1971 ਦੇ ਕਤਲੇਆਮ ਲਈ ਬੰਗਲਾਦੇਸ਼ ਤੋਂ ਮੁਆਫ਼ੀ ਮੰਗੇ ਪਾਕਿਸਤਾਨ : ਸਾਬਕਾ ਰਾਜਦੂਤ ਹੱਕਾਨੀ

Thursday, Apr 01, 2021 - 06:03 PM (IST)

1971 ਦੇ ਕਤਲੇਆਮ ਲਈ ਬੰਗਲਾਦੇਸ਼ ਤੋਂ ਮੁਆਫ਼ੀ ਮੰਗੇ ਪਾਕਿਸਤਾਨ : ਸਾਬਕਾ ਰਾਜਦੂਤ ਹੱਕਾਨੀ

ਇਸਲਾਮਾਬਾਦ (ਬਿਊਰੋ): 2008 ਤੋਂ 2011 ਤੱਕ ਅਮਰੀਕਾ ਵਿਚ ਪਾਕਿਸਤਾਨ ਦੇ ਰਾਜਦੂਤ ਰਹੇ ਹੁਸੈਨ ਹੱਕਾਨੀ ਨੇ ਕਿਹਾ ਹੈ ਕਿ ਪਾਕਿਸਤਾਨ ਨੂੰ 1971 ਵਿਚ ਫੌਜ ਵੱਲੋਂ ਬੰਗਲਾਦੇਸ਼ ਵਿਚ ਕੀਤੇ ਗਏ ਕਤਲੇਆਮ ਲਈ ਇੱਥੋਂ ਦੇ ਲੋਕਾਂ ਤੋਂ ਰਸਮੀ ਰੂਪ ਵਿਚ ਮੁਆਫ਼ੀ ਮੰਗਣੀ ਚਾਹੀਦੀ ਹੈ। ਭਾਰਤ-ਪਾਕਿਸਤਾਨ ਵੰਡ ਦੇ ਬਾਅਦ 1947 ਵਿਚ ਪੂਰਬੀ ਪਾਕਿਸਤਾਨ ਕਹਾਉਣ ਵਾਲਾ ਬੰਗਲਾਦੇਸ਼ 1971 ਵਿਚ  ਆਜ਼ਾਦ ਹੋ ਕੇ ਪ੍ਰਭੂਸੱਤਾ ਦੇਸ਼ ਬਣਿਆ ਸੀ। ਇਸ ਵਿਚ ਦੇਸ਼ ਦੇ ਆਜ਼ਾਦੀ ਘੁਲਾਟੀਆਂ ਅਤੇ ਭਾਰਤ ਦੀ ਸੈਨਾ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਸੀ। 

PunjabKesari

ਅਧਿਕਾਰਤ ਤੌਰ 'ਤੇ ਬੰਗਲਾਦੇਸ਼ ਦਾ ਆਜ਼ਾਦੀ ਸੰਘਰਸ਼ 9 ਮਹੀਨੇ ਤੱਕ ਚੱਲਿਆ ਸੀ। ਇਸ ਵਿਚ ਕਰੀਬ 30 ਲੱਖ ਲੋਕ ਮਾਰੇ ਗਏ ਸਨ। ਹਜ਼ਾਰਾਂ ਔਰਤਾਂ ਨਾਲ ਬਲਾਤਕਾਰ ਕੀਤਾ ਗਿਆ ਸੀ। 'ਬੰਗਬੰਧੁ ਸ਼ੇਖ ਮੁਜੀਬ ਉਰ ਰਹਿਮਾਨ ਆਜ਼ਾਦੀ ਸੰਘਰਸ਼ ਦੇ ਆਦਰੇਸ਼ ਨੇਤਾ' ਵਿਸ਼ੇ 'ਤੇ ਸੰਪੰਨ ਵਰਚੁਅਲ ਚਰਚਾ ਵਿਚ ਹੱਕਾਨੀ ਨੇ ਕਿਹਾ,''ਸ਼ੇਖ ਮੁਜੀਬ ਨੂੰ ਜੇਲ੍ਹ ਵਿਚ ਭੇਜਣ ਅਤੇ ਬੰਗਲਾਦੇਸ਼ੀਆਂ ਦੀ ਹੱਤਿਆ ਜਿਹੀਆਂ ਮਿਲਟਰੀ ਕਾਰਵਾਈਆਂ ਹੋਈਆਂ, ਜਿਸ ਲਈ ਅੱਜ ਤੱਕ ਕੋਈ ਮੁਆਫ਼ੀ ਨਹੀਂ ਮੰਗੀ ਗਈ। ਮੁਆਫ਼ੀ ਮੰਗਣੀ ਸਭ ਤੋਂ ਜ਼ਰੂਰੀ ਹੈ। 

