ਭ੍ਰਿਸ਼ਟਾਚਾਰ ਮਾਮਲੇ ''ਚ PTI ਨੇਤਾ ਰਿਹਾਅ, ਅਸ਼ਰਫ ਦੀ ਪਟੀਸ਼ਨ ਖਾਰਿਜ

06/25/2019 5:46:43 PM

ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਦੀ ਇਕ ਅਦਾਲਤ ਨੇ ਭ੍ਰਿਸ਼ਟਾਚਾਰ ਦੇ ਇਕ ਮਾਮਲੇ ਵਿਚ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਨੇਤਾ ਬਾਬਰ ਅਵਾਨ ਨੂੰ ਰਿਹਾਅ ਕਰ ਦਿੱਤਾ ਜਦਕਿ ਸਾਬਕਾ ਪ੍ਰਧਾਨ ਮੰਤਰੀ ਅਤੇ ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਦੇ ਸੀਨੀਅਰ ਨੇਤਾ ਰਾਜਾ ਪਰਵੇਜ਼ ਅਸ਼ਰਫ ਦੀ ਰਿਹਾਈ ਵਾਲੀ ਪਟੀਸ਼ਨ ਖਾਰਿਜ ਕਰ ਦਿੱਤੀ। 

ਇਕ ਅੰਗਰੇਜ਼ੀ ਅਖਬਾਰ ਮੁਤਾਬਕ ਨੰਦੀਪੁਰ ਬਿਜਲੀ ਪਲਾਂਟ ਪ੍ਰਾਜੈਕਟ ਦੇ ਚਾਲੂ ਹੋਣ ਵਿਚ ਦੇਰੀ ਨਾਲ ਖਜ਼ਾਨੇ ਨੂੰ 27 ਅਰਬ ਰੁਪਏ ਦੇ ਨੁਕਸਾਨ ਦੇ ਮਾਮਲੇ ਵਿਚ ਰਾਸ਼ਟਰੀ ਜਵਾਬਦੇਹੀ ਬਿਊਰੋ (ਐੱਨ.ਏ.ਬੀ.) ਨੇ 7 ਦੋਸ਼ੀਆਂ ਨੂੰ ਨਾਮਜ਼ਦ ਕੀਤਾ ਸੀ। ਇਨ੍ਹਾਂ ਵਿਚੋਂ ਪੰਜ ਨੇ ਪਹਿਲਾਂ ਜ਼ਮਾਨਤ ਪਟੀਸ਼ਨਾਂ ਦਾਇਰ ਕੀਤੀਆਂ ਸਨ। ਸਾਰੇ ਦੋਸ਼ੀਆਂ ਨੇ ਖੁਦ ਨੂੰ ਬੇਕਸੂਰ ਦੱਸਿਆ ਸੀ। 

ਅਵਾਨ ਨੇ ਅਪ੍ਰੈਲ ਵਿਚ ਰਿਹਾਈ ਲਈ ਅਪੀਲ ਦਾਇਰ ਕੀਤੀ ਸੀ। ਅਵਾਨ, ਯੁਸੂਫ ਰਜ਼ਾ ਗਿਲਾਨੀ ਦੀ ਸਰਕਾਰ ਵਿਚ ਕਾਨੂੰਨ ਅਤੇ ਨਿਆਂ ਮੰਤਰੀ ਸਨ। ਅਦਾਲਤ ਦੇ ਮਾਣਹਾਨੀ ਦੇ ਦੋਸ਼ਾਂ 'ਤੇ ਯੁਸੂਫ ਰਜ਼ਾ ਗਿਲਾਨੀ ਦੇ ਹਟਣ ਦੇ ਬਾਅਦ ਪੀ.ਪੀ.ਪੀ. ਦੇ ਸੀਨੀਅਰ ਨੇਤਾ ਰਾਜਾ ਪਰਵੇਜ਼ ਅਸ਼ਰਫ ਜੂਨ 2012 ਵਿਚ ਪ੍ਰਧਾਨ ਮੰਤਰੀ ਬਣੇ ਸਨ।


Vandana

Content Editor

Related News