ਪਾਕਿ ''ਚ ਧਮਾਕਾ, ਇਕ ਦੀ ਮੌਤ ਤੇ 9 ਲੋਕ ਜ਼ਖਮੀ

08/07/2019 1:02:59 PM

ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਨੌਸ਼ੇਰਾ ਜ਼ਿਲੇ ਦੇ ਅਜ਼ਾਖੇਲ ਇਲਾਕੇ ਵਿਚ ਬੁੱਧਵਾਰ ਨੂੰ ਧਮਾਕਾ ਹੋਇਆ। ਪੁਲਸ ਮੁਤਾਬਕ ਇਸ ਧਮਾਕੇ ਵਿਚ ਬੰਬ ਰੋਧੂ ਦਸਤੇ ਦੇ ਦੋ ਅਧਿਕਾਰੀਆਂ ਸਮੇਤ ਘੱਟੋ-ਘੱਟ 9 ਲੋਕ ਜ਼ਖਮੀ ਹੋਏ ਹਨ। ਇਹ ਧਮਾਕਾ ਉਦੋਂ ਹੋਇਆ ਜਦੋਂ ਬੰਬ ਰੋਧੂ ਦਸਤਾ ਇਕ ਘਰ ਦੇ ਕਰੀਬ ਪਏ ਸਿਲੰਡਰ 'ਤੇ ਲੱਗੇ ਵਿਸਫੋਟਕਾਂ ਨੂੰ ਬੇਅਸਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਵਿਚ ਜ਼ਖਮੀ ਬੰਬ ਰੋਧੂ ਦਸਤੇ ਦੇ ਅਧਿਕਾਰੀਆਂ ਦੀ ਹਾਲਤ ਗੰਭੀਰ ਹੈ।


Vandana

Content Editor

Related News