PunjabKesari

ਪੜ੍ਹੋ ਇਹ ਅਹਿਮ ਖਬਰ - ਮਿਆਂਮਾਰ 'ਚ ਮਿਲਟਰੀ ਸਰਕਾਰ ਦੇ ਵਿਰੋਧੀਆਂ ਨੇ ਅੰਤਰਿਮ ਸੰਵਿਧਾਨ ਦੀ ਕੀਤੀ ਘੋਸ਼ਣਾ

ਪਾਕਿਸਤਾਨ ਦੇ ਲੋਕਾਂ ਨੂੰ ਆਪਣੀ ਸਰਕਾਰ ਨੂੰ ਕਹਿਣਾ ਚਾਹੀਦਾ ਹੈ ਕਿ ਉਹ 1971 ਵਿਚ ਪਾਕਿਸਤਾਨੀ ਸੈਨਾ ਵੱਲੋਂ ਕੀਤੇ ਗਏ ਸਾਰੇ ਅੱਤਿਆਚਾਰਾਂ ਲਈ ਬੰਗਲਾਦੇਸ਼ ਦੀ ਜਨਤਾ ਤੋਂ ਮੁਆਫ਼ੀ ਮੰਗੇ।'' ਪ੍ਰੋਗਰਾਮ ਦਾ ਆਯੋਜਨ ਬੈਲਜੀਅਮ ਅਤੇ ਲਕਜ਼ਮਬਰਗ ਵਿਚ ਬੰਗਲਾਦੇਸ਼ ਦੇ ਦੂਤਾਵਾਸ ਅਤੇ ਬ੍ਰਸੇਲਸ ਵਿਚ ਯੂਰਪੀ ਸੰਘ ਦੇ ਮਿਸ਼ਨ ਨੇ ਕੀਤਾ ਸੀ। ਹੱਕਾਨੀ ਨੇ ਕਿਹਾ ਕਿ ਉਸ ਸਮੇਂ ਦਾ ਪੂਰਬੀ ਪਾਕਿਸਤਾਨ (ਵਰਤਮਾਨ ਬੰਗਲਾਦੇਸ਼) ਪਾਕਿਸਤਾਨ ਦੀ ਸੱਤਾ 'ਤੇ ਕਾਬਿਜ਼ ਲੋਕਾਂ ਲਈ ਸੋਨੇ ਦਾ ਆਂਡਾ ਦੇਣ ਵਾਲੀ ਮੁਰਗੀ ਵਾਂਗ ਸੀ। ਜ਼ਿਆਦਾਤਰ ਵਿਦੇਸ਼ੀ ਮੁਦਰਾ ਇੱਥੋਂ ਆਉਂਦੀ ਸੀ। ਪਾਕਿਸਤਾਨੀ ਦੇ ਸਾਮੰਤੀ ਸ਼ਾਸਕਾਂ ਨੇ ਬੰਗਾਲੀਆਂ ਨੂੰ ਕਦੇ ਆਪਣੇ ਬਰਾਬਰ ਦਾ ਨਹੀਂ ਮੰਨਿਆ। ਪਾਕਿਸਤਾਨ ਦੇ ਅਮੀਰ ਲੋਕ 1970 ਦੀ ਆਮ ਚੋਣਾਂ ਵਿਚ ਬੰਗਬੰਧੁ ਦੀ ਪਾਰਟੀ ਆਵਾਮੀ ਲੀਗ ਦੀ ਜਿੱਤ ਦੇ ਬਾਵਜੂਦ ਪੂਰਬੀ ਪਾਕਿਸਤਾਨ ਦੀ ਸੱਤਾ, ਚੁਣੇ ਗਏ ਪ੍ਰਤੀਨਿਧੀਆਂ ਨੂੰ ਦੇਣ ਲਈ ਤਿਆਰ ਨਹੀਂ ਸੀ। ਬੰਗਬੰਧੁ ਵੀ ਮਹਾਤਮਾ ਗਾਂਧੀ ਅਤੇ ਨੈਲਸਨ ਮੰਡੇਲਾ ਜਿਹੇ ਮਹਾਨ ਨੇਤਾਵਾਂ ਦੀ ਸ਼੍ਰੇਣੀ ਵਿਚ ਆਉਂਦੇ ਹਨ।

ਨੋਟ- 1971 ਦੇ ਕਤਲੇਆਮ ਲਈ ਬੰਗਲਾਦੇਸ਼ ਤੋਂ ਮੁਆਫ਼ੀ ਮੰਗੇ ਪਾਕਿਸਤਾਨ, ਖ਼ਬਰ ਬਾਰੇ ਕੁਮੈਂਟ ਕਰ ਦਿਓ। 


author

Vandana

Content Editor

Related News