ ਅਗਲੇ 5 ਦਿਨਾਂ ਦੇ ਅੰਦਰ ਆਪਣੀ ਰਿਪੋਰਟ/ਮਾਹਰਾਂ ਦੀ ਡਾਕਟਰੀ ਰਾਏ ਵਿਸ਼ੇਸ਼ ਸਿਹਤ ਸਕੱਤਰ ਨੂੰ ਸੌਂਪਣ ਲਈ ਕਿਹਾ ਗਿਆ ਹੈ।

ਇਹ ਵੀ ਪੜ੍ਹੋ: ਕੀ ਓਮੀਕਰੋਨ ਖ਼ਿਲਾਫ਼ ਅਸਰਦਾਸ ਸਿੱਧ ਹੋਣਗੀਆਂ ਇਹ 2 ਦਵਾਈਆਂ? WHO ਨੇ ਕੀਤੀ ਸਿਫ਼ਾਰਿਸ਼

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News